unfoldingWord 50 - ਯਿਸੂ ਵਾਪਸ ਆਉਂਦਾ ਹੈ
เค้าโครง: Matthew 13:24-42; 22:13; 24:14; 28:18; John 4:35; 15:20; 16:33; 1 Thessalonians 4:13-5:11; James 1:12; Revelation 2:10; 20:10; 21-22
รหัสบทความ: 1250
ภาษา: Punjabi
ผู้ฟัง: General
เป้าหมายของสื่อบันทึกเสียง: Evangelism; Teaching
Features: Bible Stories; Paraphrase Scripture
สถานะ: Approved
บทความเป็นแนวทางพื้นฐานสำหรับการแปลและบันทึกเสียงภาษาอื่นๆ ควรดัดแปลงตามความจำเป็นเพื่อให้เข้าใจและเหมาะสมกับวัฒนธรรมและภาษาแต่ละภาษา คำศัพท์และแนวคิดบางคำที่ใช้อาจต้องอธิบายเพิ่มเติม หรือแทนที่ หรือตัดออก
เนื้อหาบทความ
ਲੱਗ-ਭਗ 2000 ਸਾਲ ਤੋਂ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਯਿਸੂ ਮਸੀਹ ਬਾਰੇ ਖੁਸ਼ ਖ਼ਬਰੀ ਸੁਣ ਰਹੇ ਹਨ |ਕਲੀਸੀਆ ਵੱਧ ਰਹੀ ਹੈ |ਯਿਸੂ ਨੇ ਵਾਅਦਾ ਕੀਤਾ ਹੈ ਕਿ ਉਹ ਜਗਤ ਦੇ ਅੰਤ ਵਿੱਚ ਵਾਪਸ ਆਵੇਗਾ |ਚਾਹੇ ਉਹ ਅਜੇ ਨਹੀਂ ਆਇਆ ਪਰ ਆਪਣਾ ਵਾਅਦਾ ਪੂਰਾ ਕਰੇਗਾ |
ਜਦੋਂ ਅਸੀਂ ਯਿਸੂ ਦੀ ਵਾਪਸੀ ਦਾ ਇੰਤਜਾਰ ਕਰ ਰਹੇਂ ਹਾਂ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਅਜਿਹਾ ਜੀਵਨ ਜੀਏ ਜੋ ਪਵਿੱਤਰ ਅਤੇ ਉਸ ਨੂੰ ਆਦਰ ਦਿੰਦਾ ਹੈ |ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਦੂਸਰਿਆਂ ਨੂੰ ਵੀ ਉਸਦੇ ਰਾਜ ਬਾਰੇ ਦੱਸੀਏ |ਜਦੋਂ ਯਿਸੂ ਇਸ ਧਰਤੀ ਉੱਤੇ ਰਹਿੰਦੇ ਸਨ ਉਹਨਾਂ ਨੇ ਕਿਹਾ, “ਮੇਰੇ ਚੇਲੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖ਼ਬਰੀ ਸੰਸਾਰ ਦੀ ਹਰ ਜਗ੍ਹਾ ਲੋਕਾਂ ਨੂੰ ਦੱਸਣਗੇ ਅਤੇ ਤਦ ਅੰਤ ਆਵੇਗਾ |”
ਅਜੇ ਵੀ ਬਹੁਤ ਸਾਰੀਆਂ ਜਾਤੀਆਂ ਨੇ ਯਿਸੂ ਬਾਰੇ ਨਹੀਂ ਸੁਣਿਆ |ਸਵਰਗ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਮਸੀਹੀਆਂ ਨੂੰ ਕਿਹਾ ਕਿ ਉਹਨਾਂ ਲੋਕਾਂ ਨੂੰ ਖੁਸ਼ ਖ਼ਬਰੀ ਦੱਸਣ ਜਿਹਨਾਂ ਨੇ ਅਜੇ ਨਹੀ ਸੁਣੀ |ਉਸ ਨੇ ਕਿਹਾ, “ਜਾਓ ਅਤੇ ਸਾਰੀਆਂ ਜਾਤੀਆਂ ਵਿੱਚੋਂ ਚੇਲੇ ਬਣਾਓ!” ਅਤੇ , “ਖੇਤ ਕੱਟਣ ਲਈ ਪੱਕੇ ਹਨ !”
ਯਿਸੂ ਨੇ ਇਹ ਵੀ ਕਿਹਾ, “ਚੇਲਾ ਸੁਆਮੀ ਤੋਂ ਵੱਡਾ ਨਹੀਂ ਹੁੰਦਾ|ਜਿਵੇਂ ਇਸ ਜਗਤ ਦੇ ਅਧਿਕਾਰੀਆਂ ਨੇ ਮੈਨੂੰ ਨਫ਼ਰਤ ਕੀਤੀ ਉਹ ਮੇਰੇ ਕਾਰਨ ਤੁਹਾਨੂੰ ਦੁੱਖ ਦੇਣਗੇ ਅਤੇ ਮਾਰਨਗੇ |ਚਾਹੇ ਤੁਸੀਂ ਇਸ ਦੁਨੀਆ ਵਿੱਚ ਦੁੱਖ ਉਠਾਉਂਦੇ ਹੋ, ਉਤਸ਼ਾਹਿਤ ਹੋਵੋ ਮੈਂ ਸ਼ੈਤਾਨ ਨੂੰ ਹਰਾਇਆ ਹੈ ਜੋ ਇਸ ਜਗਤ ਤੇ ਰਾਜ ਕਰਦਾ ਹੈ |ਅਗਰ ਤੁਸੀਂ ਮੇਰੇ ਨਾਲ ਅੰਤ ਤਕ ਵਫ਼ਾਦਾਰ ਰਹਿੰਦੇ ਹੋ ਤਾਂ ਪਰਮੇਸ਼ੁਰ ਤੁਹਾਨੂੰ ਬਚਾਵੇਗਾ |
ਯਿਸੂ ਨੇ ਆਪਣੇ ਚੇਲਿਆਂ ਨੂੰ ਇੱਕ ਕਹਾਣੀ ਦੱਸੀ ਕਿ ਜਗਤ ਦੇ ਅੰਤ ਵਿੱਚ ਲੋਕਾਂ ਨਾਲ ਕੀ ਹੋਵੇਗਾ |ਉਸ ਨੇ ਕਿਹਾ, “ਇੱਕ ਵਿਅਕਤੀ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ |ਜਦੋ ਉਹ ਸੋਂ ਰਿਹਾ ਸੀ ਉਸਦਾ ਦੁਸ਼ਮਣ ਆਇਆ ਅਤੇ ਕਣਕ ਦੇ ਨਾਲ ਨਾਲ ਜੰਗਲੀ ਬੂਟੀ ਵੀ ਬੀਜੀ ਅਤੇ ਦੂਰ ਚਲਾ ਗਿਆ |
“ਜਦੋਂ ਪੌਦੇ ਪੁੰਗਰੇ ਤਾਂ ਖੇਤ ਦੇ ਮਾਲਕ ਨੂੰ ਨੌਕਰਾਂ ਨੇ ਕਿਹਾ, “ਸੁਆਮੀ , ਤੂੰ ਉਸ ਖੇਤ ਵਿੱਚ ਚੰਗਾ ਬੀਜ ਬੀਜਿਆ |ਫਿਰ ਕਿਉਂ ਉਸ ਵਿੱਚ ਜੰਗਲੀ ਬੂਟੀ ਹੈ ?”ਸੁਆਮੀ ਨੇ ਉੱਤਰ ਦਿੱਤਾ, “ਜ਼ਰੂਰ ਹੈ ਕਿ ਬੁਰਾ ਬੀਜ ਦੁਸ਼ਮਣ ਨੇ ਬੀਜਿਆ ਹੋਵੇਗਾ |”
“ਨੌਕਰਾਂ ਨੇ ਮਾਲਕ ਨੂੰ ਉੱਤਰ ਦਿੱਤਾ, “ਕਿ ਅਸੀਂ ਉਸ ਜੰਗਲੀ ਬੂਟੀ ਨੂੰ ਪੱਟ ਦੇਈਏ ?’ਸੁਆਮੀ ਨੇ ਕਿਹਾ, “ਨਹੀਂ |ਅਗਰ ਤੁਸੀਂ ਅਜਿਹਾ ਕਰੋਗੇ, ਤਾਂ ਤੁਸੀਂ ਉਸ ਦੇ ਨਾਲ ਕੁੱਝ ਕਣਕ ਵੀ ਪੱਟ ਦੇਵੋਗੇ |ਕਟਨੀ ਤੱਕ ਇੰਤਜਾਰ ਕਰੋ ਅਤੇ ਸਾੜਨ ਲਈ ਜੰਗਲੀ ਬੂਟੀ ਦੇ ਪੂਲੇ ਅਲੱਗ ਇਕੱਠੇ ਕਰਨਾ ਅਤੇ ਕਣਕ ਨੂੰ ਮੇਰੇ ਭੰਡਾਰ ਵਿੱਚ ਲਿਆਉਣਾ |
ਚੇਲੇ ਇਸ ਕਹਾਣੀ ਦਾ ਮਤਲਬ ਨਾ ਸਮਝੇ ਇਸ ਲਈ ਉਹਨਾਂ ਨੇ ਯਿਸੂ ਨੂੰ ਕਿਹਾ ਕਿ ਉਹ ਅਰਥ ਉਹਨਾਂ ਨੂੰ ਸਮਝਾਵੇ |ਯਿਸੂ ਨੇ ਕਿਹਾ, “ਵਿਅਕਤੀ ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਸੀਹ ਹੈ |ਖੇਤ ਜਗਤ ਨੂੰ ਦਰਸਾਉਂਦਾ ਹੈ |ਚੰਗਾ ਬੀਜ ਪਰਮੇਸ਼ੁਰ ਦੇ ਰਾਜ ਦੇ ਲੋਕਾਂ ਨੂੰ ਦਰਸਾਉਂਦਾ ਹੈ |
“ਜੰਗਲੀ ਬੂਟੀ ਦੁਸ਼ਟ ਦੇ ਲੋਕਾਂ ਨੂੰ ਦਿਖਾਉਂਦੀ ਹੈ |ਦੁਸ਼ਮਣ ਜਿਸ ਨੇ ਜੰਗਲੀ ਬੂਟੀ ਬੀਜੀ ਉਹ ਸ਼ੈਤਾਨ ਨੂੰ ਦਰਸਾਉਂਦੀ ਹੈ |ਕਟਨੀ ਜਗਤ ਦੇ ਅੰਤ ਨੂੰ ਦਰਸਾਉਂਦੀ ਹੈ ਅਤੇ ਵਾਢੇ ਪਰਮੇਸ਼ੁਰ ਦੇ ਦੂਤਾਂ ਨੂੰ ਦਰਸਾਉਂਦੇ ਹਨ|”
“ਜਦੋਂ ਜਗਤ ਦਾ ਅੰਤ ਹੋਵੇਗਾ, ਦੂਤ ਸ਼ੈਤਾਨ ਦੇ ਲੋਕਾਂ ਨੂੰ ਇਕੱਠਾ ਕਰਨਗੇ ਅਤੇ ਉਹਨਾਂ ਨੂੰ ਨਰਕ ਦੀ ਅੱਗ ਵਿੱਚ ਸੁੱਟਣਗੇ ਅਤੇ ਭਿਆਨਕ ਦੁੱਖ ਦੇ ਕਾਰਨ ਉੱਥੇ ਉਹ ਚੀਕਾਂ ਮਾਰਨਗੇ ਅਤੇ ਆਪਣੇ ਦੰਦ ਪੀਸਣਗੇ |ਤਦ ਧਰਮੀ ਆਪਣੇ ਪਿਤਾ ਪਰਮੇਸ਼ੁਰ ਦੇ ਰਾਜ ਵਿੱਚ ਸੂਰਜ ਦੀ ਤਰ੍ਹਾਂ ਚਮਕਣਗੇ |
ਯਿਸੂ ਨੇ ਇਹ ਵੀ ਕਿਹਾ ਕਿ ਉਹ ਜਗਤ ਦੇ ਅੰਤ ਤੋਂ ਪਹਿਲਾਂ ਇਸ ਧਰਤੀ ਉੱਤੇ ਵਾਪਸ ਆਵੇਗਾ |ਉਹ ਉਸੇ ਤਰ੍ਹਾਂ ਹੀ ਵਾਪਸ ਆਵੇਗਾ ਜਿਸ ਤਰ੍ਹਾਂ ਉਹ ਉਠਾਇਆ ਗਿਆ ਸੀ , ਉਹ ਅਕਾਸ਼ ਵਿੱਚ ਬੱਦਲਾਂ ਉੱਤੇ ਸਰੀਰਕ ਦੇਹ ਦੇ ਨਾਲ ਆਵੇਗਾ |ਜਦੋਂ ਯਿਸੂ ਆਵੇਗਾ, ਹਰ ਇੱਕ ਮਸੀਹੀ ਜੋ ਮਰ ਚੁੱਕਿਆ ਹੈ ਮੁਰਦਿਆਂ ਵਿੱਚੋਂ ਜੀਅ ਉੱਠੇਗਾ ਅਤੇ ਉਸਨੂੰ ਅਕਾਸ਼ ਵਿੱਚ ਮਿਲੇਗਾ |
ਤਦ ਉਹ ਮਸੀਹੀ ਜੋ ਅਜੇ ਜੀਉਂਦੇ ਹੋਣਗੇ ਉਹ ਵੀ ਅਕਾਸ਼ ਵਿੱਚ ਉਠਾਏ ਜਾਣਗੇ ਅਤੇ ਦੂਸਰੇ ਮਸੀਹੀ ਲੋਕਾਂ ਨਾਲ ਜਾ ਮਿਲਣਗੇ ਜੋ ਮੁਰਦਿਆਂ ਵਿੱਚੋਂ ਜੀਅ ਉੱਠੇ ਸਨ |ਉਹ ਉੱਥੇ ਯਿਸੂ ਦੇ ਨਾਲ ਹੋਣਗੇ |ਉਸ ਤੋਂ ਬਾਅਦ ਯਿਸੂ ਆਪਣੇ ਲੋਕਾਂ ਨਾਲ ਹਮੇਸ਼ਾਂ ਲਈ ਪੂਰਨ ਸ਼ਾਂਤੀ ਅਤੇ ਏਕਤਾ ਵਿੱਚ ਵਾਸ ਕਰੇਗਾ |
ਯਿਸੂ ਨੇ ਵਾਅਦਾ ਕੀਤਾ ਕਿ ਜੋ ਕੋਈ ਵੀ ਉਸ ਉੱਤੇ ਵਿਸ਼ਵਾਸ ਕਰੇ ਉਹ ਹਰ ਇੱਕ ਨੂੰ ਮੁਕਟ ਦੇਵੇਗਾ |ਉਹ ਪਰਮੇਸ਼ੁਰ ਨਾਲ ਹਮੇਸ਼ਾਂ ਲਈ ਪੂਰਨ ਸ਼ਾਂਤੀ ਨਾਲ ਜੀਉਣਗੇ ਅਤੇ ਰਾਜ ਕਰਨਗੇ |
ਪਰ ਪਰਮੇਸ਼ੁਰ ਹਰ ਇੱਕ ਦਾ ਨਿਆਂ ਕਰੇਗਾ ਜੋ ਯਿਸੂ ਤੇ ਵਿਸ਼ਵਾਸ ਨਹੀਂ ਕਰਦੇ |ਉਹ ਉਹਨਾਂ ਨੂੰ ਨਰਕ ਵਿੱਚ ਸੁੱਟ ਦੇਵੇਗਾ ਜਿੱਥੇ ਉਹ ਰੋਣਗੇ ਅਤੇ ਹਮੇਸ਼ਾਂ ਲਈ ਦੰਦ ਪੀਸਣਗੇ |ਉਹ ਅੱਗ ਜਿਹੜੀ ਕਦੀ ਨਹੀਂ ਬੁੱਝਦੀ ਉਹਨਾਂ ਨੂੰ ਸਾੜੇਗੀ ਅਤੇ ਕੀੜੇ ਉਹਨਾਂ ਨੂੰ ਖਾਣੋ ਨਹੀਂ ਹਟਣਗੇ |
ਜਦੋਂ ਯਿਸੂ ਆਉਂਦਾ ਹੈ, ਉਹ ਪੂਰੀ ਤਰ੍ਹਾਂ ਨਾਲ ਸ਼ੈਤਾਨ ਅਤੇ ਉਸਦੇ ਰਾਜ ਨੂੰ ਖ਼ਤਮ ਕਰੇਗਾ |ਉਹ ਸ਼ੈਤਾਨ ਨੂੰ ਨਰਕ ਵਿੱਚ ਸੁੱਟ ਦੇਵੇਗਾ ਜਿੱਥੇ ਉਹ ਹਮੇਸ਼ਾਂ ਲਈ ਜਲੇਗਾ ਅਤੇ ਉਹ ਵੀ ਜੋ ਉਸਦੇ ਪਿੱਛੇ ਚੱਲਦੇ ਸਨ ਇਸ ਦੀ ਬਜਾਏ ਕਿ ਉਹ ਪਰਮੇਸ਼ੁਰ ਦੇ ਪਿੱਛੇ ਚੱਲਦੇ |
ਕਿਉਂਕਿ ਆਦਮ ਅਤੇ ਹਵਾ ਨੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਅਤੇ ਪਾਪ ਨੂੰ ਜਗਤ ਵਿੱਚ ਲਿਆਂਦਾ, ਪਰਮੇਸ਼ੁਰ ਨੇ ਉਸ ਨੂੰ ਸ਼ਰਾਪਤ ਕੀਤਾ ਅਤੇ ਖ਼ਤਮ ਕਰਨ ਦੀ ਯੋਜਨਾ ਬਣਾਈ ਸੀ |ਪਰ ਇੱਕ ਦਿਨ ਪਰਮੇਸ਼ੁਰ ਨਵਾਂ ਸਵਰਗ ਅਤੇ ਨਵੀਂ ਧਰਤੀ ਬਣਾਉਣਗੇ ਜੋ ਸਿੱਧ ਹੋਵੇਗੀ |
ਯਿਸੂ ਅਤੇ ਉਸ ਦੇ ਚੇਲੇ ਉਸ ਨਵੀ ਧਰਤੀ ਉੱਤੇ ਰਹਿਣਗੇ ਅਤੇ ਉਹ ਵਜੂਦ ਰੱਖਣ ਵਾਲੀ ਹਰ ਵਸਤ ਉੱਤੇ ਹਮੇਸ਼ਾਂ ਲਈ ਰਾਜ ਕਰੇਗਾ |ਉਹ ਹਰ ਆਂਸੂ ਨੂੰ ਪੂੰਝ ਦੇਵੇਗਾ ਅਤੇ ਉਸ ਤੋਂ ਬਾਅਦ ਕੋਈ ਵੀ ਦੁੱਖ, ਗਮੀ, ਰੋਣਾ, ਬੁਰਾਈ ਦਰਦ ਅਤੇ ਮੌਤ ਨਹੀ ਹੋਵੇਗੀ |ਯਿਸੂ ਆਪਣੇ ਰਾਜ ਵਿੱਚ ਸ਼ਾਂਤੀ ਅਤੇ ਧਰਮ ਨਾਲ ਰਾਜ ਕਰੇਗਾ ਅਤੇ ਉਹ ਆਪਣੇ ਲੋਕਾਂ ਨਾਲ ਹਮੇਸ਼ਾਂ ਲਈ ਹੋਵੇਗਾ |