unfoldingWord 33 - ਇੱਕ ਕਿਸਾਨ ਦੀ ਕਹਾਣੀ
ਰੂਪਰੇਖਾ: Matthew 13:1-23; Mark 4:1-20; Luke 8:4-15
ਸਕ੍ਰਿਪਟ ਨੰਬਰ: 1233
ਭਾਸ਼ਾ: Punjabi
ਦਰਸ਼ਕ: General
ਮਕਸਦ: Evangelism; Teaching
Features: Bible Stories; Paraphrase Scripture
ਸਥਿਤੀ: Approved
ਲਿਪੀਆਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਰਿਕਾਰਡਿੰਗ ਲਈ ਬੁਨਿਆਦੀ ਦਿਸ਼ਾ-ਨਿਰਦੇਸ਼ ਹਨ। ਉਹਨਾਂ ਨੂੰ ਹਰੇਕ ਵੱਖਰੇ ਸੱਭਿਆਚਾਰ ਅਤੇ ਭਾਸ਼ਾ ਲਈ ਸਮਝਣਯੋਗ ਅਤੇ ਢੁਕਵਾਂ ਬਣਾਉਣ ਲਈ ਲੋੜ ਅਨੁਸਾਰ ਢਾਲਿਆ ਜਾਣਾ ਚਾਹੀਦਾ ਹੈ। ਵਰਤੇ ਗਏ ਕੁਝ ਨਿਯਮਾਂ ਅਤੇ ਸੰਕਲਪਾਂ ਲਈ ਵਧੇਰੇ ਵਿਆਖਿਆ ਦੀ ਲੋੜ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਬਦਲੀ ਜਾਂ ਛੱਡ ਦਿੱਤੀ ਜਾ ਸਕਦੀ ਹੈ।
ਸਕ੍ਰਿਪਟ ਟੈਕਸਟ
ਇੱਕ ਦਿਨ, ਯਿਸੂ ਝੀਲ ਦੇ ਕਿਨਾਰੇ ਲੋਕਾਂ ਦੀ ਇੱਕ ਵੱਡੀ ਭੀੜ ਨੂੰ ਸਿਖਾ ਰਿਹਾ ਸੀ | ਬਹੁਤ ਲੋਕ ਉਸ ਨੂੰ ਸੁਣਨ ਲਈ ਆਏ ਅਤੇ ਯਿਸੂ ਪਾਣੀ ਦੇ ਕਿਨਾਰੇ ਉੱਤੇ ਇੱਕ ਬੇੜੀ ਵਿੱਚ ਚੜ੍ਹ ਕੇ ਉਹਨਾਂ ਨਾਲ ਗੱਲ ਕਰਨ ਲੱਗਾ |ਉਹ ਬੇੜੀ ਵਿੱਚ ਬੈਠ ਗਿਆ ਅਤੇ ਸਿਖਾਉਣ ਲੱਗਾ |
ਯਿਸੁ ਨੇ ਇਹ ਕਹਾਣੀ ਦੱਸੀ “ਇੱਕ ਕਿਸਾਨ ਕੁੱਝ ਬੀਜ ਬੀਜਣ ਲਈ ਗਿਆ |ਜਿਵੇਂ ਹੀ ਉਹ ਹੱਥ ਨਾਲ ਬੀਜ ਰਿਹਾ ਸੀ ਕੁੱਝ ਬੀਜ ਰਾਹ ਵਿੱਚ ਡਿੱਗੇ ਅਤੇ ਪੰਛੀ ਆਏ ਉਹਨਾਂ ਬੀਜਾਂ ਨੂੰ ਚੁੱਗ ਗਏ |”
“ਦੂਸਰੇ ਬੀਜ ਪਥਰੀਲੀ ਜ਼ਮੀਨ ਉੱਤੇ ਡਿੱਗੇ, ਜਿੱਥੇ ਜਿਆਦਾ ਮਿੱਟੀ ਨਹੀਂ ਸੀ |ਪਥਰੀਲੀ ਜ਼ਮੀਨ ਉੱਤੇ ਬੀਜ ਬਹੁਤ ਜਲਦੀ ਨਾਲ ਉੱਗੇ, ਪਰ ਉਹਨਾਂ ਦੀਆਂ ਜੜ੍ਹਾਂ ਹੇਠਾਂ ਮਿੱਟੀ ਵਿੱਚ ਡੂੰਗੀਆਂ ਨਾ ਜਾ ਸਕੀਆਂ |ਜਦੋਂ ਸੂਰਜ ਚੜ੍ਹਿਆ ਅਤੇ ਗਰਮੀ ਹੋਈ ਪੌਦੇ ਸੁੱਕ ਗਏ ਅਤੇ ਮਰ ਗਏ |”
“ਫਿਰ ਦੂਸਰੇ ਬੀਜ ਝਾੜੀਆਂ ਵਿੱਚ ਡਿੱਗੇ |”ਉਹ ਬੀਜ ਵੱਧਣ ਲੱਗੇ ਪਰ ਝਾੜੀਆਂ ਨੇ ਉਹਨਾਂ ਨੂੰ ਦੱਬਾ ਲਿਆ |ਇਸ ਲਈ ਜਿਹੜੇ ਪੌਦੇ ਝਾੜੀਆਂ ਵਾਲੀ ਜ਼ਮੀਨ ਵਿੱਚ ਲੇ ਬੀਜਾਂ ਤੋਂ ਵਧੇ ਉਹਨਾਂ ਨੇ ਕੋਈ ਦਾਣਾ ਪੈਦਾ ਨਾ ਕੀਤਾ |”
“ਬਾਕੀ ਬੀਜ ਚੰਗੀ ਜ਼ਮੀਨ ਤੇ ਡਿੱਗੇ |ਇਹ ਬੀਜ ਵਧੇ ਅਤੇ ਕੁੱਝ 30 ਗੁਣਾ, ਕੁੱਝ 60 ਗੁਣਾ, ਇੱਥੋਂ ਤੱਕ 100 ਗੁਣਾ ਵਧੇਰੇ ਦਾਣੇ ਪੈਦਾ ਕੀਤੇ |ਜਿਸ ਦੇ ਕੰਨ ਹੋਣ ਉਹ ਸੁਣੇ!”
ਇਸ ਕਹਾਣੀ ਨੇ ਚੇਲਿਆਂ ਨੂੰ ਦੁਬਿਧਾ ਵਿੱਚ ਪਾ ਦਿੱਤਾ |ਇਸ ਲਈ ਯਿਸੂ ਨੇ ਬਿਆਨ ਕੀਤਾ, “ਬੀਜ ਪਰਮੇਸ਼ੁਰ ਦਾ ਵਚਨ ਹੈ |”“ਰਾਹ ਇੱਕ ਉਹ ਵਿਅਕਤੀ ਹੈ, ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ ਪਰ ਉਸ ਨੂੰ ਸਮਝਦਾ ਨਹੀਂ ਅਤੇ ਸ਼ੈਤਾਨ ਉਸ ਕੋਲੋਂ ਵਚਨ ਨੂੰ ਦੂਰ ਲੈ ਜਾਂਦਾ ਹੈ |”
ਪਥਰੀਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ ਅਤੇ ਅਨੰਦ ਨਾਲ ਗ੍ਰਹਿਣ ਕਰਦਾ ਹੈ |ਪਰ ਜਦੋਂ ਮੁਸ਼ਕਲ ਜਾਂ ਦੁੱਖ ਆਉਂਦਾ ਹੈ ਉਹ ਦੂਰ ਹੋ ਜਾਂਦਾ ਹੈ |”
“ਕੰਡਿਆਲੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦਾ ਵਚਨ ਸੁਣਦਾ ਹੈ ਪਰ ਸਮਾਂ ਪੈਣ ਤੇ ਜ਼ਿੰਦਗੀ ਦੀ ਦੇਖਭਾਲ, ਧੰਨ ਦੌਲਤ, ਖੁਸ਼ੀਆਂ ਪਰਮੇਸ਼ੁਰ ਲਈ ਪਿਆਰ ਨੂੰ ਦਬਾ ਦਿੰਦੇ ਹਨ |ਨਤੀਜੇ ਵਜੋਂ, ਉਹ ਉਸ ਲਈ ਕੋਈ ਫਲ ਪੈਦਾ ਨਹੀਂ ਕਰਦੀ |”
“ਪਰ ਚੰਗੀ ਜ਼ਮੀਨ ਉਹ ਵਿਅਕਤੀ ਹੈ ਜੋ ਪਰਮੇਸ਼ੁਰ ਦੇ ਵਚਨ ਨੂੰ ਸੁਣਦਾ ਹੈ, ਵਿਸ਼ਵਾਸ ਕਰਦਾ ਹੈ ਅਤੇ ਫਲ ਪੈਦਾ ਕਰਦਾ ਹੈ |”