unfoldingWord 19 - ਨਬੀ
Obris: 1 Kings 16-18; 2 Kings 5; Jeremiah 38
Broj skripte: 1219
Jezik: Punjabi
Publika: General
Svrha: Evangelism; Teaching
Features: Bible Stories; Paraphrase Scripture
Status: Approved
Skripte su osnovne smjernice za prevođenje i snimanje na druge jezike. Treba ih prilagoditi prema potrebi kako bi bili razumljivi i relevantni za svaku različitu kulturu i jezik. Neki korišteni pojmovi i pojmovi možda će trebati dodatno objašnjenje ili će ih se čak zamijeniti ili potpuno izostaviti.
Tekst skripte
ਇਸਰਾਏਲ ਦੇ ਇਤਹਾਸ ਵਿੱਚ ਪਰਮੇਸ਼ੁਰ ਨੇ ਉਹਨਾਂ ਲਈ ਨਬੀ ਭੇਜੇ |ਨਬੀਆਂ ਨੇ ਪਰਮੇਸ਼ੁਰ ਤੋਂ ਸੰਦੇਸ਼ ਸੁਣੇ ਅਤੇ ਪਰਮੇਸ਼ੁਰ ਦੇ ਸੰਦੇਸ਼ ਲੋਕਾਂ ਨੂੰ ਦੱਸੇ |
ਏਲੀਯਾਹ ਇੱਕ ਨਬੀ ਸੀ ਜਦੋਂ ਅਹਾਬ ਇਸਰਾਏਲ ਦੇ ਰਾਜ ਉੱਤੇ ਹਕੂਮਤ ਕਰਦਾ ਸੀ |ਅਹਾਬ ਇੱਕ ਬੁਰਾ ਵਿਅਕਤੀ ਸੀ ਜਿਸ ਨੇ ਲੋਕਾਂ ਨੂੰ ਝੂਠੇ ਦੇਵਤੇ ਦੀ ਪੂਜਾ ਕਰਨ ਲਈ ਉਤਸ਼ਾਹਿਤ ਕੀਤਾ ਸੀ ਜਿਸ ਦਾ ਨਾਮ ਬਆਲ ਸੀ |ਏਲੀਯਾਹ ਨੇ ਅਹਾਬ ਨੂੰ ਕਿਹਾ, “ਮੈਂ ਜਦ ਤੱਕ ਨਾ ਕਹਾਂ ਇਸਰਾਏਲ ਰਾਜ ਵਿੱਚ ਕੋਈ ਬਾਰਿਸ਼ ਨਹੀਂ ਹੋਵੇਗੀ ਅਤੇ ਨਾ ਤ੍ਰੇਲ ਪਵੇਗੀ |ਇਸ ਗੱਲ ਨੇ ਅਹਾਬ ਨੂੰ ਬਹੁਤ ਗੁੱਸੇ ਕੀਤਾ |
ਪਰਮੇਸ਼ੁਰ ਨੇ ਏਲੀਯਾਹ ਨੂੰ ਕਿਹਾ ਕਿ ਉਹ ਅਹਾਬ ਕੋਲੋਂ ਜੋ ਉਸ ਨੂੰ ਮਾਰਨਾ ਚਾਹੁੰਦਾ ਸੀ ਭੱਜ ਕੇ ਜੰਗਲ ਵਿੱਚ ਇੱਕ ਨਾਲੇ ਕੋਲ ਛੁੱਪ ਜਾਵੇ |ਹਰ ਸ਼ਾਮ ਸਵੇਰੇ ਪੰਛੀ ਉਸ ਲਈ ਰੋਟੀ ਅਤੇ ਮੀਟ ਲਿਆਉਂਦੇ ਸਨ |ਅਹਾਬ ਅਤੇ ਉਸ ਦੀ ਸੈਨਾ ਨੇ ਏਲੀਯਾਹ ਨੂੰ ਲੱਭਿਆ ਪਰ ਉਸ ਨੂੰ ਨਾ ਲੱਭ ਸਕੇ |ਅਕਾਲ ਏਨਾ ਭਿਆਨਕ ਸੀ ਕਿ ਨਾਲਾ ਵੀ ਸੁੱਕ ਗਿਆ |
ਇਸ ਲਈ ਏਲੀਯਾਹ ਗੁਆਂਢੀ ਦੇਸ ਵਿੱਚ ਚਲਾ ਗਿਆ |ਅਕਾਲ ਦੇ ਕਾਰਨ ਉਸ ਦੇਸ ਵਿੱਚ ਇੱਕ ਵਿੱਧਵਾ ਅਤੇ ਉਸਦੇ ਦਾ ਪੁੱਤਰ ਰਹਿੰਦੇ ਸਨ, ਉਹਨਾਂ ਕੋਲ ਭੋਜਨ ਲੱਗ-ਭਗ ਖ਼ਤਮ ਹੋ ਚੁੱਕਾ ਸੀ |ਪਰ ਉਹਨਾਂ ਨੇ ਏਲੀਯਾਹ ਦੀ ਦੇਖ ਭਾਲ ਕੀਤੀ ਅਤੇ ਪਰਮੇਸ਼ੁਰ ਨੇ ਉਹਨਾਂ ਲਈ ਮੁਹੱਈਆ ਕੀਤਾ ਅਤੇ ਉਹਨਾਂ ਦੇ ਮਟਕੇ ਦਾ ਆਟਾ ਅਤੇ ਕੁੱਪੀ ਦਾ ਤੇਲ ਕਦੀ ਨਹੀਂ ਮੁੱਕਿਆ |ਪੂਰੇ ਅਕਾਲ ਦੇ ਸਮੇਂ ਉਹਨਾਂ ਕੋਲ ਭੋਜਨ ਸੀ |ਏਲੀਯਾਹ ਉੱਥੇ ਕਈ ਸਾਲ ਰਿਹਾ |
ਸਾਢੇ ਤਿੰਨ ਸਾਲ ਬਾਅਦ ਪਰਮੇਸ਼ੁਰ ਨੇ ਏਲੀਯਾਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਰਾਜ ਵਿੱਚ ਵਾਪਸ ਜਾਏ ਅਤੇ ਅਹਾਬ ਨੂੰ ਕਹੇ ਕਿ ਉਹ ਬਾਰਿਸ਼ ਭੇਜਣ ਜਾ ਰਿਹਾ ਹੈ |ਜਦੋਂ ਅਹਾਬ ਨੇ ਏਲੀਯਾਹ ਨੂੰ ਦੇਖਿਆ ਉਸ ਨੇ ਕਿਹਾ, “ਤੂੰ ਤਾਂ ਇੱਥੇ ਆ ਗਿਆ, ਗੜਬੜੀ ਕਰਨ ਵਾਲੇ!”ਏਲੀਯਾਹ ਨੇ ਉਸ ਨੂੰ ਕਿਹਾ, “ਤੂੰ ਗੜਬੜੀ ਕਰਨ ਵਾਲਾ ਹੈਂ !ਤੂੰ ਯਹੋਵਾਹ ਸੱਚੇ ਪਰਮੇਸ਼ੁਰ ਨੂੰ ਛੱਡ ਚੁੱਕਾ ਹੈਂ ਅਤੇ ਬਆਲ ਦੀ ਪੂਜਾ ਕੀਤੀ |ਇਸਰਾਏਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ |
ਬਆਲ ਦੇ 450 ਨਬੀਆਂ ਸਮੇਤ ਇਸਰਾਏਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ |ਏਲੀਯਾਹ ਨੇ ਲੋਕਾਂ ਨੂੰ ਕਿਹਾ, “ਤੁਸੀਂ ਕਦ ਤੱਕ ਆਪਣੇ ਮਨਾਂ ਨੂੰ ਬਦਲਦੇ ਰਹੋਂਗੇ ?ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਸ ਦੀ ਸੇਵਾ ਕਰੋ !ਜੇ ਬਆਲ ਪਰਮੇਸ਼ੁਰ ਹੈ ਤਾਂ ਉਸ ਸੀ ਪੂਜਾ ਕਰੋ !”
ਤਦ ਏਲੀਯਾਹ ਨੇ ਬਆਲ ਦੇ ਨਬੀਆਂ ਨੂੰ ਕਿਹਾ, “ਇੱਕ ਬਲਦ ਨੂੰ ਮਾਰੋ ਅਤੇ ਬਲੀ ਤਿਆਰ ਕਰੋ ਪਰ ਅੱਗ ਨਹੀਂ ਲਗਾਉਣੀ |ਮੈਂ ਵੀ ਐਸਾ ਹੀ ਕਰਾਂਗਾ |ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇਗਾ ਉਹੀ ਸੱਚਾ ਪਰਮੇਸ਼ੁਰ ਹੋਵੇਗਾ |”ਇਸ ਲਈ ਬਆਲ ਦੇ ਪੁਜਾਰੀਆਂ ਨੇ ਬਲੀ ਤਿਆਰ ਕੀਤੀ ਪਰ ਅੱਗ ਨਾ ਲਾਈ |
ਤਦ ਬਆਲ ਦੇ ਨਬੀਆਂ ਨੇ ਬਆਲ ਅੱਗੇ ਪ੍ਰਾਰਥਨਾ ਕੀਤੀ, “ਹੇ ਬਆਲ ਸਾਡੀ ਸੁਣ!”ਸਾਰਾ ਦਿਨ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਜੈਕਾਰੇ ਗਜਾਏ ਇੱਥੋਂ ਤੱਕ ਕਿ ਛੁਰੀਆਂ ਨਾਲ ਆਪਣੇ ਆਪ ਨੂੰ ਕੱਟਿਆ ਪਰ ਕੋਈ ਉੱਤਰ ਨਾ ਮਿਲਿਆ |
ਦਿਨ ਦੇ ਅੰਤ ਵਿੱਚ ਏਲੀਯਾਹ ਨੇ ਪਰਮੇਸ਼ੁਰ ਲਈ ਬਲੀ ਤਿਆਰ ਕੀਤੀ |ਤਦ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਲੀ ਉੱਤੇ ਬਾਰਾਂ ਘੜੇ ਪਾਣੀ ਪਾਉਣ ਜਦ ਤੱਕ ਮੀਟ, ਲੱਕੜਾਂ ਅਤੇ ਵੇਦੀ ਦੇ ਆਲੇ ਦੁਆਲੇ ਦੀ ਸਾਰੀ ਧਰਤੀ ਪੂਰੀ ਤਰ੍ਹਾਂ ਨਾਲ ਗਿੱਲੀ ਨਾ ਹੋ ਜਾਵੇ |
ਏਲੀਯਾਹ ਨੇ ਪ੍ਰਾਰਥਨ ਕੀਤੀ, “ਯਹੋਵਾਹ, ਅਬਰਾਹਮ, ਇਸਹਾਕ ਅਤੇ ਯਕੂਬ ਦੇ ਪਰਮੇਸ਼ੁਰ ਅੱਜ ਪ੍ਰਗਟ ਕਰ ਕਿ ਤੂੰ ਇਸਰਾਏਲ ਦਾ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ |”ਮੈਨੂੰ ਉੱਤਰ ਦੇਹ ਤਾਂ ਕਿ ਇਹ ਲੋਕ ਜਾਨਣ ਕਿ ਤੂੰ ਸੱਚਾ ਪਰਮੇਸ਼ੁਰ ਹੈਂ |”
ਇੱਕ ਦਮ ਸਵਰਗ ਤੋਂ ਅੱਗ ਉੱਤਰੀ ਅਤੇ ਮੀਟ, ਲੱਕੜੀ, ਪੱਥਰ, ਮਿੱਟੀ ਅਤੇ ਪਾਣੀ ਜੋ ਵੇਦੀ ਦੇ ਚੁਫੇਰੇ ਸੀ ਸਭ ਨੂੰ ਚੱਟ ਕਰ ਗਈ |ਜਦੋਂ ਲੋਕਾਂ ਨੇ ਇਹ ਦੇਖਿਆ ਉਹ ਜ਼ਮੀਨ ਤੇ ਡਿੱਗੇ ਅਤੇ ਕਿਹਾ, “ਯਹੋਵਾਹ ਹੀ ਪਰਮੇਸ਼ੁਰ ਹੈ!ਯਹੋਵਾਹ ਹੀ ਪਰਮੇਸ਼ੁਰ ਹੈ!”
ਤਦ ਏਲੀਯਾਹ ਨੇ ਕਿਹਾ, “ਇਹਨਾਂ ਬਆਲ ਦੇ ਨਬੀਆਂ ਵਿੱਚੋਂ ਇੱਕ ਨੂੰ ਵੀ ਨਾ ਭੱਜਣ ਦਿਓ!”ਇਸ ਲਈ ਲੋਕਾਂ ਨੇ ਬਆਲ ਦੇ ਨਬੀਆਂ ਨੂੰ ਫੜਿਆ ਅਤੇ ਉਹਨਾਂ ਨੂੰ ਉੱਥੋਂ ਲੈ ਗਏ ਅਤੇ ਉਹਨਾਂ ਨੂੰ ਮਾਰ ਦਿੱਤਾ |
ਏਲੀਯਾਹ ਨੇ ਰਾਜਾ ਅਹਾਬ ਨੂੰ ਕਿਹਾ, “ਛੇਤੀ ਨਾਲ ਸ਼ਹਿਰ ਮੁੜ ਜਾਹ ਕਿਉਂਕਿ ਮੀਂਹ ਆ ਰਿਹਾ ਹੈ |”ਜਲਦੀ ਹੀ ਆਕਾਸ਼ ਕਾਲਾ ਹੋ ਗਿਆ ਅਤੇ ਭਾਰੀ ਬਾਰਿਸ਼ ਸ਼ੁਰੂ ਹੋ ਗਈ |ਯਹੋਵਾਹ ਨੇ ਅਕਾਲ ਦਾ ਅੰਤ ਕੀਤਾ ਅਤੇ ਪ੍ਰਮਾਣਿਤ ਕੀਤਾ ਕਿ ਉਹੀ ਸੱਚਾ ਪਰਮੇਸ਼ੁਰ ਹੈ |
ਏਲੀਯਾਹ ਦੇ ਸਮੇਂ ਬਾਅਦ, ਪਰਮੇਸ਼ੁਰ ਨੇ ਇੱਕ ਵਿਅਕਤੀ ਨੂੰ ਚੁਣਿਆ ਜਿਸ ਦਾ ਨਾਮ ਅਲੀਸ਼ਾ ਸੀ ਕਿ ਉਸ ਦਾ ਨਬੀ ਹੋਵੇ |ਪਰਮੇਸ਼ੁਰ ਨੇ ਅਲੀਸ਼ਾ ਦੁਆਰਾ ਬਹੁਤ ਚਮਤਕਾਰ ਕੀਤੇ |ਇੱਕ ਚਮਤਕਾਰ ਨਅਮਾਨ ਨਾਲ ਹੋਇਆ ਜੋ ਇੱਕ ਦੁਸ਼ਮਣ ਕਪਤਾਨ ਸੀ ਜਿਸ ਨੂੰ ਕੋਹੜ ਦੀ ਬਿਮਾਰੀ ਸੀ ਉਸਨੇ ਅਲੀਸ਼ਾ ਬਾਰੇ ਸੁਣਿਆ ਸੀ ਇਸ ਲਈ ਉਹ ਗਿਆ ਅਤੇ ਅਲੀਸ਼ਾ ਨੂੰ ਕਿਹਾ ਕਿ ਉਸ ਨੂੰ ਚੰਗਾ ਕਰੇ |ਅਲੀਸ਼ਾ ਨੇ ਨਅਮਾਨ ਨੂੰ ਕਿਹਾ ਯਰਦਨ ਨਦੀ ਵਿੱਚ ਜਾਹ ਕੇ ਸੱਤ ਚੁੱਬੀਆਂ ਮਾਰੇ |
ਪਹਿਲਾਂ ਤਾਂ ਉਸ ਨੂੰ ਗੁੱਸਾ ਆਇਆ ਅਤੇ ਸੋਚਿਆ ਕਿ ਇਸ ਤਰ੍ਹਾਂ ਕਰਨਾ ਮੂਰਖਤਾਈ ਦਿਸਦੀ ਹੈ |ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲਿਆ ਅਤੇ ਆਪਣੇ ਆਪ ਯਰਦਨ ਵਿੱਚ ਚੁੱਬੀਆਂ ਮਾਰੀਆਂ |ਜਦੋਂ ਉਹ ਆਖ਼ਰੀ ਵਾਰ ਉੱਪਰ ਆਇਆ ਉਸ ਦੀ ਚਮੜੀ ਪੂਰੀ ਤਰ੍ਹਾਂ ਚੰਗੀ ਹੋ ਚੁੱਕੀ ਸੀ |ਪਰਮੇਸ਼ੁਰ ਨੇ ਉਸ ਨੂੰ ਚੰਗਾ ਕਰ ਦਿੱਤਾ ਸੀ |
ਪਰਮੇਸ਼ੁਰ ਨੇ ਹੋਰ ਵੀ ਕਈ ਨਬੀ ਭੇਜੇ |ਉਹਨਾਂ ਸਾਰਿਆਂ ਨੇ ਲੋਕਾਂ ਨੂੰ ਬੁੱਤਾਂ ਦੀ ਪੂਜਾ ਕਰਨ ਤੋਂ ਰੋਕਿਆ ਅਤੇ ਦੂਸਰਿਆਂ ਨੂੰ ਨਿਆਂ ਅਤੇ ਦਯਾ ਦਿਖਾਉਣਾ ਸ਼ੁਰੂ ਕੀਤਾ |ਨਬੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੇ ਬੁਰਾਈ ਕਰਨੀ ਬੰਦ ਨਾ ਕੀਤੀ ਅਤੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਕਰਨੀ ਨਾ ਸ਼ੁਰੂ ਕੀਤੀ ਤਦ ਪਰਮੇਸ਼ੁਰ ਉਹਨਾਂ ਨੂੰ ਸਜਾ ਦੇਵੇਗਾ |
ਆਮ ਤੌਰ ਤੇ ਲੋਕਾਂ ਨੇ ਪਰਮੇਸ਼ੁਰ ਦੇ ਹੁਕਮ ਦੀ ਪਾਲਣਾ ਨਾ ਕੀਤੀ |ਉਹਨਾਂ ਨੇ ਨਬੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਕਈ ਵਾਰ ਉਹਨਾਂ ਨੂੰ ਮਾਰ ਵੀ ਦਿੱਤਾ |ਇੱਕ ਵਾਰ ਨਬੀ ਯਿਰਮਿਯਾਹ ਨੂੰ ਇੱਕ ਸੁੱਕੇ ਖੂਹ ਵਿੱਚ ਪਾ ਦਿੱਤਾ ਤੇ ਮਰਨ ਲਈ ਛੱਡ ਦਿੱਤਾ | ਉਹ ਮਿੱਟੀ ਵਿੱਚ ਧੱਸ ਗਿਆ ਜੋ ਖੂਹ ਦੇ ਹੇਠਾਂ ਸੀ ਪਰ ਰਾਜਾ ਨੂੰ ਉਸ ਉੱਤੇ ਤਰਸ ਆਇਆ ਅਤੇ ਉਸਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਯਿਰਮਿਯਾਹ ਨੂੰ ਮਰਨ ਤੋਂ ਪਹਿਲਾਂ ਖੂਹ ਤੋਂ ਬਾਹਰ ਕੱਢੇ |
ਚਾਹੇ ਲੋਕਾਂ ਨੇ ਉਹਨਾਂ ਨੂੰ ਨਫ਼ਰਤ ਕੀਤੀ ਪਰ ਫਿਰ ਵੀ ਨਬੀ ਪਰਮੇਸ਼ੁਰ ਲਈ ਲਗਾਤਾਰ ਬੋਲਦੇ ਰਹੇ |ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੇ ਤੋਬਾ ਨਾ ਕੀਤੀ ਤਾਂ ਪਰਮੇਸ਼ੁਰ ਨਾਸ ਕਰੇਗਾ |ਉਹਨਾਂ ਨੇ ਲੋਕਾਂ ਨੂੰ ਵਾਅਦੇ ਦੀ ਯਾਦ ਦੁਆਈ ਕਿ ਪਰਮੇਸ਼ੁਰ ਦਾ ਮਸੀਹਾ ਆਵੇਗਾ |