unfoldingWord 04 - ਅਬਰਾਹਾਮ ਨਾਲ ਪਰਮੇਸ਼ੁਰ ਦਾ ਨੇਮ
개요: Genesis 11-15
스크립트 번호: 1204
언어: Punjabi
주제: Living as a Christian (Obedience, Leaving old way, begin new way); Sin and Satan (Judgement, Heart, soul of man)
청중: General
장르: Bible Stories & Teac
목적: Evangelism; Teaching
성경 인용: Paraphrase
지위: Approved
이 스크립트는 다른 언어로 번역 및 녹음을위한 기본 지침입니다. 그것은 그것이 사용되는 각 영역에 맞게 다른 문화와 언어로 조정되어야 합니다. 사용되는 몇 가지 용어와 개념은 다른 문화에서는 다듬어지거나 생략해야 할 수도 있습니다.
스크립트 텍스트
ਜਲ-ਪਰਲੋ ਤੋਂ ਕਈ ਸਾਲ ਬਾਅਦ, ਸੰਸਾਰ ਵਿੱਚ ਦੁਬਾਰਾ ਫੇਰ ਬਹੁਤ ਸਾਰੇ ਲੋਕ ਸਨ ਅਤੇ ਉਹ ਸਾਰੇ ਇੱਕ ਹੀ ਭਾਸ਼ਾ ਬੋਲਦੇ ਸਨ |ਪਰਮੇਸ਼ੁਰ ਦੇ ਹੁਕਮ ਅਨੁਸਾਰ ਸਾਰੀ ਧਰਤੀ ਨੂੰ ਭਰਨ ਦੀ ਬਜਾਇ ਉਹ ਸਭ ਇੱਕਠੇ ਹੋਏ ਅਤੇ ਇੱਕ ਸ਼ਹਿਰ ਬਣਾਇਆ |
ਉਹਨਾਂ ਨੂੰ ਇਸ ਦਾ ਬਹੁਤ ਘੁਮੰਡ ਸੀ, ਅਤੇ ਜੋ ਪਰਮੇਸ਼ੁਰ ਨੇ ਕਿਹਾ ਸੀ ਉਸ ਦੀ ਉਹਨਾਂ ਨੇ ਕੋਈ ਪਰਵਾਹ ਨਾ ਕੀਤੀ |ਇੱਥੋਂ ਤੱਕ ਕਿ ਉਹਨਾਂ ਨੇ ਸਵਰਗ ਪਹੁੰਚਣ ਲਈ ਇੱਕ ਬੁਰਜ਼ ਬਣਾਉਣਾ ਵੀ ਸ਼ੁਰੂ ਕੀਤਾ |ਪਰਮੇਸ਼ੁਰ ਨੇ ਦੇਖਿਆ ਅਗਰ ਇਹ ਸਭ ਮਿਲਕੇ ਬੁਰਾਈ ਕਰਨ ਵਿੱਚ ਲੱਗੇ ਰਹੇ ਤਾਂ ਇਹ ਹੋਰ ਵੀ ਬਹੁਤ ਸਾਰੀਆਂ ਬੁਰੀਆਂ ਗੱਲਾਂ ਕਰ ਸਕਦੇ ਹਨ |
ਤਾਂ ਪਰਮੇਸ਼ੁਰ ਨੇ ਉਹਨਾਂ ਦੀ ਭਾਸ਼ਾ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਦਲ ਦਿੱਤੀ ਅਤੇ ਲੋਕਾਂ ਨੂੰ ਸਾਰੇ ਸੰਸਾਰ ਵਿੱਚ ਖਿਲਾਰ ਦਿੱਤਾ |ਉਹ ਸ਼ਹਿਰ ਜਿਸ ਨੂੰ ਉਹਨਾਂ ਨੇ ਬਣਾਉਣਾ ਸ਼ੁਰੂ ਕੀਤਾ ਸੀ ਉਹ ਬਾਬਲ ਕਹਾਉਂਦਾ ਸੀ, ਜਿਸ ਦਾ ਮਤਲਬ- “ਉਲਝਣਾ” |
ਕਈ ਸੌ ਸਾਲਾਂ ਬਾਅਦ, ਪਰਮੇਸ਼ੁਰ ਨੇ ਇੱਕ ਵਿਅਕਤੀ ਨਾਲ ਗੱਲ ਕੀਤੀ, ਜਿਸ ਦਾ ਨਾਮ ਸੀ ਅਬਰਾਮ |ਪਰਮੇਸ਼ੁਰ ਨੇ ਉਸ ਨੂੰ ਕਿਹਾ,”ਆਪਣਾ ਦੇਸ ਅਤੇ ਆਪਣਾ ਪਰਿਵਾਰ ਛੱਡ ਅਤੇ ਉਸ ਦੇਸ ਵਿੱਚ ਜਾਹ ਜਿਹੜਾ ਮੈਂ ਤੈਨੂੰ ਦਿਖਾਉਂਦਾ ਹਾਂ |”ਮੈਂ ਤੈਨੂੰ ਬਰਕਤ ਦੇਵਾਂਗਾ ਅਤੇ ਤੈਨੂੰ ਵੱਡੀ ਕੌਮ ਬਣਾਵਾਂਗਾ|ਮੈਂ ਤੇਰਾ ਨਾਮ ਮਹਾਨ ਕਰਾਂਗਾ, ਮੈਂ ਉਹਨਾਂ ਨੂੰ ਬਰਕਤ ਦੇਵਾਂਗਾ ਜਿਹੜੇ ਤੈਨੂੰ ਬਰਕਤ ਦੇਣਗੇ ਅਤੇ ਉਹਨਾਂ ਨੂੰ ਸਰਾਪ ਜਿਹੜੇ ਤੈਨੂੰ ਸਰਾਪ ਦੇਣਗੇ |ਧਰਤੀ ਦੇ ਸਾਰੇ ਘਰਾਣੇ ਤੇਰੇ ਕਾਰਨ ਬਰਕਤ ਪਾਉਣਗੇ |
ਇਸ ਲਈ ਅਬਰਾਮ ਨੇ ਪਰਮੇਸ਼ੁਰ ਦਾ ਹੁਕਮ ਮੰਨਿਆ |ਉਸ ਨੇ ਅਪਣੀ ਪਤਨੀ ਸਾਰਈ ਦੇ ਨਾਲ ਆਪਣੇ ਸਾਰੇ ਨੌਕਰ ਅਤੇ ਸਾਰੀ ਸੰਪਤੀ ਲਈ ਅਤੇ ਉਸ ਦੇਸ ਵੱਲ ਤੁਰ ਪਿਆ ਜਿਹੜਾ ਪਰਮੇਸ਼ੁਰ ਨੇ ਉਸ ਨੂੰ ਦਿਖਾਇਆ ਸੀ- ਕਨਾਨ ਦਾ ਦੇਸ |
ਜਦੋਂ ਅਬਰਾਮ ਕਨਾਨ ਵਿੱਚ ਪਹੁੰਚਿਆ, ਪਰਮੇਸ਼ੁਰ ਨੇ ਕਿਹਾ, “ਆਪਣੇ ਚਾਰੇ ਪਾਸੇ ਦੇਖ |ਮੈਂ ਤੈਨੂੰ ਅਤੇ ਤੇਰੇ ਬੱਚਿਆ ਨੂੰ ਇਹ ਦੇਸ ਵਿਰਾਸਤ ਵਿੱਚ ਦੇਵਾਂਗਾ ਜੋ ਤੂੰ ਦੇਖ ਰਿਹਾ ਹੈਂ |ਤਦ ਅਬਰਾਮ ਉਸ ਦੇਸ ਵਿੱਚ ਵੱਸ ਗਿਆ |
ਇੱਕ ਦਿਨ, ਅਬਰਾਮ ਮਲਕਿਸਿਦਕ ਨੂੰ ਮਿਲਿਆ, ਜੋ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਸੀ |ਮਲਕਿਸਿਦਕ ਨੇ ਅਬਰਾਮ ਨੂੰ ਬਰਕਤ ਦਿੱਤੀ ਅਤੇ ਕਿਹਾ, “ਮੁਬਾਰਕ ਹੋਵੇ ਅੱਤ ਮਹਾਨ ਪਰਮੇਸ਼ੁਰ ਸਵਰਗ ਅਤੇ ਧਰਤੀ ਦੇ ਮਾਲਕ ਦਾ ਅਬਰਾਮ |”ਤਦ ਅਬਰਾਮ ਨੇ ਆਪਣੀ ਸਾਰੀ ਸੰਪਤੀ ਦਾ ਦੱਸਵਾਂ ਹਿੱਸਾ ਮਲਕਿਸਿਦਕ ਨੂੰ ਦਿੱਤਾ |
ਬਹੁਤ ਸਾਰੇ ਸਾਲ ਬੀਤ ਗਏ, ਪਰ ਅਬਰਾਮ ਅਤੇ ਸਾਰਈ ਦੇ ਕੋਈ ਪੁੱਤਰ ਨਹੀਂ ਸੀ |ਪਰਮੇਸ਼ੁਰ ਨੇ ਅਬਰਾਮ ਨਾਲ ਗੱਲ ਕੀਤੀ ਅਤੇ ਦੁਬਾਰਾ ਵਾਇਦਾ ਕੀਤਾ ਕਿ ਉਸ ਦੇ ਪੁੱਤਰ ਹੋਵੇਗਾ ਅਤੇ ਉਸ ਦੀ ਸੰਤਾਨ ਅਕਾਸ਼ ਦੇ ਤਾਰਿਆਂ ਜਿੰਨੀ ਹੋਵੇਗੀ |ਅਬਰਾਮ ਨੇ ਪਰਮੇਸ਼ੁਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ |ਪਰਮੇਸ਼ੁਰ ਨੇ ਘੋਸ਼ਣਾ ਕੀਤੀ ਕਿ ਅਬਰਾਮ ਧਰਮੀ ਹੈ ਕਿਉਂਕਿ ਉਸ ਨੇ ਪਰਮੇਸ਼ੁਰ ਦੇ ਵਾਇਦੇ ਤੇ ਵਿਸ਼ਵਾਸ ਕੀਤਾ |
ਤਦ ਪਰਮੇਸ਼ੁਰ ਨੇ ਅਬਰਾਮ ਨਾਲ ਨੇਮ ਬੰਨ੍ਹਿਆ |ਨੇਮ- ਦੋ ਧਿਰਾਂ ਵਿਚਕਾਰ ਸਮਝੌਤਾ ਹੁੰਦਾ ਹੈ |ਪਰਮੇਸ਼ੁਰ ਨੇ ਕਿਹਾ, “ਮੈਂ ਤੈਨੂੰ ਤੇਰੀ ਪਤਨੀ ਤੋਂ ਇੱਕ ਪੁੱਤਰ ਦੇਵਾਂਗਾ ”ਮੈਂ ਤੇਰੀ ਸੰਤਾਨ ਨੂੰ ਕਨਾਨ ਦੇਸ ਦੇਵਾਂਗਾ |ਪਰ ਅਬਰਾਮ ਕੋਲ ਅਜੇ ਵੀ ਪੁੱਤਰ ਨਹੀਂ ਸੀ |