unfoldingWord 05 - ਵਾਇਦੇ ਦਾ ਪੁੱਤਰ
概要: Genesis 16-22
文本编号: 1205
语言: Punjabi
听众: General
目的: Evangelism; Teaching
Features: Bible Stories; Paraphrase Scripture
状态: Approved
脚本是翻译和录制成其他语言的基本指南,它们需要根据实际需要而进行调整以适合不同的文化和语言。某些使用术语和概念可能需要有更多的解释,甚至要完全更换或省略。
文本正文
ਅਬਰਾਮ ਅਤੇ ਸਾਰਈ ਦੇ ਕਨਾਨ ਵਿੱਚ ਪਹੁੰਚਣ ਦੇ ਦਸ ਸਾਲ ਬਾਅਦ ਵੀ ਉਹਨਾਂ ਕੋਲ ਕੋਈ ਬੱਚਾ ਨਹੀਂ ਸੀ |ਇਸ ਲਈ ਅਬਰਾਮ ਦੀ ਪਤਨੀ ਨੇ ਉਸ ਨੂੰ ਕਿਹਾ, “ਜਦ ਕਿ ਪਰਮੇਸ਼ੁਰ ਨੇ ਮੈਨੂੰ ਮਾਂ ਬਣਨ ਦੀ ਆਗਿਆ ਨਹੀਂ ਦਿੱਤੀ ਅਤੇ ਹੁਣ ਮੈਂ ਬੱਚੇ ਪੈਦਾ ਕਰਨ ਲਈ ਕਾਫ਼ੀ ਬੁੱਢੀ ਵੀ ਹੋ ਗਈ ਹਾਂ, ਮੇਰੇ ਕੋਲ ਮੇਰੀ ਗੋਲੀ ਹਾਜਰਾ ਹੈਂ |ਉਸ ਨਾਲ ਵਿਆਹ ਕਰ ਲੈ ਤਾਂ ਕਿ ਉਹ ਮੇਰੇ ਲਈ ਬੱਚਾ ਪੈਦਾ ਕਰ ਸਕੇ |”
ਇਸ ਲਈ ਅਬਰਾਮ ਨੇ ਉਸ ਨਾਲ ਵਿਆਹ ਕੀਤਾ |ਹਾਜਰਾ ਦੇ ਮੁੰਡਾ ਹੋਇਆ ਅਤੇ ਅਬਰਾਮ ਨੇ ਉਸ ਦਾ ਨਾਮ ਇਸਮਾਏਲ ਰੱਖਿਆ |ਪਰ ਸਾਰਈ ਹਾਜਰਾ ਤੋਂ ਈਰਖਾ ਕਰਨ ਲੱਗੀ |ਜਦੋਂ ਇਸਮਾਏਲ ਤੇਰ੍ਹਾਂ ਵਰਿਆਂ ਦਾ ਹੋਇਆ, ਪਰਮੇਸ਼ੁਰ ਨੇ ਅਬਰਾਮ ਨਾਲ ਫੇਰ ਗੱਲ ਕੀਤੀ |
ਪਰਮੇਸ਼ੁਰ ਨੇ ਕਿਹਾ, “ਮੈਂ ਅੱਤ ਮਹਾਨ ਪਰਮੇਸ਼ੁਰ ਹਾਂ |ਮੈਂ ਤੇਰੇ ਨਾਲ ਨੇਮ ਬੰਨ੍ਹਾਂਗਾ |”ਤਦ ਅਬਰਾਮ ਧਰਤੀ ਤੱਕ ਝੁੱਕਿਆ |ਪਰਮੇਸ਼ੁਰ ਨੇ ਅਬਰਾਮ ਨੂੰ ਇਹ ਵੀ ਦੱਸਿਆ, “ਤੂੰ ਬਹੁਤੀਆਂ ਜਾਤੀਆਂ ਦਾ ਪਿਤਾ ਹੋਵੇਂਗਾ |ਮੈਂ ਤੈਨੂੰ ਅਤੇ ਤੇਰੇ ਵੰਸ ਨੂੰ ਕਨਾਨ ਦੇਸ ਮਿਲਖ ਦੇ ਰੂਪ ਵਿੱਚ ਦੇਵਾਂਗਾ ਅਤੇ ਸਦਾ ਲਈ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ |ਤੇਰੇ ਘਰਾਣੇ ਦੇ ਹਰੇਕ ਨਰ ਦੀ ਜ਼ਰੂਰ ਸੁੰਨਤ ਕੀਤੀ ਜਾਵੇ |”
“ਤੇਰੀ ਪਤਨੀ ਸਾਰਈ ਪੁੱਤਰ ਜਣੇਗੀ – ਉਹ ਵਾਇਦੇ ਦਾ ਪੁੱਤਰ ਹੋਵੇਗਾ |ਉਸ ਦਾ ਨਾਮ ਇਸਹਾਕ ਰੱਖੀਂ |ਮੈਂ ਆਪਣਾ ਨੇਮ ਉਸ ਨਾਲ ਬੰਨ੍ਹਾਂਗਾ, ਅਤੇ ਉਹ ਇੱਕ ਵੱਡੀ ਜਾਤੀ ਹੋਵੇਗਾ |ਮੈਂ ਇਸਮਾਏਲ ਨੂੰ ਵੀ ਇੱਕ ਵੱਡੀ ਜਾਤੀ ਬਣਾਵਾਂਗਾ ਪਰ ਮੇਰਾ ਨੇਮ ਇਸਹਾਕ ਨਾਲ ਹੋਵੇਗਾ |”ਤਦ ਪਰਮੇਸ਼ੁਰ ਨੇ ਅਬਰਾਮ ਦਾ ਨਾਮ ਬਦਲ ਕੇ ਅਬਰਾਹਾਮ ਰੱਖਿਆ, ਜਿਸ ਦਾ ਮਤਲਬ “ਬਹੁਤੀਆਂ ਜਾਤੀਆਂ ਦਾ ਪਿਤਾ” |ਪਰਮੇਸ਼ੁਰ ਨੇ ਸਾਰਈ ਦਾ ਨਾਮ ਵੀ ਬਦਲ ਕੇ ਸਾਰਾਹ ਰੱਖਿਆ, ਜਿਸ ਦਾ ਮਤਲਬ “ਰਾਜਕੁਮਾਰੀ|”
ਉਸ ਦਿਨ ਅਬਰਾਹਾਮ ਨੇ ਆਪਣੇ ਘਰਾਣੇ ਦੇ ਸਾਰੇ ਨਰਾਂ ਦਾ ਖਤਨਾ ਕੀਤਾ |ਲੱਗ-ਭਗ ਇੱਕ ਸਾਲ ਬਾਅਦ, ਜਦੋਂ ਅਬਰਾਹਾਮ 100 ਸਾਲ ਦਾ ਸੀ ਅਤੇ ਸਾਰਾਹ 90 ਸਾਲ ਦੀ ਸੀ, ਸਾਰਾਹ ਨੇ ਅਬਰਾਹਾਮ ਦੇ ਬੱਚੇ ਨੂੰ ਜਨਮ ਦਿੱਤਾ |ਉਹਨਾਂ ਨੇ ਉਸ ਦਾ ਨਾਮ ਇਸਹਾਕ ਰੱਖਿਆ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਰਨ ਲਈ ਕਿਹਾ ਸੀ |
ਜਦੋਂ ਇਸਹਾਕ ਇੱਕ ਜਵਾਨ ਲੜਕਾ ਸੀ, ਪਰਮੇਸ਼ੁਰ ਨੇ ਅਬਰਾਹਾਮ ਨੂੰ ਇਹ ਕਹਿੰਦੇ ਹੋਏ ਪਰਖਿਆ, “ਇਸਹਾਕ ਨੂੰ ਲੈ, ਆਪਣੇ ਇੱਕੋ ਇੱਕ ਪੁੱਤਰ ਨੂੰ ਮੇਰੇ ਲਈ ਭੇਟ ਕਰਕੇ ਚੜ੍ਹਾ |”ਦੁਬਾਰਾ ਫਿਰ ਅਬਰਾਹਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ ਅਤੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਿਆ |
ਅਬਰਾਹਾਮ ਅਤੇ ਇਸਹਾਕ ਕੁਰਬਾਨੀ ਦੀ ਜਗ੍ਹਾ ਵੱਲ ਗਏ, ਇਸਹਾਕ ਨੇ ਪੁੱਛਿਆ, “ਪਿਤਾ ਜੀ, ਸਾਡੇ ਕੋਲ ਕੁਰਬਾਨੀ ਲਈ ਲੱਕੜੀ ਹੈ ਪਰ ਲੇਲਾ ਕਿੱਥੇ ਹੈ ?”ਅਬਰਾਹਾਮ ਨੇ ਉੱਤਰ ਦਿੱਤਾ, “ਮੇਰੇ ਪੁੱਤਰ, ਕੁਰਬਾਨੀ ਲਈ ਲੇਲਾ ਪਰਮੇਸ਼ੁਰ ਖੁਦ ਦੇਵੇਗਾ |”
ਜਦੋਂ ਉਹ ਕੁਰਬਾਨੀ ਦੀ ਜਗ੍ਹਾ ਤੇ ਪਹੁੰਚ ਗਏ, ਅਬਰਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹਿਆ ਅਤੇ ਉਸ ਨੂੰ ਵੇਦੀ ਉੱਤੇ ਲਿਟਾ ਦਿੱਤਾ |ਉਹ ਆਪਣੇ ਪੁੱਤਰ ਨੂੰ ਮਾਰਨ ਵਾਲਾ ਹੀ ਸੀ ਕਿ ਪਰਮੇਸ਼ੁਰ ਨੇ ਉਸਨੂੰ ਕਿਹਾ, “ਰੁੱਕ”ਲੜਕੇ ਨੂੰ ਹਾਨੀ ਨਾ ਪਹੁੰਚਾ !ਹੁਣ ਮੈਂ ਜਾਣ ਲਿਆ ਕਿ ਤੂੰ ਮੇਰੇ ਤੋਂ ਡਰਦਾ ਹੈਂ ਕਿਉਂਕਿ ਤੂੰ ਮੇਰੇ ਲਈ ਆਪਣਾ ਇੱਕਲੌਤਾ ਪੁੱਤਰ ਵੀ ਨਾ ਰੱਖਿਆ |”
ਅਬਰਾਹਾਮ ਨੇ ਨੇੜੇ ਹੀ ਇੱਕ ਲੇਲੇ ਨੂੰ ਝਾੜੀਆਂ ਵਿੱਚ ਫਸਿਆ ਦੇਖਿਆ |ਪਰਮੇਸ਼ੁਰ ਨੇ ਕੁਰਬਾਨੀ ਲਈ ਇਸਹਾਕ ਦੀ ਜਗ੍ਹਾ ਲੇਲਾ ਮੁਹੱਈਆ ਕੀਤਾ |ਅਬਰਾਹਾਮ ਨੇ ਖੁਸ਼ੀ ਨਾਲ ਲੇਲੇ ਨੂੰ ਕੁਰਬਾਨੀ ਲਈ ਭੇਂਟ ਕੀਤਾ |
ਤਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਕਿਹਾ, “ਕਿਉਂਕਿ ਤੂੰ ਮੈਨੂੰ ਸਭ ਕੁੱਝ ਦੇਣ ਲਈ ਤਿਆਰ ਸੀ, ਇੱਥੋਂ ਤੀਕ ਕਿ ਆਪਣਾ ਇੱਕੋ ਇੱਕ ਪੁੱਤਰ ਵੀ, ਮੈਂ ਤੈਨੂੰ ਬਰਕਤ ਦੇਣ ਦਾ ਵਾਇਦਾ ਕਰਦਾ ਹਾਂ |ਤੇਰਾ ਵੰਸ ਅਕਾਸ਼ ਦੇ ਤਾਰਿਆਂ ਨਾਲੋਂ ਵੀ ਜ਼ਿਆਦਾ ਹੋਵੇਗਾ |ਕਿਉਂਕਿ ਤੂੰ ਮੇਰੇ ਹੁਕਮ ਦੀ ਪਾਲਣਾ ਕੀਤੀ ਹੈ, ਸੰਸਾਰ ਦੇ ਸਾਰੇ ਘਰਾਣੇ ਤੇਰੇ ਘਰਾਣੇ ਦੁਆਰਾ ਬਰਕਤ ਪਾਉਣਗੇ |”