unfoldingWord 44 - ਪਤਰਸ ਅਤੇ ਯੂਹੰਨਾ ਨੇ ਇੱਕ ਭਿਖਾਰੀ ਨੂੰ ਚੰਗਾ ਕੀਤਾ ।
දළ සටහන: Acts 3-4:22
ස්ක්රිප්ට් අංකය: 1244
භාෂාව: Punjabi
ප්රේක්ෂකයින්: General
ප්රභේදය: Bible Stories & Teac
අරමුණ: Evangelism; Teaching
බයිබල් උපුටා දැක්වීම: Paraphrase
තත්ත්වය: Approved
ස්ක්රිප්ට් යනු වෙනත් භාෂාවලට පරිවර්තනය කිරීම සහ පටිගත කිරීම සඳහා මූලික මාර්ගෝපදේශ වේ. ඒවා එක් එක් විවිධ සංස්කෘතීන්ට සහ භාෂාවන්ට තේරුම් ගත හැකි සහ අදාළ වන පරිදි අවශ්ය පරිදි අනුගත විය යුතුය. භාවිතා කරන සමහර නියමයන් සහ සංකල්ප සඳහා වැඩි පැහැදිලි කිරීමක් නැතහොත් ප්රතිස්ථාපනය කිරීම හෝ සම්පූර්ණයෙන්ම ඉවත් කිරීම අවශ්ය විය හැකිය, .
ස්ක්රිප්ට් පෙළ
ਇੱਕ ਦਿਨ, ਪਤਰਸ ਅਤੇ ਯੂਹੰਨਾ ਮੰਦਰ ਨੂੰ ਜਾ ਰਹੇ ਸਨ ।ਜਦੋਂ ਉਹ ਮੰਦਰ ਦੇ ਗੇਟ ਕੋਲ ਪਹੁੰਚੇ, ਉਹਨਾਂ ਇੱਕ ਅਪਾਹਜ ਵਿਅਕਤੀ ਨੂੰ ਵੇਖਿਆ, ਜੋ ਕਿ ਪੈਸੇ ਲਈ ਬੇਨਤੀ ਕਰ ਰਿਹਾ ਸੀ ।
ਪਤਰਸ ਨੇ ਲੰਗੜੇ ਵਿਅਕਤੀ ਨੂੰ ਵੇਖਿਆ ਅਤੇ ਕਿਹਾ,ਮੇਰੇ ਕੋਲ ਤੁਹਾਡੇ ਦੇਣ ਲਈ ਕੋਈ ਵੀ ਪੈਸਾ ਨਹੀਂ ਹੈ ।ਪਰ ਮੈ ਤੈਨੂੰ ਦੇਵਾਂਗਾ, ਜੋ ਮੇਰੇ ਕੋਲ ਹੈ ।ਯਿਸੂ ਦੇ ਨਾਮ ਤੇ , ਉੱਠ ਅਤੇ ਤੁਰ ।
ਤੁਰੰਤ, ਪਰਮੇਸ਼ੁਰ ਨੇ ਲੰਗੜੇ ਵਿਅਕਤੀ ਨੂੰ ਚੰਗਾ ਕੀਤਾ , ਅਤੇ ਉਹ ਤੁਰਿਆ ਅਤੇ ਆਲੇ-ਦੁਆਲੇ ਛਾਲਾਂ ਮਾਰੀਆਂ , ਅਤੇ ਪਰਮੇਸ਼ੁਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ।ਮੰਦਰ ਦੇ ਵਿਹੜੇ ਵਿੱਚ ਲੋਕ ਹੈਰਾਨ ਸਨ ।
ਲੋਕਾਂ ਦੀ ਭੀੜ ਜਲਦੀ ਹੀ ਉਸ ਰਾਜੀ ਕੀਤੇ ਮਨੁੱਖ ਨੂੰ ਵੇਖਣ ਲਈ ਆਈ, ਜਿਸਨੂੰ ਪਰਮੇਸ਼ਵਰ ਨੇ ਚੰਗਾ ਕੀਤਾ ਸੀ ।ਪਤਰਸ ਨੇ ਲੋਕਾਂ ਨੂੰ ਕਿਹਾ , ਇਸ ਵਿਅਕਤੀ ਨੂੰ ਚੰਗਾ ਕੀਤੇ ਜਾਣ ਤੇ ਤੁਸੀਂ ਕਿਉਂ ਹੈਰਾਨ ਹੋ ?ਅਸੀ ਆਪਣੀ ਤਾਕਤ ਜਾਂ ਭਲਿਆਈ ਦੁਆਰਾ ਉਸਨੂੰ ਚੰਗਾ ਨਹੀਂ ਕੀਤਾ ।ਇਸ ਦੀ ਬਜਾਇ, ਇਹ ਯਿਸੂ ਦੀ ਸ਼ਕਤੀ ਅਤੇ ਵਿਸ਼ਵਾਸ ਹੈ ਜਿਸ ਨਾਲ ਇਸ ਵਿਅਕਤੀ ਨੂੰ ਚੰਗਾ ਕੀਤਾ ਹੈ, ਜੋ ਕਿ ਪਰਮੇਸ਼ਵਰ ਦਿੰਦਾ ਹੈ ।
ਤੁਸੀਂ ਉਹ ਲੋਕ ਹੋ ਜਿਹਨਾਂ ਰੋਮੀ ਹਾਕਮ ਤੋਂ ਯਿਸੂ ਦੀ ਮੌਤ ਮੰਗੀ ।ਤੁਸੀਂ ਜੀਵਨ ਦੇ ਲੇਖਕ ਨੂੰ ਮਾਰਿਆ, ਪਰ ਪਰਮੇਸ਼ੁਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ।ਤੁਸੀਂ ਨਾ ਸਮਝ ਸਕੇ ਕਿ ਤੁਸੀਂ ਕੀ ਕਰ ਰਹੇ ਸੀ, ਪਰ ਪਰਮੇਸ਼ੁਰ ਨੇ ਤੁਹਾਡੇ ਕੰਮਾਂ ਨੂੰ ਅਪਣੇ ਅਗੰਮਵਾਕ ਨੂੰ ਪੂਰਾ ਕਰਨ ਲਈ ਵਰਤਿਆ, ਤਾਂ ਜੋ ਮਸੀਹਾ ਦੁੱਖ ਉਠਾਏ ਅਤੇ ਮਾਰਿਆ ਜਾਵੇ ।ਇਸ ਲਈ ਹੁਣ, ਤੋਬਾ ਕਰੋ ਅਤੇ ਮਨ ਫਿਰਾਓ ਤਾਂ ਜੋ ਤੁਹਾਡੇ ਪਾਪ ਧੋ ਕੇ ਦੂਰ ਕੀਤੇ ਜਾਣ ।
ਮੰਦਰ ਦੇ ਆਗੂ ਪਤਰਸ ਅਤੇ ਯੂਹੰਨਾ ਦੀ ਗੱਲਾਂ ਤੋਂ ਬਹੁਤ ਹੀ ਪਰੇਸ਼ਾਨ ਹੋਏ ।ਇਸ ਲਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਅਤੇ ਕੈਦਖਾਨੇ ਵਿੱਚ ਪਾ ਦਿੱਤਾ ।ਪਰ ਬਹੁਤ ਸਾਰੇ ਲੋਕਾਂ ਨੇ ਪਤਰਸ ਦੇ ਸੁਨੇਹੇ ਤੇ ਵਿਸ਼ਵਾਸ ਕੀਤਾ, ਅਤੇ ਲੱਗ-ਭਗ 5000 ਲੋਕਾਂ ਨੇ ਯਿਸੂ ਤੇ ਵਿਸ਼ਵਾਸ ਕੀਤਾ।
ਅਗਲੇ ਦਿਨ , ਯਹੂਦੀ ਆਗੂ ਅਤੇ ਹੋਰ ਧਾਰਮਿਕ ਆਗੂ ਪਤਰਸ ਅਤੇ ਯੂਹੰਨਾ ਨੂੰ ਸਰਦਾਰ ਜਾਜ਼ਕ ਕੋਲ ਲੈ ਆਏ ।ਉਹਨਾਂ ਪਤਰਸ ਅਤੇ ਯੂਹੰਨਾ ਨੂੰ ਕਿਹਾ, ਤੁਸੀਂ ਕਿਸ ਸ਼ਕਤੀ ਨਾਲ ਇਸ ਲੰਗੜੇ ਵਿਅਕਤੀ ਨੂੰ ਚੰਗਾ ਕੀਤਾ ?
ਪਤਰਸ ਨੇ ਉੱਤਰ ਦਿੱਤਾ ਕਿ ਇਹ ਵਿਅਕਤੀ ਜੋ ਤੁਹਾਡੇ ਸਾਹਮਣੇ ਖੜ੍ਹਾ ਹੈ ਮਸੀਹ ਯਿਸੂ ਦੀ ਸ਼ਕਤੀ ਨਾਲ ਚੰਗਾ ਹੋਇਆ ।ਤੁਸੀਂ ਯਿਸੂ ਨੂੰ ਸਲੀਬ ਦਿੱਤੀ , ਪਰ ਪਰਮੇਸ਼ੁਰ ਨੇ ਦੁਬਾਰਾ ਉਸਨੂੰ ਜੀਉਂਦਾ ਕੀਤਾ ।ਤੁਸੀਂ ਉਸ ਨੂੰ ਸਵਿਕਾਰਿਆ ਨਹੀਂ, ਪਰ ਤੁਸੀਂ ਯਿਸੂ ਦੀ ਸ਼ਕਤੀ ਤੋਂ ਬਿਨਾਂ ਹੋਰ ਕਿਸੇ ਦੁਆਰਾ ਨਹੀਂ ਬਚਾਏ ਜਾ ਸਕਦੇ ।
ਆਗੂ ਇਹ ਵੇਖ ਕੇ ਹੈਰਾਨ ਹੋਏ ਕਿ ਪਤਰਸ ਅਤੇ ਯੂਹੰਨਾ ਬਹੁਤ ਦਲੇਰੀ ਨਾਲ ਗੱਲ ਕਰ ਰਹੇ ਸਨ ਜੋ ਕਿ ਅਨਪੜ੍ਹ ਅਤੇ ਆਮ ਵਿਅਕਤੀ ਸਨ ।ਪਰ ਫਿਰ ਉਹਨਾਂ ਨੂੰ ਇਹ ਯਾਦ ਆਇਆ ਕਿ ਇਹ ਲੋਕ ਯਿਸੂ ਦੇ ਨਾਲ ਸੀ ।ਬਾਅਦ ਵਿੱਚ ਉਹਨਾਂ ਪਤਰਸ ਅਤੇ ਯੂਹੰਨਾ ਨੂੰ ਧਮਕੀ ਦੇ ਕੇ ਛੱਡ ਦਿੱਤਾ ।