unfoldingWord 47 - ਪੌਲੁਸ ਅਤੇ ਸੀਲਾਸ ਫ਼ਿੱਲਿਪੀ ਵਿੱਚ

概要: Acts 16:11-40
文本編號: 1247
語言: Punjabi
聽眾: General
目的: Evangelism; Teaching
Features: Bible Stories; Paraphrase Scripture
狀態: Approved
腳本是翻譯和錄製成其他語言的基本指南,它們需要根據實際需要而進行調整以適合不同的文化和語言。某些使用術語和概念可能需要有更多的解釋,甚至要完全更換或省略。
文本文字

ਜਿਵੇਂ ਹੀ ਸੌਲੁਸ ਨੇ ਸਾਰੇ ਰੋਮੀ ਸਾਮਰਾਜ ਵਿੱਚ ਯਾਤਰਾ ਕੀਤੀ, ਤਾਂ ਉਹ ਆਪਣੇ ਰੋਮੀ ਨਾਮ “ਪੌਲੁਸ” ਦਾ ਇਸਤੇਮਾਲ ਕਰਨ ਲੱਗਾ |ਇੱਕ ਦਿਨ ਪੌਲੁਸ ਅਤੇ ਉਸਦਾ ਮਿੱਤਰ ਸੀਲਾਸ ਫ਼ਿੱਲਿਪੀ ਦੇ ਸ਼ਹਿਰ ਵਿੱਚ ਯਿਸੂ ਦੀ ਖੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਗਏ |ਉਹ ਸ਼ਹਿਰ ਵਿੱਚ ਨਦੀ ਦੇ ਕਿਨਾਰੇ ਉੱਤੇ ਗਏ ਜਿੱਥੇ ਲੋਕ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ਸਨ |ਉੱਥੇ ਉਹ ਇੱਕ ਲੁਦਿਯਾ ਨਾਮੇ ਔਰਤ ਨੂੰ ਮਿਲੇ ਜੋ ਇੱਕ ਵਪਾਰੀ ਸੀ |ਉਹ ਪਰਮੇਸ਼ੁਰ ਨੂੰ ਪਿਆਰ ਕਰਦੀ ਅਤੇ ਉਸ ਦੀ ਬੰਦਗੀ ਕਰਦੀ ਸੀ |

ਪਰਮੇਸ਼ੁਰ ਨੇ ਲੁਦਿਯਾ ਦੇ ਮਨ ਨੂੰ ਖੋਲ੍ਹਿਆ ਕਿ ਯਿਸੂ ਬਾਰੇ ਸੰਦੇਸ਼ ਉੱਤੇ ਵਿਸ਼ਵਾਸ ਕਰੇ, ਫਿਰ ਉਸ ਨੇ ਅਤੇ ਉਸਦੇ ਪਰਿਵਾਰ ਨੇ ਬਪਤਿਸਮਾ ਲਿਆ |ਉਸ ਨੇ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਠਹਿਰਨ ਲਈ ਬੁਲਾਇਆ ਅਤੇ ਉਹ ਉਸਦੇ ਅਤੇ ਉਸ ਦੇ ਪਰਿਵਾਰ ਨਾਲ ਠਹਿਰੇ |

ਪੌਲੁਸ ਅਤੇ ਸੀਲਾਸ ਆਮ ਤੌਰ ਤੇ ਪ੍ਰਾਰਥਨਾ ਵਾਲੀ ਜਗ੍ਹਾ ਤੇ ਲੋਕਾਂ ਨੂੰ ਮਿਲਦੇ |ਹਰ ਰੋਜ਼ ਜਿਵੇਂ ਹੀ ਉਹ ਉੱਥੋਂ ਦੀ ਲੰਘਦੇ ਇੱਕਗੁਲਾਮ ਭੂਤਾਂ ਦੀ ਜਕੜੀ ਹੋਈ ਲੜਕੀ ਉਹਨਾਂ ਦੇ ਪਿੱਛੇ ਹੋ ਤੁਰਦੀ | ਭੂਤਾਂ ਦੇ ਵਸੀਲੇ ਉਹ ਲੋਕਾਂ ਨੂੰ ਉਹਨਾਂ ਦੇ ਭਵਿੱਖ ਬਾਰੇ ਦੱਸਦੀ, ਇਸ ਲਈ ਉਹ ਇੱਕ ਭਵਿੱਖ ਬਾਣੀ ਕਰਨ ਵਾਲੀ ਵਜੋਂ ਆਪਣੇ ਮਾਲਕ ਲਈ ਬਹੁਤ ਸਾਰੇ ਪੈਸੇ ਬਣਾ ਲੈਂਦੀ |

ਜਿਵੇਂ ਹੀ ਉਹ ਲੰਘਦੇ ਉਹ ਔਰਤ ਚਿਲਾਉਂਦੀ ਹੋਈ ਕਹਿੰਦੀ ਸੀ, “ਇਹ ਮਨੁੱਖ ਅੱਤ ਮਹਾਨ ਪਰਮੇਸ਼ੁਰ ਦੇ ਦਾਸ ਹਨ |ਉਹ ਤੁਹਾਨੂੰ ਬਚਾਏ ਜਾਣ ਦਾ ਮਾਰਗ ਦੱਸਦੇ ਹਨ !”ਉਹ ਆਮ ਤੌਰ ਤੇ ਇਸ ਤਰ੍ਹਾਂ ਕਰਦੀ ਕਿ ਪੌਲੁਸ ਨੂੰ ਖਿੱਝ ਆ ਗਈ |

ਆਖ਼ਿਰਕਾਰ ਇੱਕ ਦਿਨ ਜਦੋਂ ਉਹ ਲੜਕੀ ਚਿਲਾਉਣ ਲੱਗੀ, ਪੌਲੁਸ ਉਸ ਵੱਲ ਮੁੜਿਆ ਅਤੇ ਭੂਤ ਨੂੰ ਕਿਹਾ, “ਯਿਸੂ ਦੇ ਨਾਮ ਵਿੱਚ ਇਸ ਦੇ ਅੰਦਰੋਂ ਬਾਹਰ ਆ ਜਾਹ|”ਉਸ ਸਮੇਂ ਭੂਤ ਉਸ ਨੂੰ ਛੱਡ ਗਏ |

ਤਦ ਉਹ ਵਿਅਕਤੀ ਜੋ ਉਸ ਦਾਸੀ ਦੇ ਮਾਲਕ ਸਨ ਬਹੁਤ ਗੁੱਸੇ ਹੋਏ !ਉਹ ਇਸ ਗੱਲ ਨੂੰ ਜਾਣ ਗਏ ਕਿ ਬਿਨਾਂ ਭੂਤਾਂ ਦੇ ਉਹ ਲੜਕੀ ਲੋਕਾਂ ਨੂੰ ਭਵਿੱਖ ਨਹੀਂ ਦੱਸ ਸਕਦੀ | ਇਸ ਦਾ ਮਤਲਬ ਕਿ ਲੋਕ ਉਸ ਦੇ ਮਾਲਕ ਨੂੰ ਹੁਣ ਕੋਈ ਪੈਸਾ ਨਹੀਂ ਦੇਣਗੇ ਕਿ ਉਹ ਉਹਨਾਂ ਨੂੰ ਦੱਸੇ ਕਿ ਉਹਨਾਂ ਨਾਲ ਕੀ ਹੋਣ ਵਾਲਾ ਹੈ |

ਇਸ ਲਈ ਗੁਲਾਮ ਲੜਕੀ ਦੇ ਮਾਲਕ ਪੌਲੁਸ ਅਤੇ ਸੀਲਾਸ ਨੂੰ ਰੋਮੀ ਅਧਿਕਾਰੀ ਦੇ ਸਾਹਮਣੇ ਲੈ ਗਏ, ਜਿਸ ਨੇ ਉਹਨਾਂ ਨੂੰ ਮਾਰਿਆ ਅਤੇ ਜ਼ੇਲ੍ਹ ਵਿੱਚ ਪਾ ਦਿੱਤਾ |

ਉਹਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਜ਼ੇਲ੍ਹ ਦੀ ਸਭ ਤੋਂ ਸੁਰੱਖਿਤ ਜਗ੍ਹਾ ਤੇ ਰੱਖਿਆ ਅਤੇ ਉਹਨਾਂ ਦੇ ਪੈਰਾਂ ਨੂੰ ਵੀ ਬੰਨ੍ਹ ਦਿੱਤਾ |ਫਿਰ ਵੀ ਅੱਧੀ ਰਾਤ ਨੂੰ ਉਹ ਗੀਤ ਗਾ ਕੇ ਪਰਮੇਸ਼ੁਰ ਦੀ ਮਹਿਮਾ ਕਰਦੇ ਸਨ |

ਅਚਾਨਕ, ਇੱਕ ਬਹੁਤ ਭਿਆਨਕ ਭੂਚਾਲ ਆਇਆ !ਸਾਰੀ ਜ਼ੇਲ੍ਹ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਕੈਦੀਆਂ ਦੀਆਂ ਜ਼ੰਜੀਰਾਂ ਖੁੱਲ੍ਹ ਗਈਆਂ |

ਦਰੋਗਾ ਜਾਗਿਆ ਅਤੇ ਜਦੋਂ ਉਸ ਨੇ ਜ਼ੇਲ੍ਹ ਦੇ ਦਰਵਾਜਿਆਂ ਨੂੰ ਖੁੱਲ੍ਹਾ ਦੇਖਿਆ ਉਹ ਡਰ ਗਿਆ!ਉਸ ਨੇ ਸੋਚਿਆ ਕਿ ਸਾਰੇ ਕੈਦੀ ਭੱਜ ਗਏ ਹਨ, ਇਸ ਲਈ ਉਸ ਨੇ ਆਪਣੇ ਆਪ ਨੂੰ ਮਾਰਨ ਲਈ ਸੋਚਿਆ |(ਉਹ ਜਾਣਦਾ ਸੀ ਕਿ ਜੇ ਉਹ ਕੈਦੀਆਂ ਨੂੰ ਜਾਣ ਦੇਵੇਗਾ ਤਾਂ ਰੋਮੀ ਅਧਿਕਾਰੀ ਉਸ ਨੂੰ ਮਾਰ ਦੇਣਗੇ |)ਪਰ ਪੌਲੁਸ ਨੇ ਦੇਖਿਆ ਅਤੇ ਚਿੱਲਾਇਆ, “ਰੁੱਕ!ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ|ਅਸੀਂ ਸਾਰੇ ਇੱਥੇ ਹਾਂ |”

ਦਰੋਗਾ ਜਿਵੇਂ ਹੀ ਪੌਸੁਲ ਅਤੇ ਸੀਲਾਸ ਦੇ ਕੋਲ ਆਇਆ ਕੰਬਣ ਲੱਗਾ ਅਤੇ ਪੁੱਛਿਆ, “ਬਚਾਏ ਜਾਣ ਲਈ ਮੈਂ ਕੀ ਕਰਾਂ?”ਪੌਲੁਸ ਨੇ ਉੱਤਰ ਦਿੱਤਾ, “ਯਿਸੂ , ਜੋ ਸੁਆਮੀ ਹੈ, ਉਸ ਤੇ ਵਿਸ਼ਵਾਸ ਕਰ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ |”ਤਦ ਦਰੋਗਾ ਪੌਲੁਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਕੇ ਗਿਆ ਅਤੇ ਉਹਨਾਂ ਦੇ ਜ਼ਖਮਾਂ ਨੂੰ ਸਾਫ਼ ਕੀਤਾ |ਪੌਲੁਸ ਨੇ ਉਸ ਦੇ ਘਰ ਸਾਰਿਆਂ ਨੂੰ ਯਿਸੂ ਬਾਰੇ ਖੁਸ਼ ਖ਼ਬਰੀ ਦਾ ਪ੍ਰਚਾਰ ਕੀਤਾ |

ਦਰੋਗੇ ਅਤੇ ਉਸ ਦੇ ਸਾਰੇ ਘਰਾਣੇ ਨੇ ਯਿਸੂ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ |ਤਦ ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਭੋਜਨ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਅਨੰਦ ਕੀਤਾ |

ਅਗਲੇ ਦਿਨ ਸ਼ਹਿਰ ਦੇ ਆਗੂਆਂ ਨੇ ਪੌਲੁਸ ਅਤੇ ਸੀਲਾਸ ਨੂੰ ਜ਼ੇਲ੍ਹ ਵਿੱਚੋਂ ਅਜਾਦ ਕੀਤਾ ਅਤੇ ਉਹਨਾਂ ਨੂੰ ਫ਼ਿੱਲਿਪੀ ਛੱਡ ਕੇ ਜਾਣ ਨੂੰ ਕਿਹਾ |ਪੌਲੁਸ ਅਤੇ ਸੀਲਾਸ ਲੁਦਿਯਾ ਅਤੇ ਦੂਸਰੇ ਹੋਰ ਮਿੱਤਰਾਂ ਕੋਲ ਗਏ ਅਤੇ ਫਿਰ ਸ਼ਹਿਰੋ ਬਾਹਰ ਚਲੇ ਗਏ |ਯਿਸੂ ਬਾਰੇ ਖੁਸ਼ ਖ਼ਬਰੀ ਫੈਲਦੀ ਗਈ ਅਤੇ ਕਲੀਸੀਆ ਵੱਧਦੀ ਗਈ |

ਪੌਲੁਸ ਅਤੇ ਦੂਸਰੇ ਮਸੀਹੀ ਆਗੂ ਬਹੁਤੇ ਸ਼ਹਿਰਾਂ ਵਿੱਚ ਗਏ, ਯਿਸੂ ਦੀ ਖੁਸ਼ ਖ਼ਬਰੀ ਬਾਰੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਸਿਖਾਇਆ |ਕਲੀਸੀਆ ਵਿੱਚ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿਖਾਉਣ ਲਈ ਉਹਨਾਂ ਨੇ ਬਹੁਤ ਸਾਰੇ ਪੱਤਰ ਵੀ ਲਿੱਖੇ |ਇਹਨਾਂ ਵਿੱਚੋਂ ਕੁੱਝ ਪੱਤਰ ਬਾਈਬਲ ਦੀਆਂ ਕਿਤਾਬਾਂ ਬਣ ਗਏ ਹਨ |