unfoldingWord 03 - ਜਲ ਪਰਲੋ
เค้าโครง: Genesis 6-8
รหัสบทความ: 1203
ภาษา: Punjabi
หัวข้อ: Eternal life (Salvation); Living as a Christian (Obedience); Sin and Satan (Judgement)
ผู้ฟัง: General
เป้าหมายของสื่อบันทึกเสียง: Evangelism; Teaching
Features: Bible Stories; Paraphrase Scripture
สถานะ: Approved
บทความเป็นแนวทางพื้นฐานสำหรับการแปลและบันทึกเสียงภาษาอื่นๆ ควรดัดแปลงตามความจำเป็นเพื่อให้เข้าใจและเหมาะสมกับวัฒนธรรมและภาษาแต่ละภาษา คำศัพท์และแนวคิดบางคำที่ใช้อาจต้องอธิบายเพิ่มเติม หรือแทนที่ หรือตัดออก
เนื้อหาบทความ
ਇੱਕ ਲੰਬੇ ਸਮੇਂ ਬਾਅਦ, ਬਹੁਤ ਸਾਰੇ ਲੋਕ ਸੰਸਾਰ ਵਿੱਚ ਰਹਿਣ ਲੱਗੇ |ਉਹ ਬਹੁਤ ਬੁਰੇ ਅਤੇ ਪਾਪੀ ਬਣ ਗਏ ਸਨ |ਬੁਰਿਆਈ ਇੰਨੀ ਵੱਧ ਗਈ ਸੀ ਕਿ ਪਰਮੇਸ਼ੁਰ ਨੇ ਵੱਡੇ ਹੜ੍ਹ ਦੁਆਰਾ ਸਾਰੇ ਸੰਸਾਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ |
ਪਰ ਨੂਹ ਪਰਮੇਸ਼ੁਰ ਦੀ ਨਿਗਾਹ ਵਿੱਚ ਭਲਾ ਪਾਇਆ ਗਿਆ |ਉਹ ਧਰਮੀ ਪੁਰਖ ਸੀ, ਜੋ ਬੁਰਿਆਂ ਲੋਕਾਂ ਵਿੱਚ ਰਹਿੰਦਾ ਸੀ |ਪਰਮੇਸ਼ੁਰ ਨੇ ਨੂਹ ਨੂੰ ਜਲ ਪਰਲੋ ਬਾਰੇ ਦੱਸਿਆ ਜਿਸ ਨੂੰ ਭੇਜਣ ਦੀ ਉਸ ਨੇ ਯੋਜਨਾ ਬਣਾਈ ਸੀ |ਉਸ ਨੇ ਨੂਹ ਨੂੰ ਇੱਕ ਵੱਡੀ ਕਿਸ਼ਤੀ ਬਣਾਉਣ ਲਈ ਕਿਹਾ |
ਪਰਮੇਸ਼ੁਰ ਨੇ ਨੂਹ ਨੂੰ 140 ਮੀਟਰ ਲੰਬੀ, 23 ਮੀਟਰ ਚੌੜੀ ਅਤੇ 13.5 ਮੀਟਰ ਉੱਚੀ ਕਿਸ਼ਤੀ ਬਣਾਉਣ ਨੂੰ ਕਿਹਾ |ਨੂਹ ਨੇ ਇਸ ਨੂੰ ਲੱਕੜੀ ਤੋਂ ਬਣਾਉਣਾ ਸੀ ਜਿਸ ਦੀਆਂ ਤਿੰਨ ਮੰਜਿਲਾਂ, ਕਈ ਕਮਰੇ, ਇੱਕ ਛੱਤ ਅਤੇ ਖਿੜਕੀਆਂ ਹੋਣ |ਇਹ ਕਿਸ਼ਤੀ ਨੂਹ ਅਤੇ ਉਸਦੇ ਪਰਿਵਾਰ ਨੂੰ ਅਤੇ ਧਰਤੀ ਦੇ ਹਰ ਪ੍ਰਕਾਰ ਦੇ ਜਾਨਵਰ ਨੂੰ ਜਲ ਪਰਲੋ ਵਿੱਚ ਸੁਰੱਖਿਅਤ ਰੱਖੇਗੀ |
ਨੂਹ ਨੇ ਹੁਕਮ ਮੰਨਿਆ |ਉਸ ਨੇ ਅਤੇ ਉਸਦੇ ਤਿੰਨ ਪੁੱਤਰਾਂ ਨੇ ਬਿਲਕੁਲ ਉਸ ਤਰ੍ਹਾਂ ਕਿਸ਼ਤੀ ਬਣਾਈ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਿਹਾ ਸੀ |ਕਿਸ਼ਤੀ ਨੂੰ ਬਣਾਉਣ ਲਈ ਬਹੁਤ ਸਾਲ ਲੱਗੇ ਕਿਉਂਕਿ ਇਹ ਬਹੁਤ ਵੱਡੀ ਸੀ |ਨੂਹ ਨੇ ਆਉਣ ਵਾਲੀ ਜਲ-ਪਰਲੋ ਬਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਹ ਪਰਮੇਸ਼ੁਰ ਵੱਲ ਮੁੜਨ ਪਰ ਉਹਨਾਂ ਨੇ ਵਿਸ਼ਵਾਸ ਨਾ ਕੀਤਾ |
ਪਰਮੇਸ਼ੁਰ ਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਇਹ ਵੀ ਹੁਕਮ ਦਿੱਤਾ ਕਿ ਉਹ ਆਪਣੇ ਲਈ ਅਤੇ ਜਾਨਵਰਾਂ ਲਈ ਕਾਫ਼ੀ ਭੋਜਨ ਇੱਕਠਾ ਕਰਨ |ਜਦੋਂ ਸਭ ਕੁੱਝ ਤਿਆਰ ਸੀ, ਪਰਮੇਸ਼ੁਰ ਨੇ ਨੂਹ ਨੂੰ ਕਿਹਾ ਕਿ ਹੁਣ ਉਸ ਲਈ, ਉਸ ਦੀ ਪਤਨੀ ਲਈ, ਉਸ ਦੇ ਤਿੰਨ ਪੁੱਤਰਾਂ ਲਈ ਅਤੇ ਉਹਨਾਂ ਦੀਆਂ ਪਤਨੀਆ ਲਈ ਇਹ ਸਮਾਂ ਹੈ ਕਿ ਉਹ ਕਿਸ਼ਤੀ ਦੇ ਅੰਦਰ ਜਾਣ – ਇਹ ਅੱਠ ਲੋਕ ਸਨ |
ਪਰਮੇਸ਼ੁਰ ਨੇ ਹਰ ਜਾਨਵਰ ਅਤੇ ਪੰਛੀ ਦੇ ਨਰ ਅਤੇ ਮਾਦਾ ਦਾ ਜੋੜਾ, ਨੂਹ ਕੋਲ ਭੇਜਿਆ ਤਾਂ ਕਿ ਜਲ ਪਰਲੋ ਦੇ ਸਮੇਂ ਕਿਸ਼ਤੀ ਵਿੱਚ ਸੁਰੱਖਿਅਤ ਰਹਿਣ |ਪਰਮੇਸ਼ੁਰ ਨੇ ਹਰ ਕਿਸਮ ਦੇ ਪਸ਼ੂਆਂ ਵਿੱਚੋਂ ਸੱਤ ਨਰ ਅਤੇ ਸੱਤ ਮਾਦਾ ਭੇਜੇ ਜੋ ਬਲੀਆਂ ਲਈ ਇਸਤੇਮਾਲ ਕੀਤੇ ਜਾ ਸਕਦੇ ਸਨ |ਜਦੋਂ ਉਹ ਸਭ ਕਿਸ਼ਤੀ ਦੇ ਅੰਦਰ ਸਨ ਤਾਂ ਪਰਮੇਸ਼ੁਰ ਨੇ ਆਪ ਦਰਵਾਜ਼ਾ ਬੰਦ ਕੀਤਾ |
ਤਦ ਬਾਰਿਸ਼ ਸ਼ੁਰੂ ਹੋਈ, ਅਤੇ ਬਾਰਿਸ਼ ਹੀ ਬਾਰਿਸ਼ ਸੀ |ਬਿਨਾਂ ਰੁਕੇ ਚਾਲੀ ਦਿਨ ਅਤੇ ਚਾਲੀ ਰਾਤ ਬਾਰਿਸ਼ ਹੋਈ |ਧਰਤੀ ਦੇ ਅੰਦਰੋਂ ਵੀ ਪਾਣੀ ਦੇ ਸੋਮੇ ਫੁੱਟ ਨਿੱਕਲੇ |ਸੰਸਾਰ ਵਿੱਚ ਸਭ ਕੁੱਝ ਪਾਣੀ ਨਾਲ ਢਕਿਆ ਗਿਆ ਸੀ, ਇੱਥੋਂ ਤੱਕ ਕਿ ਪਰਬਤਾਂ ਦੀਆਂ ਚੋਟੀਆਂ ਵੀ |
ਸੁੱਕੀ ਧਰਤੀ ਉੱਤੇ ਰਹਿਣ ਵਾਲੀ ਹਰ ਚੀਜ਼ ਖ਼ਤਮ ਹੋ ਗਈ , ਉਹਨਾਂ ਲੋਕਾਂ ਨੂੰ ਛੱਡ ਕੇ ਜਿਹੜੇ ਕਿਸ਼ਤੀ ਵਿੱਚ ਸਨ |ਕਿਸ਼ਤੀ ਪਾਣੀ ਉੱਤੇ ਤੈਰਦੀ ਰਹੀ ਅਤੇ ਕਿਸ਼ਤੀ ਦੇ ਅੰਦਰ ਸਭ ਕੁੱਝ ਵਹਿਣ ਤੋਂ ਬਚਿਆ ਰਿਹਾ |
ਬਾਰਿਸ਼ ਰੁੱਕਣ ਤੋਂ ਬਾਅਦ ਕਿਸ਼ਤੀ ਪਾਣੀ ਉੱਤੇ ਪੰਜ ਮਹੀਨੇ ਤੈਰਦੀ ਰਹੀ ਅਤੇ ਇਸ ਸਮੇਂ ਦੌਰਾਨ ਪਾਣੀ ਘਟਣਾ ਸ਼ੁਰੂ ਹੋ ਗਿਆ ਸੀ |ਤਦ ਇੱਕ ਦਿਨ ਕਿਸ਼ਤੀ ਪਹਾੜ ਦੀ ਚੋਟੀ ਉੱਤੇ ਟਿਕੀ, ਪਰ ਸੰਸਾਰ ਅਜੇ ਵੀ ਪਾਣੀ ਨਾਲ ਢਕਿਆ ਹੋਇਆ ਸੀ |ਅਗਲੇ ਤਿੰਨ ਮਹੀਨਿਆਂ ਬਾਅਦ ਪਰਬਤਾਂ ਦੀਆਂ ਚੋਟੀਆਂ ਦਿੱਸਣ ਲੱਗੀਆਂ |
ਅਗਲੇ ਹੋਰ ਚਾਲੀ ਦਿਨਾਂ ਬਾਅਦ ਨੂਹ ਨੇ ਕਾਂ ਨਾਮ ਦੇ ਪੰਛੀ ਨੂੰ ਬਾਹਰ ਭੇਜਿਆ ਕਿ ਦੇਖੇ ਕੀ ਪਾਣੀ ਸੁੱਕ ਗਿਆ ਹੈ ਜਾਂ ਨਹੀਂ |ਕਾਂ ਸੁੱਕੀ ਜਗ੍ਹਾ ਦੀ ਭਾਲ ਵਿੱਚ ਅੱਗੇ ਪਿੱਛੇ ਉੱਡਦਾ ਰਿਹਾ ਪਰ ਕੋਈ ਜਗ੍ਹਾ ਨਾ ਮਿਲੀ |
ਬਾਅਦ ਵਿੱਚ ਨੂਹ ਨੇ ਘੁੱਗੀ ਨਾਮ ਦਾ ਪੰਛੀ ਬਾਹਰ ਭੇਜਿਆ |ਪਰ ਇਸ ਪੰਛੀ ਨੂੰ ਵੀ ਸੁੱਕੀ ਜਗ੍ਹਾ ਨਾ ਮਿਲਣ ਕਰਕੇ ਇਹ ਨੂਹ ਕੋਲ ਵਾਪਸ ਆ ਗਿਆ |ਇੱਕ ਹਫ਼ਤੇ ਬਾਅਦ ਉਸ ਨੇ ਘੁੱਗੀ ਨੂੰ ਦੁਬਾਰਾ ਫੇਰ ਭੇਜਿਆ ਅਤੇ ਇਹ ਅਪਣੀ ਚੁੰਝ ਵਿੱਚ ਜੈਤੂਨ ਦੀ ਟਾਹਣੀ ਲੈ ਕੇ ਵਾਪਸ ਆਈ |ਪਾਣੀ ਹੇਠਾਂ ਜਾ ਰਿਹਾ ਸੀ ਅਤੇ ਪੌਦੇ ਦੁਬਾਰਾ ਪੁੰਗਰ ਰਹੇ ਸਨ |
ਨੂਹ ਨੇ ਇੱਕ ਹਫ਼ਤਾ ਹੋਰ ਇੰਤਜ਼ਾਰ ਕੀਤਾ ਅਤੇ ਘੁੱਗੀ ਨੂੰ ਤੀਸਰੀ ਵਾਰ ਭੇਜਿਆ |ਇਸ ਵਾਰ ਇਸ ਨੂੰ ਬੈਠਣ ਲਈ ਜਗ੍ਹਾ ਮਿਲ ਗਈ ਅਤੇ ਵਾਪਸ ਨਹੀਂ ਆਈ |ਪਾਣੀ ਸੁੱਕ ਰਿਹਾ ਸੀ !
ਦੋ ਮਹੀਨੇ ਬਾਅਦ ਪਰਮੇਸ਼ੁਰ ਨੇ ਨੂਹ ਨੂੰ ਕਿਹਾ, “ਤੂੰ ਅਤੇ ਤੇਰਾ ਪਰਿਵਾਰ ਅਤੇ ਸਾਰੇ ਜਾਨਵਰ ਕਿਸ਼ਤੀ ਤੋਂ ਹੁਣ ਬਾਹਰ ਜਾ ਸਕਦੇ ਹੋ |”ਪੁੱਤ ਪੋਤੇ ਪੈਦਾ ਕਰੋ ਅਤੇ ਸਾਰੀ ਧਰਤੀ ਨੂੰ ਭਰ ਦਿਓ |ਤਦ ਨੂਹ ਅਤੇ ਉਸਦਾ ਪਰਿਵਾਰ ਕਿਸ਼ਤੀ ਤੋਂ ਬਾਹਰ ਆਇਆ |
ਅਤੇ ਕਿਸ਼ਤੀ ਤੋਂ ਬਾਹਰ ਆਉਣ ਦੇ ਬਾਅਦ ਨੂਹ ਨੇ ਇੱਕ ਵੇਦੀ ਬਣਾਈ ਅਤੇ ਹਰ ਕਿਸਮ ਦੇ ਕੁੱਝ ਪਸ਼ੂਆਂ ਦੀ ਬਲੀ ਦਿੱਤੀ ਜੋ ਬਲੀ ਲਈ ਵਰਤੇ ਜਾ ਸਕਦੇ ਸੀ |ਪਰਮੇਸ਼ੁਰ ਬਲੀ ਤੋਂ ਖੁਸ਼ ਸੀ, ਅਤੇ ਉਸਨੇ ਨੂਹ ਅਤੇ ਉਸਦੇ ਪਰਿਵਾਰ ਨੂੰ ਬਰਕਤ ਦਿੱਤੀ |
ਪਰਮੇਸ਼ੁਰ ਨੇ ਕਿਹਾ, “ਮੈਂ ਵਾਇਦਾ ਕਰਦਾ ਹਾਂ ਕਿ ਅੱਗੇ ਤੋਂ ਕਦੀ ਵੀ ਲੋਕਾਂ ਦੀ ਬੁਰਾਈ ਕਾਰਨ ਜੋ ਉਹ ਕਰਦੇ ਹਨ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ, ਜਾਂ ਸੰਸਾਰ ਨੂੰ ਪਾਣੀ ਨਾਲ ਖ਼ਤਮ ਨਹੀਂ ਕਰਾਂਗਾ |”
ਤਦ ਪਰਮੇਸ਼ੁਰ ਨੇ ਆਪਣੇ ਵਾਇਦੇ ਦੀ ਨਿਸ਼ਾਨੀ ਵਜੋਂ ਇੱਕ ਸਤਰੰਗੀ ਪੀਂਘ ਬਣਾਈ |ਜਦ ਕਦੀ ਵੀ ਅਕਾਸ਼ ਵਿੱਚ ਸਤਰੰਗੀ ਪੀਂਘ ਦਿਖਾਈ ਦਿੰਦੀ ਹੈ, ਪਰਮੇਸ਼ੁਰ ਆਪਣੇ ਵਾਇਦੇ ਨੂੰ ਯਾਦ ਕਰਦਾ ਹੈ ਅਤੇ ਉਸਦੇ ਲੋਕ ਵੀ |