unfoldingWord 32 - ਯਿਸੂ ਭੂਤਾਂ ਨਾਲ ਭਰੇ ਵਿਅਕਤੀ ਅਤੇ ਬਿਮਾਰ ਔਰਤ ਨੂੰ ਚੰਗਾ ਕਰਦਾ ਹੈ
Outline: Matthew 8:28-34; 9:20-22; Mark 5; Luke 8:26-48
Broj skripte: 1232
Jezik: Punjabi
Publika: General
Svrha: Evangelism; Teaching
Features: Bible Stories; Paraphrase Scripture
Status: Approved
Skripte su osnovne smernice za prevođenje i snimanje na druge jezike. Treba ih prilagoditi po potrebi kako bi bili razumljivi i relevantni za svaku različitu kulturu i jezik. Neki termini i koncepti koji se koriste možda će trebati dodatno objašnjenje ili čak biti zamenjeni ili potpuno izostavljeni.
Script Tekt
ਇੱਕ ਦਿਨ, ਯਿਸੂ ਅਤੇ ਉਸਦੇ ਚੇਲੇ ਬੇੜੀ ਦੁਆਰਾ ਝੀਲ ਦੇ ਪਾਰ ਉਸ ਇਲਾਕੇ ਵਿੱਚ ਗਏ ਜਿੱਥੇ ਗਿਰਸੇਨੀ ਲੋਕ ਰਹਿੰਦੇ ਸਨ |
ਜਦੋਂ ਉਹ ਝੀਲ ਦੇ ਦੂਸਰੇ ਪਾਰ ਪਹੁੰਚੇ ਤਾਂ ਇੱਕ ਵਿਅਕਤੀ ਦੌੜ ਕੇ ਯਿਸੂ ਕੋਲ ਆਇਆ ਜਿਸਨੂੰ ਭੂਤ ਚਿੰਬੜੇ ਸਨ |
ਇਹ ਵਿਅਕਤੀ ਬਹੁਤ ਹੀ ਤਕੜਾ ਸੀ ਕਿ ਕੋਈ ਵੀ ਉਸ ਨੂੰ ਕਾਬੂ ਨਹੀਂ ਕਰ ਸਕਦਾ ਸੀ |ਲੋਕ ਉਸਦੇ ਹੱਥਾਂ ਅਤੇ ਪੈਰਾਂ ਨੂੰ ਸੰਗਲਾਂ ਨਾਲ ਵੀ ਬੰਨ੍ਹ ਚੁੱਕੇ ਸਨ ਪਰ ਉਹ ਤੋੜ ਦਿੰਦਾ ਸੀ |
ਵਿਅਕਤੀ ਉਸ ਇਲਾਕੇ ਦੀਆਂ ਕਬਰਾਂ ਵਿੱਚ ਰਹਿੰਦਾ ਸੀ |ਇਹ ਵਿਅਕਤੀ ਰਾਤ ਦਿਨ ਚੀਕਾਂ ਮਾਰਦਾ ਰਹਿੰਦਾ ਸੀ |ਉਹ ਕੱਪੜੇ ਨਹੀਂ ਪਾਉਂਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਕੱਟਦਾ ਰਹਿੰਦਾ |
ਜਦੋਂ ਇਹ ਵਿਅਕਤੀ ਯਿਸੂ ਕੋਲ ਆਇਆ ਤਾਂ ਉਸ ਦੇ ਅੱਗੇ ਆਪਣੇ ਗੋਡੇ ਟੇਕੇ |ਯਿਸੂ ਨੇ ਦੁਸ਼ਟ ਆਤਮਾਂ ਨੂੰ ਕਿਹਾ, “ਇਸ ਵਿਅਕਤੀ ਦੇ ਅੰਦਰੋਂ ਬਾਹਰ ਆ ਜਾ |”
ਦੁਸ਼ਟ ਆਤਮਾਂ ਵਾਲਾ ਵਿਅਕਤੀ ਉੱਚੀ ਅਵਾਜ ਵਿੱਚ ਬੋਲਿਆ, “ਤੇਰਾ ਮੇਰੇ ਨਾਲ ਕੀ ਵਾਸਤਾ, ਯਿਸੂ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ?ਮੈਨੂੰ ਦੁੱਖ ਨਾ ਦੇਹ !”ਤਦ ਯਿਸੂ ਨੇ ਦੁਸ਼ਟ ਆਤਮਾਂ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?”ਉਸ ਨੇ ਉੱਤਰ ਦਿੱਤਾ, “ਮੇਰਾ ਨਾਮ ਲਸ਼ਕਰ ਹੈ, ਕਿਉਂਕਿ ਅਸੀਂ ਬਹੁਤੇ ਹਾਂ “ (ਲਸ਼ਕਰ ਰੋਮੀ ਫੌਜ ਵਿੱਚ ਬਹੁਤੇ ਹਜ਼ਾਰਾਂ ਸਿਪਾਹੀਆਂ ਲਈ ਵਰਤਿਆ ਜਾਂਦਾ ਸੀ )
ਦੁਸ਼ਟ ਆਤਮਾ ਨੇ ਯਿਸੂ ਅੱਗੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਸ ਇਲਾਕੇ ਤੋਂ ਬਾਹਰ ਨਾ ਕੱਢ !”ਉੱਥੇ ਲਾਗੇ ਪਹਾੜ ਉੱਤੇ ਇੱਕ ਸੂਰਾਂ ਦਾ ਝੁੰਡ ਚਰਦਾ ਸੀ |ਇਸ ਲਈ ਦੁਸ਼ਟ ਆਤਮਾ ਨੇ ਬੇਨਤੀ ਕੀਤੀ, “ਕਿਰਪਾ ਕਰਕੇ ਸਾਨੂੰ ਇਹਨਾਂ ਸੂਰਾਂ ਵਿੱਚ ਭੇਜ ਦੇਹ !”ਯਿਸੂ ਨੇ ਕਿਹਾ, “ਜਾਹ”
ਦੁਸ਼ਟ ਆਤਮਾ ਮਨੁੱਖ ਦੇ ਅੰਦਰੋਂ ਬਾਹਰ ਆਏ ਅਤੇ ਸੂਰਾਂ ਵਿੱਚ ਵੜ ਗਏ | ਸੂਰ ਹੇਠਾਂ ਝੀਲ ਵੱਲ ਭੱਜੇ ਅਤੇ ਡੁੱਬ ਗਏ |ਉਸ ਝੁੰਡ ਵਿੱਚ ਲੱਗ-ਭਗ 2000 ਸੂਰ ਸਨ |
ਜਦੋਂ ਸੂਰਾਂ ਨੂੰ ਚਾਰਨ ਵਾਲੇ ਵਿਅਕਤੀਆਂ ਨੇ ਦੇਖਿਆ ਕਿ ਕੀ ਹੋਇਆ ਉਹ ਦੌੜ ਕੇ ਨਗਰ ਵਿੱਚ ਗਏ ਹਰ ਇੱਕ ਜਿਸ ਨੂੰ ਉਹ ਮਿਲੇ ਜੋ ਕੁੱਝ ਯਿਸੂ ਨੇ ਕੀਤਾ ਉਸ ਬਾਰੇ ਦੱਸਿਆ |ਨਗਰ ਦੇ ਲੋਕ ਆਏ ਅਤੇ ਉਸ ਵਿਅਕਤੀ ਨੂੰ ਦੇਖਿਆ ਜਿਸ ਵਿੱਚ ਭੂਤ ਸਨ |ਉਹ ਚੁੱਪ ਚਾਪ ਕੱਪੜੇ ਪਹਿਨੀ ਅਤੇ ਇੱਕ ਆਮ ਵਿਅਕਤੀ ਦੀ ਤਰ੍ਹਾਂ ਬੈਠਾ ਸੀ |
ਲੋਕ ਬਹੁਤ ਡਰੇ ਹੋਏ ਸਨ ਅਤੇ ਉਹਨਾਂ ਨੇ ਯਿਸੂ ਨੂੰ ਦੂਰ ਜਾਣ ਲਈ ਕਿਹਾ |ਇਸ ਲਈ ਯਿਸੂ ਬੇੜੀ ਉੱਤੇ ਚੜ੍ਹਿਆ ਅਤੇ ਜਾਣ ਲੱਗਾ |ਉਸ ਵਿਅਕਤੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਵੀ ਯਿਸੂ ਦੇ ਨਾਲ ਜਾਣਾ ਚਾਹੁੰਦਾ ਹੈ |
ਪਰ ਯਿਸੂ ਨੇ ਉਸ ਨੂੰ ਕਿਹਾ, “ਨਹੀਂ, ਮੈਂ ਚਾਹੁੰਦਾ ਹਾਂ ਕਿ ਤੂੰ ਆਪਣੇ ਘਰ ਜਾਵੇਂ ਅਤੇ ਆਪਣੇ ਮਿੱਤਰਾਂ ਅਤੇ ਘਰਦਿਆਂ ਨੂੰ ਸਭ ਕੁੱਝ ਦੱਸੇ ਜੋ ਪਰਮੇਸ਼ੁਰ ਨੇ ਤੇਰੇ ਲਈ ਕੀਤਾ ਅਤੇ ਕਿਵੇਂ ਉਸ ਨੇ ਤੇਰੇ ਉੱਤੇ ਦਯਾ ਕੀਤੀ ਹੈ |
ਇਸ ਲਈ ਉਹ ਵਿਅਕਤੀ ਚਲਾ ਗਿਆ ਅਤੇ ਸਭ ਨੂੰ ਯਿਸੂ ਬਾਰੇ ਦੱਸਿਆ ਜੋ ਉਸ ਨੇ ਉਸ ਲਈ ਕੀਤਾ ਸੀ ਹਰ ਇੱਕ ਜਿਸ ਨੇ ਉਸਦੀ ਕਹਾਣੀ ਨੂੰ ਸੁਣਿਆਂ ਉਹ ਹੈਰਾਨੀ ਅਤੇ ਅਚੰਬੇ ਨਾਲ ਭਰ ਗਏ |
ਯਿਸੂ ਝੀਲ ਦੇ ਦੂਸਰੇ ਕਿਨਾਰੇ ਵੱਲ ਮੁੜਿਆ |ਉੱਥੇ ਪਹੁੰਚਣ ਤੋਂ ਬਾਅਦ, ਇੱਕ ਵੱਡੀ ਭੀੜ ਉਸ ਦੁਆਲੇ ਇਕੱਠੀ ਹੋ ਗਈ ਅਤੇ ਉਸ ਉੱਪਰ ਡਿੱਗ ਰਹੇ ਸਨ |ਉਸ ਭੀੜ ਵਿੱਚ ਇੱਕ ਔਰਤ ਸੀ ਜੋ ਬਾਰਾਂ ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਤੋਂ ਪੀੜਤ ਸੀ |ਉਸ ਨੇ ਆਪਣਾ ਸਾਰਾ ਧੰਨ ਡਾਕਟਰਾਂ ਨੂੰ ਦੇ ਦਿੱਤਾ ਸੀ ਕਿ ਉਹ ਉਸ ਨੂੰ ਚੰਗਾ ਕਰਨ ਪਰ ਉਸ ਦੀ ਹਾਲਤ ਹੋਰ ਵੀ ਬੁਰੀ ਹੁੰਦੀ ਗਈ |
ਉਸ ਨੇ ਸੁਣਿਆ ਸੀ ਕਿ ਯਿਸੂ ਨੇ ਬਹੁਤ ਬਿਮਾਰ ਲੋਕਾਂ ਨੂੰ ਚੰਗਾ ਕੀਤਾ ਹੈ ਅਤੇ ਸੋਚਿਆ, “ਮੈਨੂੰ ਯਕੀਨ ਹੈ ਕਿ ਅਗਰ ਮੈਂ ਸਿਰਫ਼ ਯਿਸੂ ਦੇ ਪੱਲੇ ਨੂੰ ਹੀ ਛੂਹ ਲਵਾਂ ਤਾਂ ਮੈਂ ਵੀ ਠੀਕ ਹੋ ਜਾਵਾਂਗੀ !”ਇਸ ਲਈ ਉਹ ਯਿਸੂ ਦੇ ਪਿੱਛੇ ਆਈ ਅਤੇ ਉਸ ਦੇ ਪੱਲੇ ਨੂੰ ਛੂਹ ਲਿਆ |ਜਿਵੇਂ ਹੀ ਉਸਨੇ ਉਸ ਨੂੰ ਛੂਹਿਆ ਉਸਦਾ ਲਹੂ ਬਹਿਣਾ ਬੰਦ ਹੋ ਗਿਆ |
ਇੱਕ ਦਮ, ਯਿਸੂ ਨੇ ਜਾਣ ਲਿਆ ਕਿ ਸ਼ਕਤੀ ਉਸ ਵਿੱਚੋਂ ਨਿੱਕਲੀ ਹੈ |ਇਸ ਲਈ ਉਹ ਘੁੰਮਿਆ ਅਤੇ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ ਹੈ ?”
ਚੇਲਿਆਂ ਨੇ ਉੱਤਰ ਦਿੱਤਾ, “ਬਹੁਤ ਸਾਰੀ ਭੀੜ ਤੇਰੇ ਆਲੇ ਦੁਆਲੇ ਹੈ ਅਤੇ ਉਹ ਤੇਰੇ ਉੱਤੇ ਡਿੱਗਦੀ ਹੈ |ਕਿਉਂ ਤੂੰ ਪੁੱਛਦਾਂ ਹੈਂ, “ਮੈਨੂੰ ਕਿਸ ਨੇ ਛੂਹਿਆ ਹੈ ?”ਔਰਤ ਯਿਸੂ ਅੱਗੇ ਆਪਣੇ ਗੋਡਿਆਂ ਭਾਰ ਡਰਦੀ ਅਤੇ ਕੰਮਬਦੀ ਹੋਈ ਡਿੱਗ ਪਈ |ਤਦ ਉਸਨੇ ਉਸ ਨੂੰ ਦੱਸਿਆ ਜੋ ਉਸ ਨੇ ਕੀਤਾ ਸੀ, ਅਤੇ ਉਹ ਚੰਗੀ ਹੋ ਚੁੱਕੀ ਸੀ |ਯਿਸੂ ਨੇ ਉਸ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾਂ ਕੀਤਾ |”ਸ਼ਾਂਤੀ ਨਾਲ ਜਾਹ |