unfoldingWord 02 - ਪਾਪ ਦਾ ਜਗਤ ਵਿੱਚ ਆਉਣਾ

เค้าโครง: Genesis 3
รหัสบทความ: 1202
ภาษา: Punjabi
หัวข้อ: Sin and Satan (Sin, disobedience, Punishment for guilt)
ผู้ฟัง: General
เป้าหมายของสื่อบันทึกเสียง: Evangelism; Teaching
Features: Bible Stories; Paraphrase Scripture
สถานะ: Approved
บทความเป็นแนวทางพื้นฐานสำหรับการแปลและบันทึกเสียงภาษาอื่นๆ ควรดัดแปลงตามความจำเป็นเพื่อให้เข้าใจและเหมาะสมกับวัฒนธรรมและภาษาแต่ละภาษา คำศัพท์และแนวคิดบางคำที่ใช้อาจต้องอธิบายเพิ่มเติม หรือแทนที่ หรือตัดออก
เนื้อหาบทความ

ਆਦਮ ਅਤੇ ਉਸ ਦੀ ਪਤਨੀ ਖ਼ੂਬਸੂਰਤ ਬਾਗ਼ ਵਿੱਚ ਬਹੁਤ ਖੁਸ਼ੀ ਨਾਲ ਰਹਿੰਦੇ ਸਨ ਜੋ ਪਰਮੇਸ਼ੁਰ ਨੇ ਉਹਨਾਂ ਲਈ ਬਣਾਇਆ ਸੀ |ਉਹਨਾਂ ਵਿੱਚੋਂ ਕਿਸੇ ਦੇ ਵੀ ਕੱਪੜੇ ਨਹੀਂ ਸਨ ਪਰ ਉਹ ਇੱਕ ਦੂਜੇ ਤੋਂ ਸ਼ਰਮਾਉਂਦੇ ਨਹੀਂ ਸੀ ਕਿਉਂਕਿ ਸੰਸਾਰ ਵਿੱਚ ਕੋਈ ਵੀ ਪਾਪ ਨਹੀਂ ਸੀ |ਉਹ ਆਮ ਤੌਰ ਤੇ ਬਾਗ਼ ਵਿੱਚ ਘੁੰਮਦੇ ਅਤੇ ਪਰਮੇਸ਼ੁਰ ਨਾਲ ਗੱਲਾਂ ਕਰਦੇ ਸਨ |

ਪਰ ਬਾਗ਼ ਵਿੱਚ ਇੱਕ ਚਾਤਰ ਸੱਪ ਸੀ |ਉਸ ਨੇ ਔਰਤ ਨੂੰ ਪੁੱਛਿਆ, “ਕੀ ਪਰਮੇਸ਼ੁਰ ਨੇ ਸੱਚਮੁੱਚ ਕਿਹਾ ਹੈ ਕਿ ਇਸ ਬਾਗ਼ ਦੇ ਦੱਰਖ਼ਤਾਂ ਦੇ ਫਲ ਨਹੀਂ ਖਾਣੇ?”

ਔਰਤ ਨੇ ਉੱਤਰ ਦਿੱਤਾ, “ਪਰਮੇਸ਼ੁਰ ਨੇ ਸਾਨੂੰ ਕਿਹਾ ਹੈ ਕਿ ਅਸੀਂ ਕਿਸੇ ਵੀ ਦੱਰਖ਼ਤ ਦੇ ਫਲ ਨੂੰ ਖਾ ਸਕਦੇ ਹਾਂ ਪਰ ਭਲੇ ਬੁਰੇ ਦੇ ਗਿਆਨ ਦੇ ਫਲ ਨੂੰ ਨਹੀਂ ਖਾ ਸਕਦੇ |ਪਰਮੇਸ਼ੁਰ ਨੇ ਸਾਨੂੰ ਕਿਹਾ, “ਜੇਕਰ ਤੁਸੀਂ ਇਸ ਫਲ ਨੂੰ ਖਾਓਗੇ ਜਾਂ ਇਸ ਨੂੰ ਛੂਹੋਗੇ ਤਾਂ ਤੁਸੀਂ ਮਰ ਜਾਓਗੇ |”

ਸੱਪ ਨੇ ਔਰਤ ਨੂੰ ਉੱਤਰ ਦਿੱਤਾ, “ਇਹ ਸੱਚਾਈ ਨਹੀਂ ਹੈ !”ਤੁਸੀਂ ਮਰੋਗੇ ਨਹੀਂ |ਪਰਮੇਸ਼ੁਰ ਜਾਣਦਾ ਹੈ ਕਿ ਜਿਵੇਂ ਹੀ ਤੁਸੀਂ ਇਸ ਨੂੰ ਖਾਓਗੇ, ਤੁਸੀਂ ਪਰਮੇਸ਼ੁਰ ਵਰਗੇ ਹੋ ਜਾਓਗੇ ਅਤੇ ਉਸ ਦੀ ਤਰ੍ਹਾਂ ਬੁਰੇ ਅਤੇ ਭਲੇ ਨੂੰ ਸਮਝਣ ਲੱਗ ਜਾਓਗੇ |

ਔਰਤ ਨੇ ਦੇਖਿਆ ਕਿ ਫਲ ਸੁੰਦਰ ਹੈ ਅਤੇ ਦੇਖਣ ਨੂੰ ਸਵਾਦ ਲੱਗਦਾ ਹੈ |ਉਹ ਬੁੱਧਵਾਨ ਬਣਨਾ ਵੀ ਚਾਹੁੰਦੀ ਸੀ, ਇਸ ਲਈ ਉਸ ਨੇ ਫਲ ਤੋੜਿਆ ਅਤੇ ਖਾਧਾ |ਤਦ ਉਸ ਨੇ ਕੁੱਝ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾ ਲਿਆ |

ਅਚਾਨਕ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਜਾਣਿਆ ਕਿ ਉਹ ਨੰਗੇ ਸਨ |ਉਹਨਾਂ ਨੇ ਆਪਣੇ ਸਰੀਰ ਢਕਣ ਲਈ ਪੱਤਿਆਂ ਨੂੰ ਸਿਉਂ ਕੇ ਕੱਪੜੇ ਬਣਾਉਣ ਦੀ ਕੋਸ਼ਿਸ ਕੀਤੀ |

ਤਦ ਆਦਮੀ ਅਤੇ ਉਸਦੀ ਪਤਨੀ ਨੇ ਬਾਗ਼ ਵਿੱਚ ਪਰਮੇਸ਼ੁਰ ਦੇ ਚੱਲਣ ਦੀ ਅਵਾਜ਼ ਸੁਣੀ |ਉਹ ਦੋਨੋਂ ਪਰਮੇਸ਼ੁਰ ਤੋਂ ਛਿਪ ਗਏ |ਤਦ ਪਰਮੇਸ਼ੁਰ ਨੇ ਆਦਮੀ ਨੂੰ ਅਵਾਜ਼ ਮਾਰ ਕੇ ਆਖਿਆ, “ਤੂੰ ਕਿੱਥੇ ਹੈਂ ?”ਆਦਮ ਨੇ ਉੱਤਰ ਦਿੱਤਾ, “ਮੈਂ ਬਾਗ਼ ਵਿੱਚ ਤੇਰੇ ਚੱਲਣ ਦੀ ਅਵਾਜ਼ ਸੁਣੀ ਅਤੇ ਡਰ ਗਿਆ ਕਿਉਂਕਿ ਮੈਂ ਨੰਗਾ ਹਾਂ |”ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ |

ਤਦ ਪਰਮੇਸ਼ੁਰ ਨੇ ਉਸ ਤੋਂ ਪੁੱਛਿਆ, “ਤੈਂਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈਂ ?”ਕੀ ਤੂੰ ਉਹ ਫਲ ਖਾ ਲਿਆ ਜਿਹੜਾ ਮੈਂ ਤੈਂਨੂੰ ਖਾਣ ਤੋਂ ਮਨ੍ਹਾ ਕੀਤਾ ਸੀ ?”ਆਦਮ ਨੇ ਉੱਤਰ ਦਿੱਤਾ, “ਤੂੰ ਜੋ ਔਰਤ ਮੈਨੂੰ ਦਿੱਤੀ ਉਸ ਨੇ ਮੈਨੂੰ ਇਹ ਫਲ ਦਿੱਤਾ |”ਤਦ ਪਰਮੇਸ਼ੁਰ ਨੇ ਔਰਤ ਨੂੰ ਪੁੱਛਿਆ, “ਤੂੰ ਇਹ ਕੀ ਕੀਤਾ ?”ਔਰਤ ਨੇ ਉੱਤਰ ਦਿੱਤਾ, “ਸੱਪ ਨੇ ਮੇਰੇ ਨਾਲ ਚਲਾਕੀ ਕੀਤੀ |”

ਪਰਮੇਸ਼ੁਰ ਨੇ ਸੱਪ ਨੂੰ ਕਿਹਾ, “ਤੂੰ ਸਰਾਪਤ ਹੈਂ |”ਤੂੰ ਪੇਟ ਭਾਰ ਘਿਸਰੇਂਗਾ ਅਤੇ ਮਿੱਟੀ ਖਾਵੇਂਗਾ | ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ |ਔਰਤ ਦੀ ਸੰਤਾਨ ਤੇਰਾ ਸਿਰ ਫੇਵੇਂਗੀ ਅਤੇ ਤੂੰ ਉਸ ਦੀ ਅੱਡੀ ਨੂੰ ਡੱਸੇਂਗਾ |”

ਤਦ ਪਰਮੇਸ਼ੁਰ ਨੇ ਔਰਤ ਨੂੰ ਕਿਹਾ, “ਬੱਚੇ ਦਾ ਜਣਨਾ ਮੈਂ ਤੇਰੇ ਲਈ ਬਹੁਤ ਦਰਦਨਾਕ ਕਰ ਦੇਵਾਂਗਾ |ਤੇਰੇ ਪਤੀ ਵੱਲ ਤੇਰੀ ਚਾਹ ਹੋਵੇਗੀ, ਅਤੇ ਉਹ ਤੇਰੇ ਉੱਤੇ ਹੁਕਮ ਚਲਾਵੇਗਾ |”

ਪਰਮੇਸ਼ੁਰ ਨੇ ਆਦਮੀ ਨੂੰ ਕਿਹਾ, “ਤੂੰ ਅਪਣੀ ਪਤਨੀ ਦੀ ਗੱਲ ਸੁਣੀ ਅਤੇ ਮੇਰਾ ਹੁਕਮ ਤੋੜਿਆ |”ਅਤੇ ਭੂਮੀ ਤੇਰੇ ਕਾਰਨ ਸਰਾਪਤ ਹੋਈ, ਇਸ ਲਈ ਭੋਜਨ ਪੈਦਾ ਕਰਨ ਲਈ ਤੈਨੂੰ ਕਠਿਨ ਮਿਹਨਤ ਕਰਨੀ ਪਵੇਗੀ |ਤਦ ਤੂੰ ਮਰ ਜਾਵੇਂਗਾ ਅਤੇ ਤੇਰਾ ਸਰੀਰ ਮਿੱਟੀ ਵਿੱਚ ਮਿਲ ਜਾਵੇਗਾ |”ਆਦਮ ਨੇ ਅਪਣੀ ਪਤਨੀ ਦਾ ਨਾਮ ਹਵਾ ਰੱਖਿਆ, ਜਿਸਦਾ ਮਤਲਬ, “ਜ਼ਿੰਦਗੀ ਦੇਣ ਵਾਲੀ”, ਕਿਉਂਕਿ ਉਹ ਸਭ ਲੋਕਾਂ ਦੀ ਮਾਤਾ ਬਣੇਗੀ |ਅਤੇ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਜਾਨਵਰ ਦੀ ਖ਼ੱਲ ਪਹਿਨਾਈ |

ਤਦ ਪਰਮੇਸ਼ੁਰ ਨੇ ਕਿਹਾ, “ਹੁਣ ਮਨੁੱਖ ਬੁਰੇ ਅਤੇ ਭਲੇ ਨੂੰ ਜਾਣਨ ਕਾਰਨ ਸਾਡੇ ਵਰਗਾ ਬਣ ਗਿਆ ਹੈ, ਅਜਿਹਾ ਨਾ ਹੋਵੇ ਕਿ ਉਹ ਜੀਵਨ ਦੇ ਦਰੱਖ਼ਤ ਦਾ ਫਲ ਵੀ ਖਾ ਲਵੇ ਅਤੇ ਸਦਾ ਜੀਉਂਦਾ ਰਹੇ |”ਇਸ ਲਈ ਪਰਮੇਸ਼ੁਰ ਨੇ ਆਦਮ ਅਤੇ ਹਵਾ ਨੂੰ ਉਸ ਬਾਗ਼ ਤੋਂ ਦੂਰ ਭੇਜ ਦਿੱਤਾ |ਪਰਮੇਸ਼ੁਰ ਨੇ ਸ਼ਕਤੀਸ਼ਾਲੀ ਦੂਤਾਂ ਨੂੰ ਬਾਗ਼ ਦੇ ਦਰਵਾਜ਼ੇ ਤੇ ਖੜਾ ਕੀਤਾ ਕਿ ਉਹ ਕਿਸੇ ਨੂੰ ਵੀ ਜੀਵਨ ਦੇ ਫਲ ਤੋਂ ਖਾਣ ਨਾ ਦੇਣ |