unfoldingWord 10 - ਦਸ ਬਵਾਵਾਂ
概要: Exodus 5-10
文本编号: 1210
语言: Punjabi
听众: General
目的: Evangelism; Teaching
Features: Bible Stories; Paraphrase Scripture
状态: Approved
脚本是翻译和录制成其他语言的基本指南,它们需要根据实际需要而进行调整以适合不同的文化和语言。某些使用术语和概念可能需要有更多的解释,甚至要完全更换或省略。
文本正文
ਮੂਸਾ ਅਤੇ ਹਾਰੂਨ ਫ਼ਿਰਊਨ ਕੋਲ ਗਏ |ਉਹਨਾਂ ਨੇ ਕਿਹਾ, “ਇਸਰਾਏਲ ਦਾ ਪਰਮੇਸ਼ੁਰ ਐਉਂ ਕਹਿੰਦਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇਹ !” ਫ਼ਿਰਊਨ ਨੇ ਉਹਨਾਂ ਦੀ ਨਾ ਸੁਣੀ |ਇਸਰਾਏਲੀਆਂ ਨੂੰ ਅਜਾਦ ਕਰਨ ਦੀ ਬਜਾਇ ਉਸ ਨੇ ਉਹਨਾਂ ਨੂੰ ਹੋਰ ਸਖ਼ਤ ਮਿਹਨਤ ਕਰਨ ਲਈ ਜ਼ੋਰ ਦਿੱਤਾ |
ਫ਼ਿਰਊਨ ਲੋਕਾਂ ਨੂੰ ਭੇਜਣ ਤੋ ਇਨਕਾਰ ਕਰਦਾ ਰਿਹਾ, ਇਸ ਲਈ ਪਰਮੇਸ਼ੁਰ ਨੇ ਮਿਸਰ ਉੱਤੇ ਦਸ ਭਿਆਨਕ ਬਵਾਵਾਂ ਭੇਜੀਆਂ |ਇਹਨਾਂ ਬਵਾਵਾਂ ਦੁਆਰਾ ਪਰਮੇਸ਼ੁਰ ਨੇ ਫ਼ਿਰਊਨ ਉੱਤੇ ਪਰਗਟ ਕੀਤਾ ਕਿ ਉਹ ਫ਼ਿਰਊਨ ਅਤੇ ਮਿਸਰੀ ਦੇਵਤਿਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ |
ਪਰਮੇਸ਼ੁਰ ਨੇ ਨੀਲ ਨਦੀ ਨੂੰ ਲਹੂ ਬਣਾ ਦਿੱਤਾ, ਪਰ ਫ਼ਿਰਊਨ ਅਜੇ ਵੀ ਇਸਰਾਏਲੀਆਂ ਨੂੰ ਜਾਣ ਨਹੀਂ ਦਿੰਦਾ ਸੀ |
ਪਰਮੇਸ਼ੁਰ ਨੇ ਸਾਰੇ ਮਿਸਰ ਵਿੱਚ ਡੱਡੂ ਭੇਜੇ |ਫ਼ਿਰਊਨ ਨੇ ਮੂਸਾ ਅੱਗੇ ਬੇਨਤੀ ਕੀਤੀ ਕਿ ਡੱਡੂਆਂ ਨੂੰ ਹਟਾਵੇ |ਪਰ ਸਾਰੇ ਡੱਡੂਆਂ ਦੇ ਮਰਨ ਦੇ ਬਾਅਦ ਫ਼ਿਰਊਨ ਨੇ ਆਪਣੇ ਮਨ ਨੂੰ ਕਠੋਰ ਕੀਤਾ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਜਾਣ ਨਹੀਂ ਦਿੱਤਾ |
ਇਸ ਲਈ ਪਰਮੇਸ਼ੁਰ ਨੇ ਪਿੱਸੂਆਂ ਦੀ ਬਵਾ ਭੇਜੀ |ਫਿਰ ਉਸ ਨੇ ਮੱਖੀਆਂ ਦੀ ਬਵਾ ਭੇਜੀ |ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਇਆ ਅਤੇ ਕਿਹਾ ਕਿ ਜੇਕਰ ਉਹ ਇਹਨਾਂ ਬਵਾਵਾਂ ਨੂੰ ਰੋਕ ਦੇਣ ਤਾਂ ਇਸਰਾਏਲੀ ਮਿਸਰ ਤੋਂ ਜਾ ਸਕਦੇ ਹਨ |ਜਦੋਂ ਮੂਸਾ ਨੇ ਪ੍ਰਾਰਥਨਾ ਕੀਤੀ ਪਰਮੇਸ਼ੁਰ ਨੇ ਮਿਸਰ ਤੋਂ ਮੱਖੀਆਂ ਹਟਾ ਦਿੱਤੀਆਂ |ਪਰ ਫ਼ਿਰਊਨ ਨੇ ਆਪਣਾ ਮਨ ਕਠੋਰ ਕੀਤਾ ਅਤੇ ਲੋਕਾਂ ਨੂੰ ਨਾ ਜਾਣ ਦਿੱਤਾ |
ਅੱਗੇ, ਪਰਮੇਸ਼ੁਰ ਨੇ ਮਿਸਰੀਆਂ ਦੇ ਸਾਰੇ ਖੇਤੀਬਾੜੀ ਵਾਲੇ ਪਸ਼ੂਆਂ ਨੂੰ ਬੀਮਾਰ ਕੀਤਾ ਅਤੇ ਉਹ ਮਰ ਗਏ |ਪਰ ਫ਼ਿਰਊਨ ਦਾ ਮਨ ਕਠੋਰ ਕੀਤਾ ਅਤੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ |
ਤਦ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਕਿ ਫ਼ਿਰਊਨ ਦੇ ਸਾਹਮਣੇ ਹਵਾ ਵਿੱਚ ਰਾਖ ਸੁੱਟ |ਜਦੋਂ ਉਸ ਨੇ ਅਜਿਹਾ ਕੀਤਾ, ਮਿਸਰੀਆਂ ਦੇ ਦੁੱਖ ਦੇਣ ਵਾਲੇ ਫੋੜੇ ਨਿੱਕਲੇ ਪਰ ਇਸਰਾਏਲੀਆਂ ਦੇ ਨਹੀਂ |ਪਰਮੇਸ਼ੁਰ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਕੀਤਾ, ਅਤੇ ਫ਼ਿਰਊਨ ਨੇ ਇਸਰਾਏਲੀਆਂ ਨੂੰ ਅਜ਼ਾਦੀ ਨਾਲ ਨਾ ਜਾਣ ਦਿੱਤਾ |
ਇਸ ਤੋਂ ਬਾਅਦ, ਪਰਮੇਸ਼ੁਰ ਨੇ ਗੜੇ ਭੇਜੇ ਅਤੇ ਮਿਸਰੀਆਂ ਦੀ ਸਾਰੀ ਫ਼ਸਲ ਤਬਾਹ ਕਰ ਦਿੱਤੀ ਅਤੇ ਜੋ ਕੋਈ ਵੀ ਬਾਹਰ ਗਿਆ ਮਾਰਿਆ ਗਿਆ |ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਪਾਪ ਕੀਤਾ ਹੈ |ਤੁਸੀਂ ਜਾ ਸਕਦੇ ਹੋ |”ਮੂਸਾ ਨੇ ਪ੍ਰਾਰਥਨਾ ਕੀਤੀ, ਅਤੇ ਸਵਰਗ ਤੋਂ ਗੜੇ ਡਿੱਗਣੇ ਬੰਦ ਹੋ ਗਏ |
ਪਰ ਫ਼ਿਰਊਨ ਨੇ ਫਿਰ ਪਾਪ ਕੀਤਾ ਅਤੇ ਆਪਣੇ ਮਨ ਨੂੰ ਕਠੋਰ ਕੀਤਾ |ਉਸ ਨੇ ਇਸਰਾਏਲੀਆਂ ਨੂੰ ਅਜ਼ਾਦੀ ਨਾਲ ਨਾ ਜਾਣ ਦਿੱਤਾ |
ਇਸ ਲਈ ਪਰਮੇਸ਼ੁਰ ਨੇ ਮਿਸਰੀਆਂ ਉੱਪਰ ਟਿੱਡੀ ਦਲ ਭੇਜਿਆ |ਇਹਨਾਂ ਟਿੱਡੀਆਂ ਨੇ ਉਹ ਸਾਰੀ ਫ਼ਸਲ ਖਾ ਲਈ ਜਿਹੜੀ ਗੜਿਆਂ ਤੋਂ ਬੱਚ ਗਈ ਸੀ |
ਤਦ ਪਰਮੇਸ਼ੁਰ ਨੇ ਹਨ੍ਹੇਰਾ ਭੇਜਿਆ ਜੋ ਤਿੰਨ ਦਿਨਾਂ ਤੱਕ ਰਿਹਾ |ਇਹ ਇੰਨਾ ਜ਼ਿਆਦਾ ਹਨ੍ਹੇਰਾ ਸੀ ਕਿ ਮਿਸਰੀ ਆਪਣੇ ਘਰਾਂ ਤੋਂ ਬਾਹਰ ਨਾ ਜਾ ਸਕੇ |ਪਰ ਜਿੱਥੇ ਇਸਰਾਏਲੀ ਰਹਿੰਦੇ ਸਨ ਉੱਥੇ ਰੌਸ਼ਨੀ ਸੀ |
ਇਹਨਾਂ ਨੌ ਬਵਾਵਾਂ ਤੋਂ ਬਾਅਦ ਵੀ ਫ਼ਿਰਊਨ ਨੇ ਇਸਰਾਏਲੀਆਂ ਨੂੰ ਜਾਣ ਤੋਂ ਇਨਕਾਰ ਕਰ ਦਿੱਤਾ |ਜਦੋਂ ਫ਼ਿਰਊਨ ਨਾ ਸੁਣਦਾ ਸੀ, ਪਰਮੇਸ਼ੁਰ ਨੇ ਆਖਰੀ ਬਵਾ ਭੇਜਣ ਦੀ ਯੋਜਨਾ ਬਣਾਈ |ਇਹ ਫ਼ਿਰਊਨ ਦੇ ਮਨ ਨੂੰ ਬਦਲੇਗੀ |