unfoldingWord 22 - ਯੂਹੰਨਾ ਦਾ ਜਨਮ
रूपरेखा: Luke 1
लिपि नम्बर: 1222
भाषा: Punjabi
दर्शक: General
विधा: Bible Stories & Teac
उद्देश्य: Evangelism; Teaching
बाइबल उद्धरण: Paraphrase
स्थिति: Approved
लिपिहरू अन्य भाषाहरूमा अनुवाद र रेकर्डिङका लागि आधारभूत दिशानिर्देशहरू हुन्। तिनीहरूलाई प्रत्येक फरक संस्कृति र भाषाको लागि बुझ्न योग्य र सान्दर्भिक बनाउन आवश्यक रूपमा अनुकूलित हुनुपर्छ। प्रयोग गरिएका केही सर्तहरू र अवधारणाहरूलाई थप व्याख्याको आवश्यकता हुन सक्छ वा पूर्ण रूपमा प्रतिस्थापन वा मेटाउन पनि सकिन्छ।
लिपि पाठ
ਬੀਤੇ ਸਮੇਂ ਵਿੱਚ, ਪਰਮੇਸ਼ੁਰ ਨੇ ਲੋਕਾਂ ਨਾਲ ਨਬੀਆਂ ਅਤੇ ਦੂਤਾਂ ਦੁਆਰਾ ਗੱਲਾਂ ਕੀਤੀਆਂ |ਪਰ ਜਦੋਂ 400 ਸਾਲ ਬੀਤ ਗਏ ਉਸ ਨੇ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ |ਅਚਾਨਕ ਇੱਕ ਦੂਤ ਇੱਕ ਬਜ਼ੁਰਗ ਜਾਜ਼ਕ ਕੋਲ ਇੱਕ ਸੰਦੇਸ਼ ਨਾਲ ਆਇਆ ਜਿਸ ਦਾ ਨਾਮ ਜ਼ਕਰਯਾਹ ਸੀ |ਜ਼ਕਰਯਾਹ ਅਤੇ ਉਸਦੀ ਪਤਨੀ ਇਲੀਸਬਤ ਧਰਮੀ ਲੋਕ ਸਨ ਪਰ ਉਸ ਦੇ ਕੋਈ ਵੀ ਬੱਚਾ ਨਾ ਸੀ ਕਿਉਂਕਿ ਉਹ ਬਾਂਝ ਸੀ |
ਦੂਤ ਨੇ ਜ਼ਕਰਯਾਹ ਨੂੰ ਕਿਹਾ, “ਤੇਰੀ ਪਤਨੀ ਦੇ ਇੱਕ ਪੁੱਤਰ ਹੋਵੇਗਾ” |ਤੂੰ ਉਸ ਦਾ ਨਾਮ ਯੂਹੰਨਾ ਰੱਖੇਂਗਾ |ਉਹ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ, ਅਤੇ ਲੋਕਾਂ ਨੂੰ ਮਸੀਹਾ ਲਈ ਤਿਆਰ ਕਰੇਗਾ |ਜ਼ਕਰਯਾਹ ਨੇ ਉੱਤਰ ਦਿੱਤਾ, “ਮੈਂ ਅਤੇ ਮੇਰੀ ਪਤਨੀ ਬੱਚਾ ਪੈਦਾ ਕਰਨ ਲਈ ਬੁੱਢੇ ਹਾਂ!ਮੈਂ ਕਿੱਦਾਂ ਜਾਣਾ ਕਿ ਇਹ ਹੋਵੇਗਾ ?”
ਦੂਤ ਨੇ ਜ਼ਕਰਯਾਹ ਨੂੰ ਉੱਤਰ ਦਿੱਤਾ, “ਮੈਂ ਪਰਮੇਸ਼ੁਰ ਦੁਆਰਾ ਭੇਜਿਆ ਗਿਆਂ ਹਾਂ ਕਿ ਤੇਰੇ ਲਈ ਇਹ ਖੁਸ਼ ਖ਼ਬਰੀ ਲਿਆਵਾਂ |ਕਿਉਂ ਜੋ ਤੂੰ ਮੇਰੇ ਉੱਤੇ ਵਿਸ਼ਵਾਸ ਨਹੀਂ ਕੀਤਾ, ਜਦ ਤੱਕ ਬੱਚਾ ਪੈਦਾ ਨਹੀਂ ਹੁੰਦਾ ਤੂੰ ਬੋਲੇਗਾਂ ਨਹੀਂ |ਇੱਕ ਦਮ ਜ਼ਕਰਯਾਹ ਗੁੰਗਾ ਹੋ ਗਿਆ |ਤਦ ਦੂਤ ਜ਼ਕਰਯਾਹ ਕੋਲੋਂ ਚਲਾ ਗਿਆ |ਇਸ ਤੋਂ ਬਾਅਦ, ਜ਼ਕਰਯਾਹ ਘਰ ਵਾਪਸ ਆਇਆ ਅਤੇ ਉਸ ਦੀ ਪਤਨੀ ਗਰਭਵੰਤੀ ਹੋਈ |
ਜਦੋਂ ਇਲੀਸਬਤ ਛੇ ਮਹੀਨਿਆਂ ਤੋਂ ਗਰਭਵੰਤੀ ਸੀ, ਉਹੀ ਦੂਤ ਅਚਾਨਕ ਇਲੀਸਬਤ ਦੀ ਰਿਸ਼ਤੇਦਾਰ ਤੇ ਪ੍ਰਗਟ ਹੋਇਆ ਜਿਸ ਦਾ ਨਾਮ ਮਰਿਯਮ ਸੀ |ਉਹ ਕੁਆਰੀ ਸੀ ਅਤੇ ਉਸ ਦੀ ਕੁੜਮਾਈ ਇੱਕ ਯੂਸੁਫ਼ ਨਾਮ ਦੇ ਵਿਅਕਤੀ ਨਾਲ ਹੋਈ ਸੀ |ਦੂਤ ਨੇ ਕਿਹਾ, “ਤੂੰ ਗਰਭਵਤੀ ਹੋਵੇਗੀ ਅਤੇ ਪੁੱਤਰ ਜਣੇਗੀ |ਤੂੰ ਉਸ ਦਾ ਨਾਮ ਯਿਸੂ ਰੱਖੀਂ |ਉਹ ਅੱਤ ਮਹਾਨ ਪਰਮੇਸ਼ੁਰ ਦਾ ਪੁੱਤਰ ਹੋਵੇਗਾ ਅਤੇ ਹਮੇਸ਼ਾਂ ਲਈ ਰਾਜ ਕਰੇਗਾ |”
ਮਰਿਯਮ ਨੇ ਉੱਤਰ ਦਿੱਤਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਜਦ ਕਿ ਮੈਂ ਕੁਆਰੀ ਹਾਂ ?”ਦੂਤ ਨੇ ਬਿਆਨ ਕੀਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਪਰਮੇਸ਼ੁਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ |ਬਾਲਕ ਪਵਿੱਤਰ ਅਤੇ ਪਰਮੇਸ਼ੁਰ ਦਾ ਪੁੱਤਰ ਹੋਵੇਗਾ |”ਜੋ ਕੁੱਝ ਦੂਤ ਨੇ ਕਿਹਾ ਮਰਿਯਮ ਨੇ ਵਿਸ਼ਵਾਸ ਅਤੇ ਗ੍ਰਹਿਣ ਕੀਤਾ |
ਦੂਤ ਦੇ ਮਰਿਯਮ ਨਾਲ ਗੱਲ ਕਰਨ ਦੇ ਇੱਕ ਦਮ ਬਾਅਦ ਉਹ ਇਲੀਸਬਤ ਦੇ ਕੋਲ ਗਈ |ਜਿਵੇਂ ਹੀ ਇਲੀਸਬਤ ਨੇ ਮਰਿਯਮ ਦੇ ਸਲਾਮ ਦੀ ਅਵਾਜ਼ ਸੁਣੀ, ਇਲੀਸਬਤ ਦਾ ਬੱਚਾ ਉਸ ਦੇ ਅੰਦਰ ਉੱਛਲਿਆ |ਜੋ ਕੁੱਝ ਪਰਮੇਸ਼ੁਰ ਨੇ ਉਹਨਾਂ ਲਈ ਕੀਤਾ ਸੀ ਉਸ ਲਈ ਦੋਨਾਂ ਔਰਤਾਂ ਨੇ ਮਿਲ ਕੇ ਖ਼ੁਸ਼ੀ ਕੀਤੀ |ਇਲੀਸਬਤ ਕੋਲ ਤਿੰਨ ਮਹੀਨੇ ਰਹਿਣ ਤੋਂ ਬਾਅਦ ਮਰਿਯਮ ਘਰ ਵਾਪਸ ਆਈ |
ਇਲੀਸਬਤ ਦੁਆਰਾ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਜ਼ਕਰਯਾਹ ਅਤੇ ਇਲੀਸਬਤ ਨੇ ਬੱਚੇ ਦਾ ਨਾਮ ਯੂਹੰਨਾ ਰੱਖਿਆ ਜਿਵੇਂ ਦੂਤ ਨੇ ਹੁਕਮ ਦਿੱਤਾ ਸੀ |ਤਦ ਪਰਮੇਸ਼ੁਰ ਨੇ ਜ਼ਕਰਯਾਹ ਦੀ ਜੁਬਾਨ ਨੂੰ ਖੋਲ੍ਹ ਦਿੱਤਾ |ਜ਼ਕਰਯਾਹ ਨੇ ਕਿਹਾ, “ਪਰਮੇਸ਼ੁਰ ਦੀ ਮਹਿਮਾ ਹੋਵੇ ਕਿ ਉਸ ਨੇ ਆਪਣੇ ਲੋਕਾਂ ਨੂੰ ਯਾਦ ਕੀਤਾ !”ਮੇਰੇ ਪੁੱਤਰ ਤੂੰ ਅੱਤ ਮਹਾਨ ਪਰਮੇਸ਼ੁਰ ਦਾ ਨਬੀ ਕਹਾਵੇਗਾ ਜੋ ਲੋਕਾਂ ਨੂੰ ਦੱਸੇਗਾ ਕਿ ਉਹ ਕਿਸ ਤਰ੍ਹਾਂ ਆਪਣੇ ਪਾਪਾਂ ਤੋਂ ਮਾਫ਼ੀ ਪਾਉਣ !”