unfoldingWord 41 - ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ
रूपरेखा: Matthew 27:62-28:15; Mark 16:1-11; Luke 24:1-12; John 20:1-18
लिपि नम्बर: 1241
भाषा: Punjabi
दर्शक: General
उद्देश्य: Evangelism; Teaching
Features: Bible Stories; Paraphrase Scripture
स्थिति: Approved
लिपिहरू अन्य भाषाहरूमा अनुवाद र रेकर्डिङका लागि आधारभूत दिशानिर्देशहरू हुन्। तिनीहरूलाई प्रत्येक फरक संस्कृति र भाषाको लागि बुझ्न योग्य र सान्दर्भिक बनाउन आवश्यक रूपमा अनुकूलित हुनुपर्छ। प्रयोग गरिएका केही सर्तहरू र अवधारणाहरूलाई थप व्याख्याको आवश्यकता हुन सक्छ वा पूर्ण रूपमा प्रतिस्थापन वा मेटाउन पनि सकिन्छ।
लिपि पाठ
ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋ ਜਿਉਂਦਾ ਕੀਤਾਸਿਪਾਹੀਆ ਦੇ ਯਿਸੂ ਨੂੰ ਸਲੀਬ ਦੇਣ ਬਾਅਦ, ਅਵਿਸ਼ਵਾਸੀ ਯਹੂਦੀ ਆਗੂਆਂ ਨੇ ਪਿਲਾਤੁਸ ਨੂੰ ਕਿਹਾ, ਝੂਠੇ ਯਿਸੂ ਨੇ ਕਿਹਾ, ਉਹ ਤਿੰਨ ਦਿਨ ਬਾਅਦ ਜੀਅ ਉੱਠੇਗਾ । ਕਿਸੇ ਨੂੰ ਚਾਹੀਦਾ ਹੈ ਕਿ ਕਬਰ ਦੀ ਰਾਖੀ ਕਰੇ, ਜੋ ਕਿ ਉਸ ਦੇ ਚੇਲੇ ਲਾਸ਼ ਨੂੰ ਚੋਰੀ ਨਾ ਕਰਨ ਅਤੇ ਫਿਰ ਉਹਨੂੰ ਜੀਅ ਉੱਠਿਆ ਹੈ ਕਹਿਣ ।
ਪਿਲਾਤੁਸ ਨੇ ਕੁੱਝ ਸਿਪਾਹੀ ਲੈਣ ਅਤੇ ਕਬਰ ਨੂੰ ਸੁਰੱਖਿਅਤ ਬਣਾਉਣ ਲਈ ਕਿਹਾ, ਜਿਵੇ ਤੁਸੀਂ ਕਰ ਸਕਦੇ ਹੋ। ਇਸ ਲਈ ਉਹਨਾਂ ਕਬਰ ਦੇ ਪ੍ਰਵੇਸ਼ ਦੁਆਰ ਤੇ ਪੱਥਰ ਤੇ ਮੋਹਰ ਲਾਈ, ਕਿ ਕੋਈ ਵੀ ਲਾਸ਼ ਨੂੰ ਚੋਰੀ ਨਾ ਕਰ ਸਕੇ ਅਤੇ ਉੱਥੇ ਸਿਪਾਹੀਆਂ ਨੂੰ ਰੱਖਿਆ ।
ਯਿਸੂ ਨੂੰ ਦਫ਼ਨਾਏ ਜਾਣ ਤੋਂ ਅਗਲੇ ਦਿਨ ਸਬਤ ਦਾ ਦਿਨ ਸੀ ਅਤੇ ਯਹੂਦੀਆ ਨੂੰ ਉਸ ਦਿਨ ਕਬਰ ਤੇ ਜਾਣ ਦੀ ਇਜ਼ਾਜਤ ਨਹੀਂ ਸੀ। ਇਸ ਲਈ ਸਬਤ ਦੇ ਦਿਨ ਦੇ ਬਾਅਦ ਤੜਕੇ, ਕਈ ਔਰਤਾਂ ਯਿਸੂ ਦੀ ਕਬਰ ਤੇ ਜਾਣ ਲਈ ਤਿਆਰ ਹੋਈਆਂ ਕਿ ਉਸ ਦੀ ਲਾਸ਼ ਤੇ ਹੋਰ ਵੀ ਦਫ਼ਨਾਉਣ ਵਾਲੇ ਮਸਾਲੇ ਲਾਏ ਜਾਣ।
ਅਚਾਨਕ , ਇੱਕ ਬਹੁਤ ਵੱਡਾ ਭੂਚਾਲ ਆਇਆ, ਇੱਕ ਦੂਤ ਸਵਰਗ ਤੋਂ ਆਇਆ, ਜੋ ਕਿ ਬਿਜਲੀ ਦੇ ਵਾਂਗ ਚਮਕਦਾ ਸੀ । ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਪੱਥਰ ਨੂੰ ਹਟਾਇਆ, ਅਤੇ ਉਸ ਤੇ ਬੈਠ ਗਿਆ । ਕਬਰ ਦੇ ਪਹਿਰੇਦਾਰ ਸਿਪਾਹੀ ਡਰ ਗਏ ਅਤੇ ਬੇਹੋਸ਼ ਹੋ ਜ਼ਮੀਨ ਤੇ ਡਿੱਗ ਪਏ ।
ਜਦੋ ਔਰਤਾਂ ਵੀ ਕਬਰ ਤੇ ਪਹੁੰਚੀਆਂ, ਦੂਤ ਨੇ ਕਿਹਾ, ਡਰੋ ਨਾ , ਯਿਸੂ ਇੱਥੇ ਨਹੀਂ ਹੈ । ਉਹ ਮੁਰਦਿਆਂ ਵਿੱਚੋ ਜੀਅ ਅ ਉੱਠਿਆ ਹੈ, ਜਿਸ ਤਰ੍ਹਾਂ ਉਸ ਨੇ ਕਿਹਾ ਸੀ, ਉਸ ਨੇ ਕੀਤਾ । ਕਬਰ ਵਿੱਚ ਜਾਓ ਅਤੇ ਵੇਖੋ ਔਰਤਾਂ ਨੇ ਕਬਰ ਅੰਦਰ ਵੇਖਿਆ, ਜਿੱਥੇ ਯਿਸੂ ਦੇ ਸਰੀਰ ਨੂੰ ਰੱਖਿਆ ਗਿਆ ਸੀ । ਉਸ ਦਾ ਸਰੀਰ ਉੱਥੇ ਨਹੀਂ ਸੀ ।
ਫਿਰ ਦੂਤ ਨੇ ਔਰਤਾਂ ਨੂੰ ਕਿਹਾ, ਜਾਓ ਅਤੇ ਚੇਲਿਆਂ ਨੂੰ ਦੱਸੋ ਕਿ ਯਿਸੂ ਜੀਅ ਉੱਠਿਆ ਹੈ ਅਤੇ ਉਹ ਤੁਹਾਡੇ ਅੱਗੇ ਗਲੀਲ ਨੂੰ ਜਾਵੇਗਾ ।
ਔਰਤਾਂ ਡਰ ਗਈਆਂ ਅਤੇ ਬਹੁਤ ਹੀ ਖ਼ੁਸ਼ੀ ਨਾਲ ਭਰ ਗਈਆਂ । ਉਹ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਭੱਜ ਗਈਆਂ ।
ਜਦੋਂ ਔਰਤਾਂ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਲਈ ਆਪਣੇ ਰਾਹ ਤੇ ਸਨ, ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਉਸ ਦੀ ਉਪਾਸਨਾ ਕੀਤੀ । ਯਿਸੂ ਨੇ ਕਿਹਾ, ਡਰੋ ਨਾ । ਜਾਓ ਅਤੇ ਗਲੀਲ ਨੂੰ ਜਾਣ ਲਈ ਮੇਰੇ ਚੇਲਿਆਂ ਨੂੰ ਦੱਸੋ । ਉਹ ਮੈਨੂੰ ਉੱਥੇ ਦੇਖਣਗੇ ।