unfoldingWord 30 - ਯਿਸੂ ਪੰਜ ਹਜ਼ਾਰ ਦੀ ਭੀੜ ਨੂੰ ਰਜਾਉਂਦਾ
ਰੂਪਰੇਖਾ: Matthew 14:13-21; Mark 6:31-44; Luke 9:10-17; John 6:5-15
ਸਕ੍ਰਿਪਟ ਨੰਬਰ: 1230
ਭਾਸ਼ਾ: Punjabi
ਦਰਸ਼ਕ: General
ਸ਼ੈਲੀ: Bible Stories & Teac
ਮਕਸਦ: Evangelism; Teaching
ਬਾਈਬਲ ਦੇ ਹਵਾਲੇ: Paraphrase
ਸਥਿਤੀ: Approved
ਲਿਪੀਆਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਰਿਕਾਰਡਿੰਗ ਲਈ ਬੁਨਿਆਦੀ ਦਿਸ਼ਾ-ਨਿਰਦੇਸ਼ ਹਨ। ਉਹਨਾਂ ਨੂੰ ਹਰੇਕ ਵੱਖਰੇ ਸੱਭਿਆਚਾਰ ਅਤੇ ਭਾਸ਼ਾ ਲਈ ਸਮਝਣਯੋਗ ਅਤੇ ਢੁਕਵਾਂ ਬਣਾਉਣ ਲਈ ਲੋੜ ਅਨੁਸਾਰ ਢਾਲਿਆ ਜਾਣਾ ਚਾਹੀਦਾ ਹੈ। ਵਰਤੇ ਗਏ ਕੁਝ ਨਿਯਮਾਂ ਅਤੇ ਸੰਕਲਪਾਂ ਲਈ ਵਧੇਰੇ ਵਿਆਖਿਆ ਦੀ ਲੋੜ ਹੋ ਸਕਦੀ ਹੈ ਜਾਂ ਪੂਰੀ ਤਰ੍ਹਾਂ ਬਦਲੀ ਜਾਂ ਛੱਡ ਦਿੱਤੀ ਜਾ ਸਕਦੀ ਹੈ।
ਸਕ੍ਰਿਪਟ ਟੈਕਸਟ
ਯਿਸੂ ਨੇ ਆਪਣੇ ਚੇਲਿਆਂ ਨੂੰ ਅਲੱਗ ਅਲੱਗ ਪਿੰਡਾਂ ਵਿੱਚ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਲਈ ਭੇਜਿਆ |ਜਦੋਂ ਉਹ ਵਾਪਸ ਆਏ ਜਿੱਥੇ ਯਿਸੂ ਸੀ, ਤਾਂ ਉਹਨਾਂ ਨੇ ਜੋ ਕੁੱਝ ਕੀਤਾ ਯਿਸੂ ਨੂੰ ਦੱਸਣ ਲੱਗੇ |ਤਦ ਯਿਸੂ ਨੇ ਉਹਨਾਂ ਨੂੰ ਬੁਲਾਇਆ ਕਿ ਉਹ ਕੁੱਝ ਸਮੇਂ ਲਈ ਉਸ ਨਾਲ ਝੀਲ ਤੋਂ ਪਾਰ ਸ਼ਾਂਤ ਜਗ੍ਹਾ ਤੇ ਅਰਾਮ ਕਰਨ ਲਈ ਚੱਲਣ |ਇਸ ਲਈ ਉਹ ਇੱਕ ਕਿਸ਼ਤੀ ਵਿੱਚ ਚੜ੍ਹੇ ਅਤੇ ਝੀਲ ਦੇ ਦੂਸਰੇ ਪਾਰ ਚਲੇ ਗਏ |
ਪਰ ਬਹੁਤ ਲੋਕਾਂ ਨੇ ਯਿਸੂ ਅਤੇ ਉਸ ਦੇ ਚੇਲਿਆਂ ਨੂੰ ਕਿਸ਼ਤੀ ਵਿੱਚ ਬੈਠ ਕੇ ਪਾਰ ਜਾਂਦਿਆਂ ਦੇਖਿਆ |ਇਹ ਲੋਕ ਝੀਲ ਦੇ ਕਿਨਾਰੇ ਕਿਨਾਰੇ ਭੱਜ ਕੇ ਝੀਲ ਦੇ ਦੂਸਰੇ ਪਾਰ ਉਹਨਾਂ ਤੋਂ ਵੀ ਪਹਿਲਾਂ ਪਹੁੰਚ ਗਏ |ਇਸ ਲਈ ਜਦੋਂ ਯਿਸੂ ਅਤੇ ਉਸ ਦੇ ਚੇਲੇ ਪਹੁੰਚੇ, ਲੋਕਾਂ ਦੀ ਇੱਕ ਵੱਡੀ ਭੀੜ ਪਹਿਲਾਂ ਹੀ ਉੱਥੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ |
ਭੀੜ ਵਿੱਚ ਪੰਜ ਹਜ਼ਾਰ ਤੋਂ ਵੀ ਜ਼ਿਆਦਾ ਮਰਦ ਸਨ, ਜਿਸ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਨਹੀਂ ਸਨ |ਯਿਸੂ ਲੋਕਾਂ ਪ੍ਰਤੀ ਤਰਸ ਨਾਲ ਭਰ ਗਿਆ |ਯਿਸੂ ਲਈ, ਲੋਕ ਉਹਨਾਂ ਭੇਡਾਂ ਵਰਗੇ ਸਨ ਜਿਹਨਾਂ ਦਾ ਅਯਾਲੀ ਨਹੀਂ ਹੁੰਦਾ |ਇਸ ਲਈ ਯਿਸੂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਅਤੇ ਜਿਹੜੇ ਬਿਮਾਰ ਸਨ ਉਹਨਾਂ ਨੂੰ ਚੰਗਾ ਵੀ ਕੀਤਾ |
ਦਿਨ ਦੇ ਅੰਤ ਵਿੱਚ , ਚੇਲਿਆਂ ਨੇ ਯਿਸੂ ਨੂੰ ਕਿਹਾ, “ਬਹੁਤ ਦੇਰ ਹੋ ਗਈ ਹੈ ਅਤੇ ਨੇੜੇ ਕੋਈ ਨਗਰ ਵੀ ਨਹੀਂ ਹੈ |ਲੋਕਾਂ ਨੂੰ ਭੇਜ ਦੇ ਤਾਂ ਕਿ ਇਹ ਜਾ ਕੇ ਕੁੱਝ ਖਾਣ ਲਈ ਲੈਣ |”
ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇਹਨਾਂ ਨੂੰ ਕੁੱਝ ਖਾਣ ਲਈ ਦੇਵੋ !”ਉਹਨਾਂ ਨੇ ਉੱਤਰ ਦਿੱਤਾ, “ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ ?ਸਾਡੇ ਕੋਲ ਸਿਰਫ਼ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਹਨ |”
ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਘਾਹ ਉੱਤੇ ਪੰਜਾਹ ਪੰਜਾਹ ਦੇ ਕਤਾਰਾਂ ਵਿੱਚ ਬੈਠਣ ਲਈ ਕਹਿਣ |”
ਤਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ, ਸਵਰਗ ਵੱਲ ਦੇਖਦੇ ਹੋਏ ਇਸ ਖਾਣੇ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ |
ਤਦ ਯਿਸੂ ਨੇ ਰੋਟੀਆਂ ਅਤੇ ਮੱਛੀਆਂ ਨੂੰ ਤੋੜਿਆ |ਉਸ ਨੇ ਇਹ ਟੁਕੜੇ ਚੇਲਿਆਂ ਨੂੰ ਦਿੱਤੇ ਕਿ ਉਹ ਲੋਕਾਂ ਨੂੰ ਦੇਣ |ਚੇਲੇ ਭੋਜਨ ਵੰਡਦੇ ਰਹੇ ਅਤੇ ਭੋਜਨ ਨਹੀਂ ਮੁੱਕਿਆ !ਸਭ ਲੋਕਾਂ ਨੇ ਖਾਧਾ ਅਤੇ ਰੱਜ ਗਏ |
ਉਸ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਭੋਜਨ ਨੂੰ ਇਕੱਠਾ ਕੀਤਾ ਅਤੇ ਉਸ ਨਾਲ ਬਾਰਾਂ ਟੋਕਰੀਆਂ ਭਰ ਗਈਆਂ !ਇਹ ਸਾਰਾ ਭੋਜਨ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਆਇਆ ਸੀ |