unfoldingWord 21 - ਪਰਮੇਸ਼ੁਰ ਮਸੀਹਾ ਲਈ ਵਾਅਦਾ
文本編號: 1221
語言: Punjabi
聽眾: General
目的: Evangelism; Teaching
Features: Bible Stories; Paraphrase Scripture
狀態: Approved
腳本是翻譯和錄製成其他語言的基本指南,它們需要根據實際需要而進行調整以適合不同的文化和語言。某些使用術語和概念可能需要有更多的解釋,甚至要完全更換或省略。
文本文字
ਪਰਮੇਸ਼ੁਰ ਮਸੀਹਾ ਲਈ ਵਾਅਦਾ ਕਰਦਾ ਹੈਬਹੁਤ ਪਹਿਲਾਂ ਤੋਂ ਪਰਮੇਸ਼ੁਰ ਨੇ ਮਸੀਹ ਨੂੰ ਭੇਜਣ ਦੀ ਯੋਜਨਾ ਬਣਾਈ |ਮਸੀਹ ਲਈ ਪਹਿਲਾ ਵਾਅਦਾ ਆਦਮ ਅਤੇ ਹਵਾ ਨਾਲ ਕੀਤਾ ਗਿਆ ਸੀ |ਪਰਮੇਸ਼ੁਰ ਨੇ ਵਾਅਦਾ ਕੀਤਾ ਸੀ ਕਿ ਹਵਾ ਦੀ ਸੰਤਾਨ ਪੈਦਾ ਹੋਵੇਗੀ ਜੋ ਸੱਪ ਦੇ ਸਿਰ ਨੂੰ ਫੇਵੇਂਗੀ |ਜਿਸ ਸੱਪ ਨੇ ਹਵਾ ਨੂੰ ਧੋਖਾ ਦਿੱਤਾ ਸੀ ਉਹ ਸ਼ੈਤਾਨ ਸੀ |ਵਾਅਦੇ ਦਾ ਮਤਲਬ ਸੀ ਕਿ ਮਸੀਹਾ ਸ਼ੈਤਾਨ ਨੂੰ ਪੂਰੀ ਤਰ੍ਹਾਂ ਹਰਾਵੇਗਾ |
ਪਰਮੇਸ਼ੁਰ ਨੇ ਅਬਰਾਹਾਮ ਨਾਲ ਵਾਅਦਾ ਕੀਤਾ ਕਿ ਉਸ ਦੁਆਰਾ ਸੰਸਾਰ ਦੀਆਂ ਸਾਰੀਆਂ ਜਾਤੀਆਂ ਬਰਕਤ ਪਾਉਣਗੀਆਂ |ਜਦੋਂ ਮਸੀਹਾ ਭਵਿੱਖ ਵਿੱਚ ਆਵੇਗਾ ਇਹ ਬਰਕਤਾਂ ਪੂਰੀਆਂ ਹੋਣਗੀਆਂ |ਉਹ ਸੰਸਾਰ ਦੀਆਂ ਸਾਰੀਆਂ ਜਾਤੀਆਂ ਲਈ ਸੰਭਵ ਕਰੇਗਾ ਕਿ ਹਰ ਕੋਈ ਬਚਾਇਆ ਜਾਵੇ |
ਪਰਮੇਸ਼ੁਰ ਨੇ ਮੂਸਾ ਨਾਲ ਵਾਅਦਾ ਕੀਤਾ ਕਿ ਭਵਿੱਖ ਵਿੱਚ ਉਹ ਮੂਸਾ ਵਰਗਾ ਇੱਕ ਹੋਰ ਨਬੀ ਖੜ੍ਹਾ ਕਰੇਗਾ |ਮਸੀਹ ਬਾਰੇ ਇਹ ਇੱਕ ਹੋਰ ਵਾਅਦਾ ਸੀ ਜੋ ਉਹ ਕੁੱਝ ਸਮੇਂ ਬਾਅਦ ਆਵੇਗਾ |
ਪਰਮੇਸ਼ੁਰ ਨੇ ਰਾਜਾ ਦਾਊਦ ਨਾਲ ਵਾਅਦਾ ਕੀਤਾ ਕਿ ਉਸ ਦੀ ਸੰਤਾਨ ਵਿੱਚੋਂ ਇੱਕ ਪਰਮੇਸ਼ੁਰ ਦੇ ਲੋਕਾਂ ਉੱਤੇ ਹਮੇਸ਼ਾਂ ਲਈ ਰਾਜਾ ਉੱਠੇਗਾ |ਇਸ ਦਾ ਮਤਲਬ ਕਿ ਮਸੀਹਾ ਦਾਊਦ ਦੀ ਆਪਣੀ ਸੰਤਾਨ ਵਿੱਚੋਂ ਇੱਕ ਹੋਵੇਗਾ |
ਯਿਰਮਿਯਾਹ ਨਬੀ ਦੁਆਰਾ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਇੱਕ ਨਵਾਂ ਨੇਮ ਬੰਨ੍ਹੇਗਾ , ਪਰ ਉਸ ਨੇਮ ਵਰਗਾ ਨਹੀਂ ਜੋ ਉਸਨੇ ਸੀਨਈ ਪਰਬਤ ਉੱਤੇ ਇਸਰਾਏਲੀਆਂ ਨਾਲ ਕੀਤਾ ਸੀ |ਨਵੇਂ ਨੇਮ ਵਿੱਚ ਪਰਮੇਸ਼ੁਰ ਆਪਣੀ ਬਿਵਸਥਾ ਨੂੰ ਲੋਕਾਂ ਦੇ ਦਿਲਾਂ ਉੱਤੇ ਲਿਖੇਗਾ ਅਤੇ ਲੋਕ ਪਰਮੇਸ਼ੁਰ ਨੂੰ ਵਿਅਕਤੀਗਤ ਤੌਰ ਤੇ ਜਾਨਣਗੇ, ਉਸਦੇ ਆਪਣੇ ਲੋਕ ਹੋਣਗੇ ਅਤੇ ਪਰਮੇਸ਼ੁਰ ਉਹਨਾਂ ਦੇ ਪਾਪਾਂ ਨੂੰ ਮਾਫ਼ ਕਰੇਗਾ |ਮਸੀਹਾ ਨਵੇਂ ਨੇਮ ਦੀ ਸ਼ੁਰੂਆਤ ਕਰੇਗਾ |
ਪਰਮੇਸ਼ੁਰ ਦੇ ਨਬੀਆਂ ਨੇ ਇਹ ਵੀ ਕਿਹਾ ਕਿ ਮਸੀਹ ਨਬੀ, ਜਾਜ਼ਕ, ਅਤੇ ਰਾਜਾ ਹੋਵੇਗਾ |ਨਬੀ ਉਹ ਵਿਅਕਤੀ ਹੁੰਦਾ ਹੈ ਜੋ ਪਰਮੇਸ਼ੁਰ ਦਾ ਵਚਨ ਸੁਣਦਾ ਅਤੇ ਪਰਮੇਸ਼ੁਰ ਦੇ ਵਚਨ ਦੀ ਲੋਕਾਂ ਉੱਤੇ ਘੋਸ਼ਣਾ ਕਰਦਾ ਹੈ |ਮਸੀਹਾ ਜਿਸ ਨੂੰ ਭੇਜਣ ਲਈ ਪਰਮੇਸ਼ੁਰ ਨੇ ਵਾਅਦਾ ਕੀਤਾ ਇੱਕ ਸਿੱਧ ਨਬੀ ਹੋਵੇਗਾ |
ਇਸਰਾਏਲੀ ਜਾਜ਼ਕ ਲੋਕਾਂ ਦੇ ਪਾਪਾਂ ਦੀ ਸਜ਼ਾ ਲਈ ਪ੍ਰਾਸਚਿਤ ਦੇ ਰੂਪ ਵਿੱਚ ਪਰਮੇਸ਼ੁਰ ਅੱਗੇ ਬਲੀਆਂ ਚੜ੍ਹਾਉਂਦੇ ਸਨ |ਜਾਜ਼ਕ ਲੋਕਾਂ ਲਈ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਵੀ ਕਰਦੇ ਸਨ |ਮਸੀਹਾ ਇੱਕ ਸਿੱਧ ਮਹਾਂ-ਜਾਜ਼ਕ ਹੋਵੇਗਾ ਜੋ ਆਪਣੇ ਆਪ ਨੂੰ ਪਰਮੇਸ਼ੁਰ ਅੱਗੇ ਸਿੱਧ ਬਲੀਦਾਨ ਕਰੇਗਾ |
ਰਾਜਾ ਉਹ ਹੁੰਦਾ ਹੈ ਜੋ ਸਾਮਰਾਜ ਉੱਤੇ ਰਾਜ ਕਰਦਾ ਅਤੇ ਲੋਕਾਂ ਦਾ ਨਿਆਂ ਕਰਦਾ ਹੈ |ਮਸੀਹਾ ਇੱਕ ਸਿੱਧ ਰਾਜਾ ਹੋਵੇਗਾ ਜੋ ਆਪਣੇ ਪੁਰਖੇ ਦਾਊਦ ਦੀ ਰਾਜ ਗੱਦੀ ਉੱਤੇ ਬੈਠੇਗਾ |ਉਹ ਸਾਰੇ ਸੰਸਾਰ ਉੱਤੇ ਹਮੇਸ਼ਾਂ ਲਈ ਰਾਜ ਕਰੇਗਾ ਅਤੇ ਹਮੇਸ਼ਾਂ ਧਾਰਮਿਕਤਾ ਨਾਲ ਨਿਆਂ ਕਰੇਗਾ ਅਤੇ ਸਹੀ ਫ਼ੈਸਲੇ ਕਰੇਗਾ |
ਪਰਮੇਸ਼ੁਰ ਦੇ ਨਬੀ ਮਸੀਹਾ ਬਾਰੇ ਹੋਰ ਵੀ ਕਈ ਗੱਲਾਂ ਦੱਸਦੇ ਹਨ |ਮਲਾਕੀ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਇੱਕ ਮਹਾਨ ਨਬੀ ਆਵੇਗਾ |ਯਸਾਯਾਹ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਕੁਆਰੀ ਤੋਂ ਪੈਦਾ ਹੋਵੇਗਾ |ਮੀਕਾਹ ਨਬੀ ਨੇ ਕਿਹਾ ਕਿ ਉਹ ਬੈਤਲਹਮ ਦੇ ਨਗਰ ਵਿੱਚ ਪੈਦਾ ਹੋਵੇਗਾ |
ਯਸਾਯਾਹ ਨਬੀ ਨੇ ਕਿਹਾ ਕਿ ਮਸੀਹਾ ਗਲੀਲ ਵਿੱਚ ਰਹੇਗਾ, ਟੁੱਟੇ ਦਿਲ ਵਾਲਿਆਂ ਨੂੰ ਤਸੱਲੀ ਦੇਵੇਗਾ, ਬੰਧੂਆਂ ਲਈ ਅਜ਼ਾਦੀ ਘੋਸ਼ਿਤ ਕਰੇਗਾ ਅਤੇ ਕੈਦੀਆਂ ਨੂੰ ਛੁਟਕਾਰਾ ਦੇਵੇਗਾ |ਉਸ ਨੇ ਇਹ ਵੀ ਭਵਿੱਖ ਬਾਣੀ ਕੀਤੀ ਕਿ ਉਹ ਬਿਮਾਰਾਂ ਨੂੰ ਚੰਗਾ ਕਰੇਗਾ ਅਤੇ ਜਿਹੜੇ ਸੁਣਦੇ ਨਹੀਂ, ਦੇਖਦੇ ਨਹੀਂ, ਬੋਲਦੇ ਨਹੀਂ ਜਾਂ ਤੁਰਦੇ ਨਹੀਂ |
ਯਸਾਯਾਹ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਨੂੰ ਬਿਨ੍ਹਾਂ ਕਾਰਨ ਨਫ਼ਰਤ ਕੀਤੀ ਜਾਵੇਗੀ ਅਤੇ ਉਸ ਦਾ ਨਿਰਾਦਰ ਹੋਵੇਗਾ |ਹੋਰ ਦੂਸਰੇ ਨਬੀਆਂ ਨੇ ਭਵਿੱਖ ਬਾਣੀ ਕੀਤੀ ਕਿ ਜਿਹੜੇ ਮਸੀਹ ਨੂੰ ਮਾਰਨਗੇ ਉਹ ਉਸਦੇ ਕੱਪੜਿਆਂ ਲਈ ਜੂਆ ਖੇਲਣਗੇ ਅਤੇ ਇੱਕ ਮਿੱਤਰ ਉਸ ਨੂੰ ਧੋਖਾ ਦੇਵੇਗਾ |ਜ਼ਕਰਯਾਹ ਨਬੀ ਨੇ ਭਵਿੱਖ ਬਾਣੀ ਕੀਤੀ ਕਿ ਇੱਕ ਮਿੱਤਰ ਨੂੰ ਤੀਹ ਸਿੱਕੇ ਦਿੱਤੇ ਜਾਣਗੇ ਕਿ ਉਹ ਮਸੀਹ ਨੂੰ ਧੋਖਾ ਦੇਵੇ |
ਨਬੀਆਂ ਨੇ ਇਹ ਵੀ ਦੱਸਿਆ ਕਿ ਮਸੀਹ ਕਿਸ ਤਰ੍ਹਾਂ ਮਰੇਗਾ |ਯਸਾਯਾਹ ਨੇ ਭਵਿੱਖ ਬਾਣੀ ਕੀਤੀ ਕਿ ਲੋਕ ਮਸੀਹ ਉੱਤੇ ਥੁੱਕਣਗੇ, ਮਖ਼ੌਲ ਕਰਨਗੇ ਅਤੇ ਮਾਰਨਗੇ |ਉਹ ਉਸ ਨੂੰ ਛੇਦਣਗੇ ਅਤੇ ਉਹ ਵੱਡੇ ਦੁੱਖ ਅਤੇ ਪੀੜਾ ਵਿੱਚ ਮਰੇਗਾ ਚਾਹੇ ਉਸ ਨੇ ਕੋਈ ਪਾਪ ਨਹੀਂ ਕੀਤਾ |
ਨਬੀਆਂ ਨੇ ਇਹ ਵੀ ਕਿਹਾ ਕਿ ਮਸੀਹ ਵਿੱਚ ਕੋਈ ਪਾਪ ਨਹੀਂ ਹੋਵੇਗਾ ਅਤੇ ਉਹ ਸਿੱਧ ਹੋਵੇਗਾ |ਉਹ ਦੂਸਰੇ ਲੋਕਾਂ ਦੇ ਪਾਪਾਂ ਦੀ ਸਜ਼ਾ ਨੂੰ ਲੈਣ ਲਈ ਮਰੇਗਾ |ਉਸ ਦੀ ਸਜ਼ਾ ਲੋਕਾਂ ਅਤੇ ਪਰਮੇਸ਼ੁਰ ਵਿਚਕਾਰ ਸ਼ਾਂਤੀ ਲਿਆਵੇਗੀ |ਇਸ ਕਾਰਨ, ਇਹ ਪਰਮੇਸ਼ੁਰ ਦੀ ਇੱਛਾ ਸੀ ਕਿ ਉਹ ਮਸੀਹ ਨੂੰ ਲਤਾੜੇ |
ਨਬੀਆਂ ਨੇ ਭਵਿੱਖ ਬਾਣੀ ਕੀਤੀ ਕਿ ਮਸੀਹਾ ਮਰੇਗਾ ਅਤੇ ਪਰਮੇਸ਼ੁਰ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲੇਗਾ |ਮਸੀਹ ਦੀ ਮੌਤ ਅਤੇ ਜੀਅ ਉੱਠਣ ਦੁਆਰਾ ਪਰਮੇਸ਼ੁਰ ਪਾਪੀਆਂ ਨੂੰ ਬਚਾਉਣ ਅਤੇ ਨਵੇਂ ਨੇਮ ਨੂੰ ਸ਼ੁਰੂ ਕਰਨ ਦੀ ਯੋਜਨਾ ਨੂੰ ਪੂਰਾ ਕਰੇਗਾ |
ਪਰਮੇਸ਼ੁਰ ਨੇ ਨਬੀਆਂ ਉੱਤੇ ਮਸੀਹਾ ਬਾਰੇ ਬਹੁਤ ਗੱਲਾਂ ਨੂੰ ਪ੍ਰਗਟ ਕੀਤਾ, ਪਰ ਮਸੀਹਾ ਇਹਨਾਂ ਨਬੀਆਂ ਵਿੱਚੋਂ ਕਿਸੇ ਦੇ ਵੀ ਸਮੇਂ ਵਿੱਚ ਨਹੀਂ ਆਇਆ |ਆਖਰੀ ਨਬੂਬਤਾਂ ਹੋਣ ਤੋਂ 400 ਸਾਲ ਤੋਂ ਵੀ ਬਾਅਦ, ਬਿਲਕੁਲ ਸਹੀ ਸਮੇਂ ਤੇ ਪਰਮੇਸ਼ੁਰ ਮਸੀਹਾ ਨੂੰ ਜਗਤ ਵਿੱਚ ਭੇਜੇਗਾ |