unfoldingWord 08 - ਪਰਮੇਸ਼ੁਰ ਨੇ ਯੂਸੁਫ਼ ਅਤੇ ਉਸਦੇ ਪਰਿਵਾਰ ਨੂੰ ਬਚਾਇਆ
Disposisjon: Genesis 37-50
Skriptnummer: 1208
Språk: Punjabi
Publikum: General
Hensikt: Evangelism; Teaching
Features: Bible Stories; Paraphrase Scripture
Status: Approved
Skript er grunnleggende retningslinjer for oversettelse og opptak til andre språk. De bør tilpasses etter behov for å gjøre dem forståelige og relevante for hver kultur og språk. Noen termer og begreper som brukes kan trenge mer forklaring eller til og med erstattes eller utelates helt.
Skripttekst
ਬਹੁਤ ਸਾਲ ਬਾਅਦ, ਜਦੋਂ ਯਾਕੂਬ ਬੁੱਢਾ ਹੋ ਚੁੱਕਾ ਸੀ ਉਸ ਨੇ ਆਪਣੇ ਚਹੇਤੇ ਪੁੱਤਰ ਯੂਸੁਫ਼ ਨੂੰ ਭੇਜਿਆ ਕਿ ਉਹ ਆਪਣੇ ਭਾਈਆਂ ਨੂੰ ਦੇਖੇ ਜੋ ਭੇਡਾਂ ਚਾਰਦੇ ਸਨ |
ਯੂਸੁਫ਼ ਦੇ ਭਾਈ ਉਸ ਨੂੰ ਨਫ਼ਰਤ ਕਰਦੇ ਸਨ ਕਿਉਂਕਿ ਉਹਨਾਂ ਦਾ ਪਿਤਾ ਉਸ ਨੂੰ ਸਭ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਯੂਸੁਫ਼ ਨੂੰ ਸੁਪਨਾ ਆਇਆ ਸੀ ਕਿ ਉਹ ਉਹਨਾਂ ਦਾ ਹਾਕਮ ਹੋਵੇਗਾ |ਜਦੋਂ ਯੂਸੁਫ਼ ਆਪਣੇ ਭਾਈਆਂ ਕੋਲ ਆਇਆ, ਉਹਨਾਂ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਕੁੱਝ ਵਪਾਰੀਆਂ ਕੋਲ ਗੁਲਾਮ ਕਰਕੇ ਵੇਚ ਦਿੱਤਾ |
ਇਸ ਤੋਂ ਪਹਿਲਾਂ ਯੂਸੁਫ਼ ਦੇ ਭਰਾ ਘਰੇ ਵਾਪਸ ਆਉਣ ਉਹਨਾਂ ਨੇ ਯੂਸੁਫ਼ ਦੇ ਚੋਲੇ ਨੂੰ ਫਾੜਿਆ ਅਤੇ ਬੱਕਰੀ ਦੇ ਲਹੂ ਵਿੱਚ ਡੋਬਿਆ |ਤਦ ਆਪਣੇ ਪਿਤਾ ਨੂੰ ਉਹ ਕੱਪੜੇ ਦਿਖਾਏ ਤਾਂ ਕਿ ਉਹ ਸਮਝੇ ਕਿ ਕਿਸੇ ਜ਼ੰਗਲੀ ਜਾਨਵਰ ਨੇ ਯੂਸੁਫ਼ ਨੂੰ ਮਾਰ ਦਿੱਤਾ ਹੈ |ਯਾਕੂਬ ਬਹੁਤ ਉਦਾਸ ਹੋਇਆ |
ਗੁਲਾਮਾਂ ਦੇ ਵਪਾਰੀ ਯੂਸੁਫ਼ ਨੂੰ ਮਿਸਰ ਲੈ ਗਏ |ਮਿਸਰ ਬਹੁਤ ਵਿਸ਼ਾਲ ਅਤੇ ਸ਼ਕਤੀਸ਼ਾਲੀ ਦੇਸ ਸੀ ਜੋ ਨੀਲ ਨਦੀ ਦੇ ਕਿਨਾਰੇ ਵੱਸਿਆ ਹੋਇਆ ਸੀ |ਗੁਲਾਮਾਂ ਦੇ ਵਪਾਰੀਆਂ ਨੇ ਯੂਸੁਫ਼ ਨੂੰ ਇੱਕ ਅਮੀਰ ਅਫ਼ਸਰ ਕੋਲ ਵੇਚ ਦਿੱਤਾ |ਯੂਸੁਫ਼ ਨੇ ਆਪਣੇ ਮਾਲਕ ਦੀ ਬਹੁਤ ਸੇਵਾ ਕੀਤੀ, ਅਤੇ ਪਰਮੇਸ਼ੁਰ ਨੇ ਯੂਸੁਫ਼ ਨੂੰ ਬਹੁਤ ਬਰਕਤ ਦਿੱਤੀ |
ਉਸ ਦੇ ਮਾਲਕ ਦੀ ਪਤਨੀ ਨੇ ਯੂਸੁਫ਼ ਨਾਲ ਸੌਂਣ ਦੀ ਕੋਸ਼ਿਸ਼ ਕੀਤੀ, ਪਰ ਯੂਸੁਫ਼ ਨੇ ਇਸ ਪ੍ਰਕਾਰ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਨੂੰ ਇਨਕਾਰ ਕੀਤਾ |ਉਹ ਬਹੁਤ ਗੁੱਸੇ ਹੋਈ ਅਤੇ ਯੂਸੁਫ਼ ਤੇ ਝੂਠਾ ਦੋਸ਼ ਲਾਇਆ ਅਤੇ ਉਸ ਨੂੰ ਫੜ੍ਹ ਕੇ ਜ਼ੇਲ੍ਹ ਭੇਜ ਦਿੱਤਾ |ਜ਼ੇਲ੍ਹ ਵਿੱਚ ਵੀ ਯੂਸੁਫ਼ ਪਰਮੇਸ਼ੁਰ ਨਾਲ ਵਫ਼ਾਦਾਰ ਰਿਹਾ ਅਤੇ ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ |
ਚਾਹੇ ਯੂਸੁਫ਼ ਨਿਰਦੋਸ਼ ਹੀ ਸੀ ਫਿਰ ਵੀ ਦੋ ਸਾਲ ਤੋਂ ਜ਼ੇਲ੍ਹ ਵਿੱਚ ਸੀ |ਇੱਕ ਰਾਤ ਫ਼ਿਰਊਨ ਨੂੰ ਜਿਸ ਨੂੰ ਮਿਸਰੀ ਲੋਕ ਰਾਜਾ ਕਹਿੰਦੇ ਸਨ ਦੋ ਸੁਪਨੇ ਆਏ ਜਿਸ ਨਾਲ ਉਹ ਬਹੁਤ ਪਰੇਸ਼ਾਨ ਹੋਇਆ | ਉਸ ਦਾ ਕੋਈ ਵੀ ਸਲਾਹਕਾਰ ਉਸ ਨੂੰ ਉਸਦੇ ਸੁਪਨਿਆਂ ਦਾ ਮਤਲਬ ਨਾ ਦੱਸ ਸੱਕਿਆ |
ਪਰਮੇਸ਼ੁਰ ਨੇ ਯੂਸੁਫ਼ ਨੂੰ ਸੁਪਨਿਆਂ ਦਾ ਅਰਥ ਕਰਨ ਦੇ ਯੋਗ ਬਣਾਇਆ, ਇਸ ਲਈ ਫ਼ਿਰਊਨ ਨੇ ਆਪਣੇ ਲਈ ਯੂਸੁਫ਼ ਨੂੰ ਜ਼ੇਲ੍ਹ ਤੋਂ ਬਾਹਰ ਲਿਆਂਦਾ |ਯੂਸੁਫ਼ ਨੇ ਉਸ ਲਈ ਸੁਪਨਿਆਂ ਦਾ ਅਰਥ ਕੀਤਾ ਅਤੇ ਕਿਹਾ, “ਪਰਮੇਸ਼ੁਰ ਸੱਤ ਸਾਲ ਬਹੁਤ ਫ਼ਸਲ ਦੇਵੇਗਾ ਅਤੇ ਅਗਲੇ ਸੱਤ ਸਾਲ ਅਕਾਲ ਦੇ ਹੋਣਗੇ |”
ਫ਼ਿਰਊਨ ਯੂਸੁਫ਼ ਤੋਂ ਬਹੁਤ ਖੁਸ਼ ਹੋਇਆ ਅਤੇ ਉਸ ਨੂੰ ਸਾਰੇ ਮਿਸਰ ਵਿੱਚ ਦੂਸਰਾ ਸ਼ਕਤੀਸ਼ਾਲੀ ਅਧਿਕਾਰੀ ਸਥਾਪਿਤ ਕੀਤਾ |
ਯੂਸੁਫ਼ ਨੇ ਲੋਕਾਂ ਨੂੰ ਕਿਹਾ ਕਿ ਸੱਤ ਸਾਲ ਚੰਗੀ ਫ਼ਸਲ ਦੇ ਸਮੇਂ ਬਹੁਤ ਸਾਰਾ ਅਨਾਜ਼ ਜਮ੍ਹਾ ਕਰਨ |ਤਦ ਯੂਸੁਫ਼ ਨੇ ਅਕਾਲ ਦੇ ਦਿਨਾਂ ਵਿੱਚ ਲੋਕਾਂ ਨੂੰ ਅਨਾਜ਼ ਵੇਚਿਆ ਉਹਨਾਂ ਕੋਲ ਖਾਣ ਲਈ ਕਾਫ਼ੀ ਸੀ |
ਅਕਾਲ ਸਿਰਫ ਮਿਸਰ ਵਿੱਚ ਹੀ ਡਾਢਾ ਨਹੀਂ ਸੀ ਪਰ ਕਨਾਨ ਵਿੱਚ ਵੀ ਜਿੱਥੇ ਯਾਕੂਬ ਅਤੇ ਉਸ ਦਾ ਪਰਿਵਾਰ ਰਹਿੰਦੇ ਸਨ |
ਇਸ ਲਈ ਯਾਕੂਬ ਨੇ ਆਪਣੇ ਵੱਡੇ ਪੁੱਤਰ੍ਹਾਂ ਨੂੰ ਮਿਸਰ ਵਿੱਚ ਅਨਾਜ਼ ਖ਼ਰੀਦਣ ਲਈ ਭੇਜਿਆ |ਭਰਾਵਾਂ ਨੇ ਯੂਸੁਫ਼ ਨੂੰ ਨਾ ਪਛਾਣਿਆ ਜਦੋਂ ਉਹ ਭੋਜਨ ਖ਼ਰੀਦਣ ਲਈ ਯੂਸੁਫ਼ ਦੇ ਅੱਗੇ ਖੜ੍ਹੇ ਸਨ |ਪਰ ਯੂਸੁਫ਼ ਨੇ ਉਹਨਾਂ ਨੂੰ ਪਛਾਣ ਲਿਆ ਸੀ |
ਆਪਣੇ ਭਰਾਵਾਂ ਨੂੰ ਪਰਖਣ ਦੇ ਬਾਅਦ ਕਿ ਉਹ ਬਦਲੇ ਹਨ ਜਾਂ ਨਹੀਂ ਯੂਸੁਫ਼ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਡਾ ਭਰਾ ਯੂਸੁਫ਼ ਹਾਂ !”ਨਾ ਡਰੋਂ | ਤੁਸੀਂ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਤੁਸੀਂ ਮੈਨੂੰ ਇੱਕ ਗੁਲਾਮ ਕਰਕੇ ਵੇਚਿਆ ਸੀ , ਪਰ ਪਰਮੇਸ਼ੁਰ ਨੇ ਬੁਰਾਈ ਨੂੰ ਭਲਾਈ ਲਈ ਇਸਤੇਮਾਲ ਕਰ ਲਿਆ |ਆਓ ਅਤੇ ਮਿਸਰ ਵਿੱਚ ਰਹੋ ਤਾਂ ਕਿ ਮੈਂ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੇ ਦੇਖ ਭਾਲ ਕਰਾਂ |
ਜਦੋਂ ਯੂਸੁਫ਼ ਦੇ ਭਰਾ ਘਰ ਮੁੜੇ ਅਤੇ ਆਪਣੇ ਪਿਤਾ ਯਾਕੂਬ ਨੂੰ ਦੱਸਿਆ ਕਿ ਯੂਸੁਫ਼ ਜੀਉਂਦਾ ਹੈ ਤਾਂ ਉਹ ਬਹੁਤ ਖੁਸ਼ ਹੋਇਆ |
ਚਾਹੇ ਯਾਕੂਬ ਬੁੱਢਾ ਆਦਮੀ ਸੀ ਉਹ ਆਪਣੇ ਪਰਿਵਾਰ ਨਾਲ ਮਿਸਰ ਚਲਾ ਗਿਆ ਅਤੇ ਉਹ ਉੱਥੇ ਰਹੇ |ਇਸ ਤੋਂ ਪਹਿਲਾਂ ਯਾਕੂਬ ਮਰਦਾ, ਉਸ ਨੇ ਆਪਣੇ ਹਰ ਇੱਕ ਪੁੱਤਰ ਨੂੰ ਬਰਕਤ ਦਿੱਤੀ |
ਨੇਮ ਦਾ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨੂੰ ਦਿੱਤਾ ਉਹ ਇਸਹਾਕ ਤੱਕ ਚਲਾ ਗਿਆ, ਫਿਰ ਯਾਕੂਬ ਕੋਲ ਅਤੇ ਫਿਰ ਯਾਕੂਬ ਦੇ ਬਾਰਾਂ ਪੁੱਤਰ੍ਹਾਂ ਅਤੇ ਉਹਨਾਂ ਦੇ ਪਰਿਵਾਰਾਂ ਤੱਕ ਚਲਾ ਗਿਆ |ਬਾਰਾਂ ਪੁੱਤਰ੍ਹਾਂ ਦੀ ਔਲਾਦ ਇਸਰਾਏਲ ਦੇ ਬਾਰਾਂ ਗੋਤਰ ਬਣੇ |