unfoldingWord 43 - ਚਰਚ ਦੀ ਸ਼ੁਰੂਆਤ
Zarys: Acts 1:12-14; 2
Numer skryptu: 1243
Język: Punjabi
Publiczność: General
Gatunek muzyczny: Bible Stories & Teac
Zamiar: Evangelism; Teaching
Cytat biblijny: Paraphrase
Status: Approved
Skrypty to podstawowe wytyczne dotyczące tłumaczenia i nagrywania na inne języki. Powinny być dostosowane w razie potrzeby, aby były zrozumiałe i odpowiednie dla każdej kultury i języka. Niektóre użyte terminy i pojęcia mogą wymagać dodatkowego wyjaśnienia, a nawet zostać zastąpione lub całkowicie pominięte.
Tekst skryptu
ਯਿਸੂ ਦੇ ਸਵਰਗ ਵਾਪਸ ਜਾਣ ਤੋਂ ਬਾਅਦ, ਯਿਸੂ ਦੇ ਹੁਕਮ ਅਨੁਸਾਰ ਚੇਲੇ ਯਰੂਸ਼ਲਮ ਵਿੱਚ ਰਹੇ ।ਨਿਹਚਾਵਾਨ ਉੱਥੇ ਲਗਾਤਾਰ ਪ੍ਰਾਰਥਨਾ ਕਰਨ ਲਈ ਇਕੱਠੇ ਹੋਏ ।
ਹਰ ਸਾਲ, ਪਸਾਹ ਦੇ ਬਾਅਦ 50 ਦਿਨ, ਪੰਤੇਕੁਸਤ ਦੇ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਯਹੂਦੀ ਲੋਕ ਇੱਕਠੇ ਹੁੰਦੇ ਸਨ ।ਪੰਤੇਕੁਸਤ ਇੱਕ ਸਮਾ ਸੀ, ਜਦ ਯਹੂਦੀ ਲੋਕ ਫਸਲ ਪਕੱਣ ਦੀ ਖੁਸ਼ੀ ਮਨਾਉਂਦੇ ਸਨ ।ਸੰਸਾਰ ਭਰ ਦੇ ਯਹੂਦੀ ਯਰੂਸ਼ਲਮ ਵਿੱਚ ਇਕੱਠੇ ਹੋਕੇ ਪੰਤੇਕੁਸਤ ਨੂੰ ਮਨਾਉਂਦੇ ਸਨ ।ਇਸ ਸਾਲ, ਯਿਸੂ ਦੇ ਵਾਪਸ ਸਵਰਗ ਜਾਣ ਤੋਂ ਇੱਕ ਹਫ਼ਤੇ ਬਾਅਦ ਪੰਤੇਕੁਸਤ ਸੀ।
ਜਦੋਂ ਸਾਰੇ ਵਿਸ਼ਵਾਸੀ ਇਕੱਠੇ ਹੋਏ ਸਨ, ਅਚਾਨਕ ਉਹ ਘਰ ਜਿੱਥੇ ਉਹ ਇੱਕਠੇ ਸਨ ਇੱਕ ਵੱਡੇ ਸ਼ੋਰ ਨਾਲ ਭਰ ਗਿਆ ਸੀ ।ਫਿਰ ਅੱਗ ਦੀਆਂ ਲਾਟਾਂ ਵਰਗਾ ਕੁੱਝ ਵਿਖਾਈ ਦਿੱਤਾ, ਜੋ ਕਿ ਸਾਰੇ ਵਿਸ਼ਵਾਸੀਆਂ ਦੇ ਸਿਰ ਤੇ ਉੱਤਰਿਆ ।ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਓਪਰੀਆਂ ਭਾਸ਼ਾਵਾਂ ਵਿੱਚ ਗੱਲਾਂ ਕਰਨ ਲਗੇ।
ਜਦ ਯਰੂਸ਼ਲਮ ਵਿੱਚ ਸਾਰੇ ਲੋਕਾਂ ਨੇ ਸ਼ੋਰ ਸੁਣਿਆ, ਇੱਕ ਵੱਡੀ ਭੀੜ ਵੇਖਣ ਨੂੰ ਇਕੱਠੀ ਹੋਈ।ਜਦ ਲੋਕਾਂ ਨੇ , ਪਰਮੇਸ਼ੁਰ ਦੇ ਸ਼ਾਨਦਾਰ ਕੰਮਾਂ ਦਾ ਪ੍ਰਚਾਰ ਸੁਣਿਆ, ਲੋਕ ਹੈਰਾਨ ਹੋਏ, ਕਿ ਉਹ ਆਪਣੀ ਭਾਸ਼ਾ ਵਿੱਚ ਸਭ ਕੁੱਝ ਸੁਣ ਰਹੇ ਸਨ।
ਕੁੱਝ ਲੋਕਾਂ ਨੇ ਚੇਲਿਆਂ ਤੇ ਸ਼ਰਾਬੀ ਹੋਣ ਦਾ ਦੋਸ਼ ਲਇਆ ।ਪਰ ਪਤਰਸ , ਖੜ੍ਹਾ ਹੋਇਆ ਅਤੇ ਉਸ ਨੇ ਕਿਹਾ, ਮੇਰੀ ਗੱਲ ਸੁਣੋ !ਇਹ ਲੋਕ ਸ਼ਰਾਬੀ ਨਹੀਂ ਹਨ | ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਦੀ ਜਬਾਨੀ ਕਹੀ ਗਈ ਸੀ, ਪਰਮੇਸ਼ੁਰ ਆਖਦਾ ਹੈ ਕਿ ਅੰਤ ਦੇ ਦਿਨਾਂ ਵਿੱਚ, ਮੈ ਆਪਣੇ ਆਤਮਾ ਨੂੰ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ ।
ਹੇ ਇਸਰਾਏਲ ਦੇ ਲੋਕੋ, ਯਿਸੂ ਉਹ ਸੀ ਜਿਸ ਨੇ ਪਰਮੇਸ਼ੁਰ ਦੀ ਸ਼ਕਤੀ ਦੇ ਨਾਲ ਬਹੁਤ ਸ਼ਕਤੀਸ਼ਾਲੀ ਚਮਤਕਾਰ ਅਤੇ ਅਚੰਭੇ ਕੀਤੇ, ਜਿਸ ਨੂੰ ਤੁਸੀਂ ਆਪ ਵੇਖਿਆ ਹੈ ।ਪਰ ਤੁਸੀਂ ਉਸ ਨੂੰ ਸਲੀਬ ਦੇ ਦਿਤੀ !
ਯਿਸੂ ਮਰਿਆ, ਪਰ ਪਰਮੇਸ਼ੁਰ ਨੇ ਉਸਨੂੰ ਮੁਰਦਿਆਂ ਵਿੱਚੋ ਜੀਉਂਦਾ ਕੀਤਾ ।ਇਹ ਇਸ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ ਕਿ ਉਹ ਆਪਣੇ ਪਵਿੱਤਰ ਪੁਰਖ ਨੂੰ ਕਬਰ ਵਿੱਚ ਸੜਨ ਨਾ ਦੇਵੇਂਗਾ ।ਅਸੀ ਇਸ ਸੱਚਿਆਈ ਦੇ ਗਵਾਹ ਹਾਂ, ਕਿ ਪਰਮੇਸ਼ੁਰ ਨੇ ਯਿਸੂ ਨੂੰ ਫਿਰ ਜਿਉਂਦਾ ਕੀਤਾ ਹੈ ।
ਯਿਸੂ ਨੇ ਹੁਣ ਪਰਮੇਸ਼ੁਰ ਪਿਤਾ ਦੇ ਸੱਜੇ ਹੱਥ ਉੱਤੇ ਵਿਰਾਜਮਾਨ ਹੈ ।ਤਦ ਯਿਸੂ ਨੇ ਆਪਣਾ ਪਵਿੱਤਰ ਆਤਮਾ ਭੇਜਿਆ, ਜਿਸ ਤਰ੍ਹਾਂ ਉਸ ਨੇ ਕਿਹਾ, ਉਸ ਨੇ ਕੀਤਾ ।ਪਵਿੱਤਰ ਆਤਮਾ ਦਸੱਦਾ ਹੈ, ਜਿਸਨੂੰ ਹੁਣ ਤੁਸੀਂ ਵੇਖਦੇ ਅਤੇ ਸੁਣਦੇ ਹੋ ।
ਤੁਸੀਂ ਯਿਸੂ ਨੂੰ ਸਲੀਬ ਦਿੱਤੀ ।ਪਰ ਪੱਕੀ ਤਰ੍ਹਾਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਯਿਸੂ ਨੂੰ ਪ੍ਰਭੂ ਅਤੇ ਮਸੀਹ ਵੀ ਕੀਤਾ ।
ਜਦ ਉਹਨਾਂ ਪਤਰਸ ਨੂੰ ਸੁਣਿਆ ਤਾਂ ਉਹਨਾਂ ਦੇ ਦਿਲ ਕੰਬ ਗਏ ।ਇਸ ਲਈ ਉਹਨਾਂ ਨੇ ਪਤਰਸ ਅਤੇ ਯਿਸੂ ਦੇ ਚੇਲਿਆਂ ਨੂੰ ਪੁੱਛਿਆ, ਭਰਾਵੋ, ਸਾਨੂੰ ਕੀ ਕਰਨਾ ਚਾਹੀਦਾ ਹੈ ?
ਪਤਰਸ ਨੇ ਉਹਨਾਂ ਨੂੰ ਕਿਹਾ, ਤੋਬਾ ਕਰੋ ਅਤੇ ਤੁਹਾਡੇ ਵਿੱਚ ਹਰ ਇੱਕ ਪਰਮੇਸ਼ੁਰ ਤੋਂ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਤੇ ਬਪਤਿਸਮਾ ਲਵੇ ।ਤਾਂ ਉਹ ਤੁਹਾਨੂੰ ਵੀ ਪਵਿੱਤਰ ਆਤਮਾ ਦਾ ਦਾਨ ਦੇਵੇਗਾ ।
ਲਗਭਗ 3,000 ਲੋਕਾਂ ਨੇ ਪਤਰਸ ਦੇ ਕਹਿਣ ਦੇ ਅਨੁਸਾਰ ਵਿਸ਼ਵਾਸ ਕੀਤਾ ਅਤੇ ਯਿਸੂ ਦੇ ਚੇਲੇ ਬਣ ਗਏ ।ਉਹਨਾਂ ਨੇ ਬਪਤਿਸਮਾ ਲਿਆ ਅਤੇ ਯਰੂਸ਼ਲਮ ਵਿੱਚ ਕਲੀਸਿਯਾ ਦਾ ਹਿੱਸਾ ਬਣ ਗਏ ।
ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਅਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ ।ਉਹ ਮਿਲ ਕੇ ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਤੇ ਉਹ ਸਾਰੀਆ ਵਸਤਾਂ ਵਿੱਚ ਭਾਈ ਵਾਲ ਵੀ ਸਨ ।ਉਹ ਹਰੇਕ ਨੂੰ ਪਿਆਰੇ ਸਨ।ਹਰ ਦਿਨ , ਹੋਰ ਲੋਕ ਵਿਸ਼ਵਾਸੀ ਬਣਨ ਲੱਗ ਪਏ ।