unfoldingWord 18 - ਵੰਡਿਆ ਹੋਇਆ ਰਾਜ
خاکہ: 1 Kings 1-6; 11-12
اسکرپٹ نمبر: 1218
زبان: Punjabi
سامعین: General
مقصد: Evangelism; Teaching
Features: Bible Stories; Paraphrase Scripture
حالت: Approved
اسکرپٹ دوسری زبانوں میں ترجمہ اور ریکارڈنگ کے لیے بنیادی رہنما خطوط ہیں۔ انہیں ہر مختلف ثقافت اور زبان کے لیے قابل فہم اور متعلقہ بنانے کے لیے ضرورت کے مطابق ڈھال لیا جانا چاہیے۔ استعمال ہونے والی کچھ اصطلاحات اور تصورات کو مزید وضاحت کی ضرورت ہو سکتی ہے یا ان کو تبدیل یا مکمل طور پر چھوڑ دیا جائے۔
اسکرپٹ کا متن
ਬਹੁਤ ਸਾਲ ਬਾਅਦ, ਦਾਊਦ ਮਰ ਗਿਆ ਅਤੇ ਉਸਦਾ ਪੁੱਤਰ ਸੁਲੇਮਾਨ ਇਸਰਾਏਲ ਉੱਤੇ ਰਾਜ ਕਰਨ ਲੱਗਾ |ਪਰਮੇਸ਼ੁਰ ਨੇ ਸੁਲੇਮਾਨ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਉਹ ਸਭ ਤੋਂ ਜ਼ਿਆਦਾ ਕੀ ਚਾਹੁੰਦਾ ਹੈ |ਜਦੋਂ ਸੁਲੇਮਾਨ ਨੇ ਬੁੱਧੀ ਮੰਗੀ ਤਾਂ ਪਰਮੇਸ਼ੁਰ ਖੁਸ਼ ਹੋਇਆ ਅਤੇ ਉਸ ਨੂੰ ਸੰਸਾਰ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਬਣਾਇਆ |ਸੁਲੇਮਾਨ ਨੇ ਬਹੁਤ ਗੱਲਾਂ ਸਿੱਖੀਆਂ ਅਤੇ ਬਹੁਤ ਬੁੱਧੀਮਾਨ ਨਿਆਈ ਬਣਿਆ |ਪਰਮੇਸ਼ੁਰ ਨੇ ਉਸ ਨੂੰ ਬਹੁਤ ਧਨੀ ਵੀ ਬਣਾਇਆ |
ਸੁਲੇਮਾਨ ਨੇ ਯਰੂਸ਼ਲਮ ਵਿੱਚ ਮੰਦਰ ਬਣਾਇਆ ਜਿਸ ਲਈ ਉਸ ਦੇ ਪਿਤਾ ਨੇ ਯੋਜਨਾ ਬਣਾਈ ਅਤੇ ਸਮਾਨ ਇੱਕਠਾ ਕੀਤਾ ਸੀ |ਹੁਣ ਲੋਕ ਮਿਲਾਪ ਵਾਲੇ ਤੰਬੂ ਦੀ ਬਜਾਇ ਪਰਮੇਸ਼ੁਰ ਦੀ ਅਰਾਧਨਾ ਅਤੇ ਬਲੀਦਾਨ ਮੰਦਰ ਵਿੱਚ ਚੜਾਉਂਦੇ ਸਨ |ਪਰਮੇਸ਼ੁਰ ਆਇਆ ਅਤੇ ਮੰਦਰ ਵਿੱਚ ਵਿਰਾਜਮਾਨ ਹੋਇਆ ਅਤੇ ਆਪਣੇ ਲੋਕਾਂ ਨਾਲ ਵਾਸ ਕੀਤਾ |
ਪਰ ਸੁਲੇਮਾਨ ਦੂਸਰੇ ਦੇਸਾਂ ਦੀਆਂ ਔਰਤਾਂ ਨੂੰ ਪਸੰਦ ਕਰਦਾ ਸੀ |ਉਸ ਨੇ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕਰਕੇ ਪਰਮੇਸ਼ੁਰ ਪ੍ਰਤੀ ਅਣਆਗਿਆਕਾਰੀ ਕੀਤੀ ਜੋ ਲਗਭੱਗ 1000 ਔਰਤਾਂ ਸਨ |ਜ਼ਿਆਦਾਤਰ ਇਹ ਔਰਤਾਂ ਪਰਾਏ ਦੇਸਾਂ ਤੋਂ ਸਨ ਜਿਹਨਾਂ ਨੇ ਆਪਣੇ ਨਾਲ ਆਪਣੇ ਦੇਵਤੇ ਲਿਆਂਦੇ ਅਤੇ ਉਹਨਾਂ ਦੀ ਪੂਜਾ ਜਾਰੀ ਰੱਖੀ |ਜਦੋਂ ਸੁਲੇਮਾਨ ਬੁੱਢਾ ਹੋ ਗਿਆ ਤਾਂ ਉਸ ਨੇ ਵੀ ਉਹਨਾਂ ਦੀ ਪੂਜਾ ਕੀਤੀ |
ਪਰਮੇਸ਼ੁਰ ਸੁਲੇਮਾਨ ਨਾਲ ਗੁੱਸੇ ਸੀ ਅਤੇ ਸੁਲੇਮਾਨ ਦੀ ਅਣਆਗਿਆਕਾਰੀ ਦੀ ਸਜਾ ਵਜੋਂ ਸੁਲੇਮਾਨ ਦੀ ਮੌਤ ਤੋਂ ਬਾਅਦ ਪਰਮੇਸ਼ੁਰ ਨੇ ਇਸਰਾਏਲ ਨੂੰ ਦੋ ਰਾਜਾਂ ਵਿੱਚ ਵੰਡ ਦਿੱਤਾ |
ਸੁਲੇਮਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਹਬੁਆਮ ਰਾਜਾ ਬਣਿਆ |ਰਹਬੁਆਮ ਇੱਕ ਮੂਰਖ ਵਿਅਕਤੀ ਸੀ |ਇਸਰਾਏਲ ਜਾਤੀ ਦੇ ਸਾਰੇ ਲੋਕ ਇੱਕਠੇ ਮਿਲਕੇ ਉਸਨੂੰ ਰਾਜਾ ਥਾਪਣ ਆਏ |ਸਭ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਿਤਾ ਨੇ ਉਹਨਾਂ ਤੋਂ ਬਹੁਤ ਮਿਹਨਤ ਕਰਾਈ ਅਤੇ ਬਹੁਤ ਕਰ ਭਰਾਇਆ |
ਰਹਬੁਆਮ ਨੇ ਮੂਰਖਤਾ ਨਾਲ ਉੱਤਰ ਦਿੱਤਾ, “ਤੁਸੀਂ ਸੋਚਦੇ ਹੋ ਕੇ ਮੇਰੇ ਪਿਤਾ ਨੇ ਤੁਹਾਡੇ ਕੋਲੋਂ ਸਖ਼ਤ ਮਿਹਨਤ ਕਰਾਈ, ਪਰ ਮੈਂ ਤੁਹਾਡੀ ਮਿਹਨਤ ਉਸ ਨਾਲੋਂ ਵੀ ਜ਼ਿਆਦਾ ਸਖ਼ਤ ਕਰਾਂਗਾ ਅਤੇ ਉਸ ਨਾਲੋਂ ਵੀ ਜ਼ਿਆਦਾ ਕਰੜੀ ਸਜਾ ਦੇਵਾਂਗਾ |”
ਇਸਰਾਏਲ ਦੇ ਦਸ ਗੋਤਰਾਂ ਨੇ ਰਹਬੁਆਮ ਵਿਰੁੱਧ ਬਗਾਵਤ ਕੀਤੀ |ਸਿਰਫ਼ ਦੋ ਗੋਤਰ ਹੀ ਉਸ ਪ੍ਰਤੀ ਵਫ਼ਾਦਾਰ ਰਹੇ |ਇਹ ਦੋ ਗੋਤਰ ਯਹੂਦਾਹ ਦਾ ਰਾਜ ਬਣੇ |
ਇਸਰਾਏਲ ਜਾਤੀ ਦੇ ਦੂਸਰੇ ਦਸ ਗੋਤਰ ਜਿਹਨਾਂ ਨੇ ਰਹਬੁਆਮ ਦੇ ਵਿਰੁੱਧ ਬਗਾਵਤ ਕੀਤੀ ਸੀ ਇੱਕ ਵਿਅਕਤੀ ਨੂੰ ਰਾਜਾ ਹੋਣ ਲਈ ਠਹਿਰਾਇਆ ਜਿਸਦਾ ਨਾਮ ਯਾਰਾਬੁਆਮ ਸੀ |ਉਹਨਾਂ ਨੇ ਆਪਣੇ ਰਾਜ ਨੂੰ ਦੇਸ ਦੇ ਉੱਤਰੀ ਭਾਗ ਵਿੱਚ ਸਥਾਪਤ ਕੀਤਾ ਅਤੇ ਉਹ ਇਸਰਾਏਲ ਦਾ ਰਾਜ ਕਹਾਇਆ |
ਯਾਰਾਬੁਆਮ ਨੇ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ ਅਤੇ ਲੋਕਾਂ ਕੋਲੋਂ ਪਾਪ ਕਰਵਾਇਆ |ਉਸ ਨੇ ਆਪਣੇ ਲੋਕਾਂ ਲਈ ਦੋ ਮੂਰਤੀਆਂ ਬਣਾਈਆਂ ਕਿ ਉਹਨਾਂ ਦੀ ਪੂਜਾ ਕਰਨ ਇਸ ਦੀ ਬਜਾਇ ਕਿ ਯਹੂਦਾਹ ਦੇ ਰਾਜ ਦੇ ਮੰਦਰ ਵਿੱਚ ਪਰਮੇਸ਼ਰ ਦੀ ਅਰਾਧਨਾ ਕਰਨ |
ਯਹੂਦਾਹ ਹ ਅਤੇ ਇਸਰਾਏਲ ਰਾਜ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਅਤੇ ਹਮੇਸ਼ਾਂ ਆਪਸ ਵਿੱਚ ਲੜਨ ਲੱਗੇ |
ਨਵੇਂ ਰਾਜ ਦੇ ਸਮੇ ਇਸਰਾਏਲ ਵਿੱਚ ਸਾਰੇ ਰਾਜੇ ਬੁਰੇ ਸਨ |ਇਹ ਬਹੁਤ ਸਾਰੇ ਰਾਜੇ ਦੂਸਰੇ ਇਸਰਾਏਲੀਆਂ ਦੁਆਰਾ ਮਾਰੇ ਗਏ ਜੋ ਆਪਣੇ ਇਲਾਕੇ ਦੇ ਰਾਜੇ ਬਣਨਾ ਚਾਹੁੰਦੇ ਸਨ |
ਸਾਰੇ ਰਾਜੇ ਅਤੇ ਇਸਰਾਏਲ ਰਾਜ ਦੇ ਲੱਗ-ਭਗ ਸਾਰੇ ਲੋਕਾਂ ਨੇ ਬੁੱਤਾਂ ਦੀ ਪੂਜਾ ਕੀਤੀ |ਉਹਨਾਂ ਦੀ ਮੂਰਤੀ ਪੂਜਾ ਵਿੱਚ ਆਮ ਤੌਰ ਤੇ ਜਨਾਹਕਾਰੀ ਅਤੇ ਬੱਚਿਆਂ ਦੀਆਂ ਬਲੀਆਂ ਸ਼ਾਮਲ ਹੁੰਦੀਆਂ ਸਨ |
ਯਹੂਦਾਹ ਰਾਜ ਦੇ ਰਾਜੇ ਦਾਊਦ ਦੀ ਸੰਤਾਨ ਸਨ |ਇਹਨਾਂ ਵਿੱਚੋਂ ਕੁੱਝ ਰਾਜੇ ਚੰਗੇ ਵਿਅਕਤੀ ਸਨ ਜਿਹਨਾਂ ਨੇ ਧਰਮ ਨਾਲ ਰਾਜ ਕੀਤਾ ਅਤੇ ਪਰਮੇਸ਼ੁਰ ਦੀ ਬੰਦਗੀ ਕੀਤੀ |ਪਰ ਜ਼ਿਆਦਾਤਰ ਯਹੂਦਾਹ ਦੇ ਰਾਜੇ ਬੁਰੇ, ਭਰਿਸ਼ਟ ਅਤੇ ਮੂਰਤੀ ਪੂਜਕ ਸਨ |ਕੁੱਝ ਰਾਜਿਆਂ ਨੇ ਆਪਣੇ ਬੱਚੇ ਝੂਠੇ ਦੇਵਤਿਆਂ ਅੱਗੇ ਬਲੀਦਾਨ ਕਰ ਦਿੱਤੇ |ਜ਼ਿਆਦਾਤਰ ਯਹੂਦਾਹ ਦੇ ਲੋਕਾਂ ਨੇ ਵੀ ਪਰਮੇਸ਼ੁਰ ਵਿਰੁੱਧ ਬਗਾਵਤ ਕੀਤੀ ਅਤੇ ਦੂਸਰੇ ਦੇਵਤਿਆਂ ਦੀ ਪੂਜਾ ਕੀਤੀ |