unfoldingWord 49 - ਪਰਮੇਸ਼ੁਰ ਦਾ ਨਵਾਂ ਨੇਮ
概要: Genesis 3; Matthew 13-14; Mark 10:17-31; Luke 2; 10:25-37; 15; John 3:16; Romans 3:21-26, 5:1-11; 2 Corinthians 5:17-21; Colossians 1:13-14; 1 John 1:5-10
スクリプト番号: 1249
言語: Punjabi
観客: General
目的: Evangelism; Teaching
Features: Bible Stories; Paraphrase Scripture
状態: Approved
スクリプトは、他の言語への翻訳および録音の基本的なガイドラインです。スクリプトは、それぞれの異なる文化や言語で理解しやすく、関連性のあるものにするために、必要に応じて適応させる必要があります。使用される用語や概念の中には、さらに説明が必要な場合や、完全に置き換えたり省略したりする必要がある場合もあります。
スクリプトテキスト
ਇੱਕ ਦੂਤ ਨੇ ਕੁਵਾਰੀ ਮਰਿਯਮ ਨੂੰ ਕਿਹਾ ਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਜਨਮ ਦੇਵੇਗੀ |ਜਦੋਂ ਉਹ ਅਜੇ ਕੁਵਾਰੀ ਹੀ ਸੀ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਮ ਯਿਸੂ ਰੱਖਿਆ |ਇਸ ਲਈ ਯਿਸੂ ਪਰਮੇਸ਼ੁਰ ਅਤੇ ਸੰਪੂਰਨ ਮਨੁੱਖ ਹੈ |
ਯਿਸੂ ਨੇ ਬਹੁਤ ਚਮਤਕਾਰ ਕੀਤੇ ਜੋ ਸਬੂਤ ਦਿੰਦੇ ਹਨ ਕਿ ਉਹ ਪਰਮੇਸ਼ੁਰ ਹੈ |ਉਹ ਪਾਣੀ ਉੱਤੇ ਚੱਲਿਆ, ਤੁਫਾਨ ਨੂੰ ਸ਼ਾਂਤ ਕੀਤਾ, ਬਹੁਤ ਬਿਮਾਰ ਲੋਕਾਂ ਨੂੰ ਚੰਗਾਂ ਕੀਤਾ, ਭੂਤਾਂ ਨੂੰ ਕੱਢਿਆ, ਮੁਰਦੇ ਜੀਵਾਏ, ਪੰਜ ਰੋਟੀਆਂ ਅਤੇ ਦੋ ਮੱਛੀਆਂ ਨੂੰ ਬਹੁਤ ਭੋਜਨ ਵਿੱਚ ਬਦਲ ਕੇ 5000 ਤੋਂ ਵੀ ਵੱਧ ਲੋਕਾਂ ਨੂੰ ਰਜਾਇਆ |
ਯਿਸੂ ਇੱਕ ਮਹਾਨ ਸਿੱਖਿਅਕ ??? ਵੀ ਸੀ ਅਤੇ ਉਸ ਨੇ ਪੂਰੇ ਅਧਿਕਾਰ ਨਾਲ ਬੋਲਿਆ ਕਿਉਂਕਿ ਉਹ ਪਰਮੇਸ਼ੁਰ ਦਾ ਪੁੱਤਰ ਹੈ |ਉਸ ਨੇ ਸਿਖਾਇਆ ਕਿ ਤੁਹਾਨੂੰ ਦੂਸਰਿਆਂ ਨੂੰ ਪਿਆਰ ਕਰਨ ਦੀ ਲੋੜ ਹੈ ਬਿਲਕੁਲ ਉਸੇ ਤਰ੍ਹਾਂ ਜਿਵੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ |
ਉਸ ਨੇ ਇਹ ਵੀ ਸਿਖਾਇਆ ਕਿ ਤੁਸੀਂ ਪਰਮੇਸ਼ੁਰ ਨੂੰ ਬਾਕੀ ਸਭ ਗੱਲਾਂ ਨਾਲੋਂ ਜ਼ਿਆਦਾ ਪਿਆਰ ਕਰੋ ਆਪਣੇ ਧੰਨ ਨਾਲੋਂ ਵੀ ਜ਼ਿਆਦਾ |
ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦਾ ਰਾਜ ਸੰਸਾਰ ਦੀ ਹਰ ਵਸਤ ਨਾਲੋਂ ਜ਼ਿਆਦਾ ਬਹੁਮੁੱਲਾ ਹੈ |ਹਰ ਇੱਕ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਜੋ ਗੱਲ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਨਾਲ ਸੰਬੰਧਤ ਹੋਣ |ਪਰਮੇਸ਼ੁਰ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਤੁਹਾਨੂੰ ਪਾਪ ਤੋਂ ਬਚਣਾ ਜ਼ਰੂਰੀ ਹੈ |
ਯਿਸੂ ਨੇ ਸਿਖਾਇਆ ਕਿ ਕੁੱਝ ਲੋਕ ਉਸ ਨੂੰ ਗ੍ਰਹਿਣ ਕਰਨਗੇ ਅਤੇ ਬਚਾਏ ਜਾਣਗੇ ਪਰ ਦੂਸਰੇ ਨਹੀਂ |ਉਸ ਨੇ ਕਿਹਾ ਕਿ ਕੁੱਝ ਲੋਕ ਚੰਗੀ ਭੂਮੀ ਦੀ ਤਰ੍ਹਾਂ ਹਨ |ਉਹਨਾਂ ਨੇ ਯਿਸੂ ਦੀ ਖੁਸ਼ ਖ਼ਬਰੀ ਨੂੰ ਗ੍ਰਹਿਣ ਕੀਤਾ ਅਤੇ ਬਚਾਏ ਗਏ |ਦੂਸਰੇ ਲੋਕ ਰਸਤੇ ਦੀ ਉਸ ਸਖ਼ਤ ਮਿੱਟੀ ਵਰਗੇ ਹਨ, ਜਿੱਥੇ ਪਰਮੇਸ਼ੁਰ ਦੇ ਵਚਨ ਦਾ ਬੀਜ ਭੂਮੀ ਵਿੱਚ ਨਹੀਂ ਜਾਂਦਾ ਅਤੇ ਕਿਸੇ ਵੀ ਫਸਲ ਨੂੰ ਪੈਦਾ ਨਹੀਂ ਕਰਦਾ |ਇਹ ਲੋਕ ਯਿਸੂ ਦੇ ਸੰਦੇਸ਼ ਦਾ ਨਿਰਾਦਰ ਕਰਦੇ ਹਨ ਅਤੇ ਉਸ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਗੇ |
ਯਿਸੂ ਨੇ ਸਿਖਾਇਆ ਹੈ ਕਿ ਪਰਮੇਸ਼ੁਰ ਪਾਪੀਆਂ ਨੂੰ ਬਹੁਤ ਪਿਆਰ ਕਰਦਾ ਹੈ |ਉਹ ਉਹਨਾਂ ਨੂੰ ਮਾਫ਼ ਕਰਨਾ ਅਤੇ ਉਹਨਾਂ ਨੂੰ ਆਪਣੇ ਬੱਚੇ ਬਣਾਉਣਾ ਚਾਹੁੰਦਾ ਹੈ |
ਯਿਸੂ ਨੇ ਸਾਨੂੰ ਇਹ ਦੱਸਿਆ ਕਿ ਪਰਮੇਸ਼ੁਰ ਪਾਪ ਨਾਲ ਨਫ਼ਰਤ ਕਰਦਾ ਹੈ |ਜਦੋਂ ਆਦਮ ਅਤੇ ਹਵਾ ਨੇ ਪਾਪ ਕੀਤਾ, ਇਸ ਨੇ ਇਹਨਾਂ ਦੀ ਸਾਰੀ ਸੰਤਾਨ ਨੂੰ ਪ੍ਰਭਾਵਿਤ ਕੀਤਾ |ਨਤੀਜੇ ਵਜੋਂ ਸੰਸਾਰ ਦੇ ਹਰ ਵਿਅਕਤੀ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਤੋਂ ਦੂਰ ਹੋ ਗਏ |ਇਸ ਲਈ, ਹਰ ਇੱਕ ਪਰਮੇਸ਼ੁਰ ਦਾ ਦੁਸ਼ਮਣ ਬਣ ਗਿਆ |
ਪਰ ਪਰਮੇਸ਼ੁਰ ਨੇ ਜਗਤ ਨਾਲ ਬਹੁਤ ਪ੍ਰੇਮ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦਿੱਤਾ ਕਿ ਜੋ ਕੋਈ ਵੀ ਯਿਸੂ ਉੱਤੇ ਵਿਸ਼ਵਾਸ ਕਰੇ ਉਸ ਨੂੰ ਉਸਦੇ ਪਾਪ ਦੀ ਸਜਾ ਨਹੀਂ ਦਿੱਤੀ ਜਾਵੇਗੀ ਪਰ ਉਹ ਪਰਮੇਸ਼ੁਰ ਨਾਲ ਹਮੇਸ਼ਾਂ ਲਈ ਰਹੇਗਾ |
ਆਪਣੇ ਪਾਪਾਂ ਦੇ ਕਾਰਨ ਤੁਸੀਂ ਦੋਸ਼ੀ ਹੋ ਅਤੇ ਮੌਤ ਦੇ ਹੱਕਦਾਰ ਹੋ |ਪਰਮੇਸ਼ੁਰ ਤੁਹਾਡੇ ਉੱਤੇ ਗੁੱਸੇ ਹੋ ਸਕਦਾ ਸੀ ਪਰ ਇਸ ਦੀ ਬਜਾਏ ਉਸ ਨੇ ਆਪਣਾ ਸਾਰਾ ਗੁੱਸਾ ਯਿਸੂ ਉੱਤੇ ਪਾ ??? ਦਿੱਤਾ |ਜਦੋਂ ਯਿਸੂ ਸਲੀਬ ਉੱਤੇ ਮਰਿਆ ਤਾਂ ਉਸ ਨੇ ਤੁਹਾਡੀ ਸਜਾ ਨੂੰ ਆਪਣੇ ਉੱਤੇ ਲਿਆ ਸੀ |
ਯਿਸੂ ਨੇ ਕਦੀ ਕੋਈ ਪਾਪ ਨਹੀਂ ਕੀਤਾ ਪਰ ਉਹ ਤੁਹਾਡੇ ਪਾਪਾਂ ਅਤੇ ਸਾਰੇ ਸੰਸਾਰ ਦੇ ਪਾਪਾਂ ਨੂੰ ਦੂਰ ਕਰਨ ਲਈ, ਸਜਾ ਲਈ ਇੱਕ ਸਿੱਧ ਬਲਿਦਾਨ ਲਈ ਚੁਣਿਆ |ਇਸ ਲਈ ਕਿ ਯਿਸੂ ਨੇ ਆਪਣੇ ਆਪ ਨੂੰ ਬਲੀਦਾਨ ਕੀਤਾ ਅਤੇ ਪਰਮੇਸ਼ੁਰ ਹਰ ਪਾਪ ਨੂੰ ਮਾਫ਼ ਕਰ ਸਕਦਾ ਹੈ ਇਥੋਂ ਤੱਕ ਕਿ ਬਹੁਤ ਬੁਰੇ ਪਾਪ ਨੂੰ ਵੀ|
ਚੰਗੇ ਕੰਮ ਤੁਹਨੂੰ ਬਚਾ ਨਹੀਂ ਸਕਦੇ |ਕੋਈ ਵੀ ਐਸੀ ਗੱਲ ਨਹੀਂ ਹੈ ਜੋ ਪਰਮੇਸ਼ੁਰ ਨਾਲ ਰਿਸ਼ਤਾ ਬਣਾਉਣ ਲਈ ਤੁਸੀਂ ਕਰ ਸਕੋ |ਸਿਰਫ਼ ਯਿਸੂ ਹੀ ਤੁਹਾਡੇ ਪਾਪਾਂ ਨੂੰ ਧੋ ਸਕਦਾ ਹੈ |ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ, ਕਿ ਉਹ ਤੁਹਾਡੀ ਜਗ੍ਹਾ ਸਲੀਬ ਉੱਤੇ ਮਰਿਆ ਅਤੇ ਪਰਮੇਸ਼ੁਰ ਨੇ ਉਸਨੂੰ ਦੁਬਾਰਾ ਫੇਰ ਮੁਰਦਿਆਂ ਵਿੱਚੋਂ ਜਿਵਾ ਲਿਆ |
ਹਰ ਇੱਕ ਜੋ ਉਸ ਉੱਤੇ ਵਿਸ਼ਵਾਸ ਕਰਦਾ ਅਤੇ ਉਸਨੂੰ ਆਪਣਾ ਸੁਆਮੀ ਕਰਕੇ ਗ੍ਰਹਿਣ ਕਰਦਾ ਹੈ ਪਰਮੇਸ਼ੁਰ ਉਸਨੂੰ ਬਚਾਵੇਗਾ |ਪਰ ਉਹ ਉਸ ਨੂੰ ਵੀ ਨਹੀਂ ਬਚਾਵੇਗਾ ਜੋ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ |ਇਸ ਗੱਲ ਦਾ ਕੋਈ ਅਰਥ ਨਹੀਂ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਹੋ, ਮਰਦ ਹੋ ਜਾਂ ਔਰਤ ਬਜ਼ੁਰਗ ਹੋ ਜਾਂ ਜਵਾਨ ਜਾਂ ਤੁਸੀਂ ਕਿੱਥੇ ਰਹਿੰਦੇ ਹੋ |ਪਰਮੇਸ਼ੁਰ ਤੁਹਾਨੂੰ ਪਿਆਰ ਕਰਦਾ ਹੈ ਅਤੇ ਚਾਹੁੰਦਾ ਹੈ ਕਿ ਤੁਸੀਂ ਯਿਸੂ ਉੱਤੇ ਵਿਸ਼ਵਾਸ ਕਰੋ ਤਾਂਕਿ ਉਹ ਤੁਹਾਡੇ ਨਾਲ ਕਰੀਬੀ ਰਿਸ਼ਤਾ ਬਣਾ ਸਕੇ |
ਯਿਸੂ ਤੁਹਾਨੂੰ ਬੁਲਾਉਂਦਾ ਹੈ ਕਿ ਤੁਸੀਂ ਉਸ ਉੱਤੇ ਵਿਸ਼ਵਾਸ ਕਰੋ ਅਤੇ ਬਪਤਿਸਮਾ ਲਓ |ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਿਸੂ ਪਰਮੇਸ਼ੁਰ ਦਾ ਇੱਕਲੌਤਾ ਪੁੱਤਰ ਅਤੇ ਮਸੀਹ ਹੈ ?ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਪਾਪੀ ਹੋ ਅਤੇ ਪਰਮੇਸ਼ੁਰ ਦੀ ਸਜਾ ਦੇ ਹੱਕਦਾਰ ਹੋ ?ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਯਿਸ਼ੂ ਤੁਹਾਡੇ ਪਾਪਾਂ ਨੂੰ ਦੂਰ ਕਰਨ ਲਈ ਸਲੀਬ ਉੱਤੇ ਮਰਿਆ ?
ਅਗਰ ਤੁਸੀਂ ਯਿਸੂ ਉੱਤੇ ਅਤੇ ਉਸਨੇ ਤੁਹਾਡੇ ਲਈ ਜੋ ਕੁੱਝ ਕੀਤਾ ਹੈ ਉਸ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਮਸੀਹੀ ਹੋ !ਪਰਮੇਸ਼ੁਰ ਨੇ ਤੁਹਾਨੂੰ ਸ਼ੈਤਾਨ ਦੇ ਹਨ੍ਹੇਰੇ ਦੇ ਰਾਜ ਵਿੱਚੋਂ ਬਾਹਰ ਕੱਢ ਲਿਆ ਹੈ ਅਤੇ ਤੁਹਾਨੂੰ ਚਾਨਣ ਦੇ ਰਾਜ ਵਿੱਚ ਰੱਖ ਦਿੱਤਾ ਹੈ |ਪਰਮੇਸ਼ੁਰ ਨੇ ਤੁਹਾਡੇ ਕੰਮ ਕਰਨ ਵਾਲੇ ਪੁਰਾਣੇ ਅਤੇ ਪਾਪ ਵਾਲੇ ਤਰੀਕਿਆਂ ਨੂੰ ਦੂਰ ਕਰ ਦਿੱਤਾ ਹੈ ਅਤੇ ਤੁਹਾਨੂੰ ਕੰਮ ਕਰਨ ਵਾਲੇ ਨਵੇਂ ਧਰਮ ਦੇ ਤਰੀਕੇ ਦਿੱਤੇ ਹਨ |
ਅਗਰ ਤੁਸੀਂ ਮਸੀਹੀ ਹੋ ਤਾਂ ਜੋ ਕੁੱਝ ਯਿਸੂ ਨੇ ਕੀਤਾ ਹੈ ਉਸ ਦੁਆਰਾ ਪਰਮੇਸ਼ੁਰ ਨੇ ਤੁਹਾਡੇ ਪਾਪ ਮਾਫ਼ ਕਰ ਦਿੱਤੇ ਹਨ |ਹੁਣ, ਪਰਮੇਸ਼ੁਰ ਤੁਹਾਨੂੰ ਦੁਸ਼ਮਣ ਦੀ ਜਗ੍ਹਾ ਗੂੜੇ ਮਿੱਤਰ ਮੰਨਦਾ ਹੈ |
ਅਗਰ ਤੁਸੀਂ ਪਰਮੇਸ਼ੁਰ ਦੇ ਮਿੱਤਰ ਹੋ ਅਤੇ ਸੁਆਮੀ ਯਿਸੂ ਦੇ ਸੇਵਕ ਹੋ, ਤਾਂ ਤੁਸੀਂ ਚਾਹੋਗੇ ਕਿ ਜੋ ਕੁੱਝ ਯਿਸੂ ਨੇ ਸਿਖਾਇਆ ਹੈ ਉਸ ਦੀ ਪਾਲਣਾ ਕਰੋ |ਚਾਹੇ ਤੁਸੀਂ ਮਸੀਹੀ ਹੋ ਤੁਸੀਂ ਫਿਰ ਵੀ ਪਾਪ ਕਰਨ ਲਈ ਅਜਮਾਇਸ਼ ਵਿੱਚ ਪਵੋਗੇ |ਪਰ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਕਹਿੰਦਾ ਹੈ ਕਿ ਜੇ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ ਤਾਂ ਉਹ ਤੁਹਾਨੂੰ ਮਾਫ਼ ਕਰੇਗਾ |ਉਹ ਤੁਹਾਨੂੰ ਪਾਪ ਵਿਰੁੱਧ ਲੜਨ ਲਈ ਸ਼ਕਤੀ ਦੇਵੇਗਾ |
ਪਰਮੇਸ਼ੁਰ ਤੁਹਾਨੂੰ ਕਹਿੰਦਾ ਹੈ ਪ੍ਰਾਰਥਨਾ ਕਰੋ, ਵਚਨ ਪੜ੍ਹੋ, ਦੂਸਰੇ ਮਸੀਹੀਆਂ ਨਾਲ ਮਿਲਕੇ ਉਸਦੀ ਬੰਦਗੀ ਕਰੋ ਅਤੇ ਦੂਸਰਿਆਂ ਨੂੰ ਦੱਸੋ ਕਿ ਉਸ ਨੇ ਤੁਹਾਡੇ ਲਈ ਕੀ ਕੀਤਾ ਹੈ | ਪਰਮੇਸ਼ੁਰ ਨਾਲ ਗਹਿਰਾ ਰਿਸ਼ਤਾ ਬਣਾਉਣ ਲਈ ਇਹ ਸਾਰੀਆਂ ਗੱਲਾਂ ਤੁਹਾਡੀ ਮਦਦ ਕਰਨਗੀਆਂ |