unfoldingWord 13 - ਇਸਰਾਏਲੀਆਂ ਨਾਲ ਪਰਮੇਸ਼ੁਰ ਦਾ ਨੇਮ
Obris: Exodus 19-34
Broj skripte: 1213
Jezik: Punjabi
Publika: General
Svrha: Evangelism; Teaching
Features: Bible Stories; Paraphrase Scripture
Status: Approved
Skripte su osnovne smjernice za prevođenje i snimanje na druge jezike. Treba ih prilagoditi prema potrebi kako bi bili razumljivi i relevantni za svaku različitu kulturu i jezik. Neki korišteni pojmovi i pojmovi možda će trebati dodatno objašnjenje ili će ih se čak zamijeniti ili potpuno izostaviti.
Tekst skripte
ਇਸਰਾਏਲੀਆਂ ਨੂੰ ਲਾਲ ਸਮੁੰਦਰ ਵਿੱਚੋਂ ਪਾਰ ਲੰਘਾਉਣ ਦੇ ਬਾਅਦ ਪਰਮੇਸ਼ੁਰ ਨੇ ਉਹਨਾਂ ਦੀ ਜੰਗਲ ਵਿੱਚ ਅਗਵਾਈ ਕਰਦੇ ਹੋਏ ਸੀਨਈ ਪਰਬਤ ਤੱਕ ਪਹੁੰਚਾਇਆ |ਇਹ ਉਹੀ ਪਰਬਤ ਸੀ ਜਿੱਥੇ ਮੂਸਾ ਨੇ ਬਲਦੀ ਹੋਈ ਝਾੜੀ ਦੇਖੀ ਸੀ |ਲੋਕਾਂ ਨੇ ਪਰਬਤ ਦੇ ਹੇਠਾਂ ਆਪਣੇ ਤੰਬੂ ਲਗਾਏ |
ਪਰਮੇਸ਼ੁਰ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਨੂੰ ਕਿਹਾ, “ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਂ ਅਤੇ ਮੇਰੇ ਨੇਮ ਦੀ ਪਾਲਣਾ ਕਰੋ, ਤੁਸੀਂ ਮੇਰੀ ਨਿੱਜੀ ਵਿਰਾਸਤ, ਜਾਜ਼ਕਾਂ ਦਾ ਰਾਜ ਅਤੇ ਪਵਿੱਤਰ ਪਰਜਾ ਹੋਵੋਗੇ |”
ਤਿੰਨ ਦਿਨ ਬਾਅਦ, ਜਦੋਂ ਲੋਕਾਂ ਨੇ ਆਪਣੇ ਆਪ ਨੂੰ ਆਤਮਿਕ ਤੌਰ ਤੇ ਤਿਆਰ ਕਰ ਲਿਆ ਸੀ ਪਰਮੇਸ਼ੁਰ ਸੀਨਈ ਪਹਾੜ ਤੇ ਚਮਕ, ਗਰਜਣ, ਧੂੰਏਂ ਅਤੇ ਤੁਰ੍ਹੀਆਂ ਦੀ ਵੱਡੀ ਅਵਾਜ਼ ਨਾਲ ਉੱਤਰਿਆ |ਸਿਰਫ਼ ਮੂਸਾ ਨੂੰ ਹੀ ਪਹਾੜ ਉੱਤੇ ਜਾਣ ਦੀ ਇਜ਼ਾਜਤ ਸੀ |
ਤਦ ਪਰਮੇਸ਼ੁਰ ਨੇ ਉਹਨਾਂ ਨੂੰ ਨੇਮ ਦਿੱਤਾ ਅਤੇ ਕਿਹਾ, “ਮੈਂ ਯਹੋਵਾਹ ਹਾਂ, ਤੁਹਾਡਾ ਪਰਮੇਸ਼ੁਰ ਜਿਸ ਨੇ ਤੁਹਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਇਆ ਹੈ |ਦੂਸਰੇ ਦੇਵਤਿਆਂ ਦੀ ਪੂਜਾ ਨਾ ਕਰੋ |”
“ਮੂਰਤੀਆਂ ਨਾ ਬਣਾਓ ਅਤੇ ਉਹਨਾਂ ਦੀ ਪੂਜਾ ਨਾ ਕਰੋ, ਕਿਉਂਕਿ ਮੈਂ, ਯਹੋਵਾਹ ਜਲਨ ਰੱਖਣ ਵਾਲਾ ਪਰਮੇਸ਼ੁਰ ਹਾਂ |ਮੇਰਾ ਨਾਮ ਵਿਅਰਥ ਨਾ ਲੈਣਾ |ਸਬਤ ਨੂੰ ਪਵਿੱਤਰ ਰੱਖਣਾ ਜ਼ਰੂਰੀ ਜਾਣੋ |ਇਸ ਲਈ ਛੇ ਦਿਨ ਆਪਣੇ ਸਾਰੇ ਕੰਮ ਕਰੋ ਕਿਉਂਕਿ ਸੱਤਵਾਂ ਦਿਨ ਤੁਹਾਡੇ ਅਰਾਮ ਦਾ ਅਤੇ ਮੈਨੂੰ ਯਾਦ ਕਰਨ ਦਾ ਦਿਨ ਹੈ |
“ਆਪਣੇ ਮਾਤਾ ਪਿਤਾ ਦਾ ਆਦਰ ਕਰੋ |ਕਤਲ ਨਾ ਕਰੋ |ਜ਼ਨਾਹ ਨਾ ਕਰੋ |ਚੋਰੀ ਨਾ ਕਰੋ |ਝੂਠ ਨਾ ਬੋਲੋ |ਆਪਣੇ ਗੁਆਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ,
ਨਾ ਉਸਦੇ ਘਰ ਦਾ, ਨਾ ਕਿਸੇ ਚੀਜ਼ ਦੀ ਜੋ ਉਸ ਦੀ ਹੈ |”ਤਦ ਪਰਮੇਸ਼ੁਰ ਨੇ ਇਹਨਾਂ ਆਗਿਆਂ ਨੂੰ ਦੋ ਪੱਥਰ ਦੀਆਂ ਫੱਟੀਆਂ ਤੇ ਲਿਖਿਆ ਅਤੇ ਮੂਸਾ ਨੂੰ ਦਿੱਤਾ |ਪਰਮੇਸ਼ੁਰ ਨੇ ਮੰਨਣ ਲਈ ਹੋਰ ਵੀ ਕਈ ਕਾਇਦੇ ਅਤੇ ਕਾਨੂੰਨ ਦਿੱਤੇ | ਜੇਕਰ ਲੋਕ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨਗੇ ਤਾਂ ਪਰਮੇਸ਼ੁਰ ਨੇ ਵਾਇਦਾ ਕੀਤਾ ਹੈ ਕਿ ਉਹ ਉਹਨਾਂ ਨੂੰ ਬਰਕਤ ਦੇਵੇਗਾ ਅਤੇ ਉਹਨਾਂ ਨੂੰ ਸੰਭਾਲੇਗਾ |
ਜੇਕਰ ਉਹ ਉਹਨਾਂ ਦੀ ਪਾਲਣਾ ਨਹੀਂ ਕਰਦੇ ਤਾਂ ਪਰਮੇਸ਼ੁਰ ਉਹਨਾਂ ਨੂੰ ਸਜ਼ਾ ਦੇਵੇਗਾ |ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਉਸ ਤੰਬੂ ਦਾ ਵੀ ਵਿਸਥਾਰ ਵਿੱਚ ਖਾਕਾ ਦਿੱਤਾ ਸੀ ਜੋ ਉਹ ਚਾਹੁੰਦਾ ਸੀ ਕਿ ਉਹ ਬਣਾਉਣ |ਇਸ ਨੂੰ ਮਿਲਾਪ ਦਾ ਤੰਬੂ ਕਿਹਾ ਜਾਂਦਾ ਸੀ, ਅਤੇ ਇਸ ਵਿੱਚ ਦੋ ਕਮਰੇ ਸਨ ਜਿਹਨਾਂ ਨੂੰ ਇੱਕ ਮੋਟਾ ਪਰਦਾ ਅੱਲਗ ਕਰਦਾ ਸੀ |
ਸਿਰਫ਼ ਮਹਾਂ ਜਾਜ਼ਕ ਹੀ ਪਰਦੇ ਦੇ ਪਾਰ ਉਸ ਕਮਰੇ ਵਿੱਚ ਜਾ ਸਕਦਾ ਸੀ ਕਿਉਂਕਿ ਪਰਮੇਸ਼ੁਰ ਉੱਥੇ ਰਹਿੰਦਾ ਸੀ |ਕੋਈ ਵੀ ਜੋ ਪਰਮੇਸ਼ੁਰ ਦੇ ਕਾਨੂੰਨ ਦੀ ਅਣਆਗਿਆਕਾਰੀ ਕਰਦਾ ਉਸ ਨੂੰ ਮਿਲਾਪ ਦੇ ਤੰਬੂ ਸਾਹਮਣੇ ਬੇਦੀ ਉੱਤੇ ਪਰਮੇਸ਼ੁਰ ਅੱਗੇ ਬਲੀ ਲਈ ਇੱਕ ਪਸ਼ੂ ਲਿਆਉਣਾ ਪੈਂਦਾ ਸੀ |ਬਲੀ ਦਿੱਤੇ ਪਸ਼ੂ ਦਾ ਲਹੂ ਵਿਅਕਤੀ ਦੇ ਪਾਪ ਨੂੰ ਢੱਕ ਦਿੰਦਾ ਅਤੇ ਪਰਮੇਸ਼ੁਰ ਦੀ ਨਿਗਾਹ ਵਿੱਚ ਵਿਅਕਤੀ ਨੂੰ ਸਾਫ਼ ਕਰਦਾ ਸੀ |ਪਰਮੇਸ਼ੁਰ ਨੇ ਮੂਸਾ ਦੇ ਭਰਾ ਹਾਰੂਨ ਅਤੇ ਉਸਦੀ ਸੰਤਾਨ ਨੂੰ ਆਪਣੇ ਜਾਜ਼ਕ ਹੋਣ ਲਈ ਚੁਣਿਆ |
ਸਾਰੇ ਲੋਕ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਮੰਨਣ ਲਈ ਰਾਜ਼ੀ ਹੋ ਗਏ ਜੋ ਪਰਮੇਸ਼ੁਰ ਨੇ ਉਹਨਾਂ ਨੂੰ ਦਿੱਤੇ ਸਨ, ਕਿ ਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਕਰਨਾ ਅਤੇ ਉਸ ਦੇ ਖ਼ਾਸ ਲੋਕ ਬਣਨਾ |ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਵਾਇਦਾ ਕਰਨ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਨੇ ਭਿਆਨਕ ਪਾਪ ਕੀਤਾ |
ਕਈ ਦਿਨਾਂ ਤੋਂ ਮੂਸਾ ਸੀਨਈ ਪਹਾੜ ਉੱਤੇ ਪਰਮੇਸ਼ੁਰ ਨਾਲ ਗੱਲਾਂ ਕਰਨ ਲਈ ਗਿਆ ਹੋਇਆ ਸੀ |ਲੋਕ ਉਸਦਾ ਇੰਤਜ਼ਾਰ ਕਰਦੇ ਥੱਕ ਗਏ |ਇਸ ਲਈ ਉਹਨਾਂ ਨੇ ਹਾਰੂਨ ਕੋਲ ਸੋਨਾ ਲਿਆਂਦਾ ਅਤੇ ਉਸ ਨੂੰ ਕਿਹਾ ਕਿ ਉਹਨਾਂ ਲਈ ਇੱਕ ਮੂਰਤ ਬਣਾਏ !
ਹਾਰੂਨ ਨੇ ਵੱਛੇ ਦੇ ਰੂਪ ਵਿੱਚ ਸੋਨੇ ਦੀ ਮੂਰਤ ਬਣਾਈ |ਲੋਕ ਮੂਰਤ ਦੀ ਪੂਜਾ ਕਰਨ ਲੱਗੇ ਅਤੇ ਬਲੀਆਂ ਚੜਾਉਣ ਲੱਗੇ |ਉਹਨਾਂ ਦੇ ਪਾਪ ਦੇ ਕਾਰਨ ਪਰਮੇਸ਼ੁਰ ਉਹਨਾਂ ਨਾਲ ਬਹੁਤ ਗੁੱਸੇ ਹੋਇਆ ਅਤੇ ਉਹਨਾਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਈ |
ਪਰ ਮੂਸਾ ਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਪਰਮੇਸ਼ੁਰ ਨੇ ਉਸ ਦੀ ਪ੍ਰਾਰਥਨਾ ਨੂੰ ਸੁਣਿਆ ਅਤੇ ਉਹਨਾਂ ਦਾ ਨਾਸ਼ ਨਾ ਕੀਤਾ |ਜਦੋਂ ਮੂਸਾ ਹੇਠਾਂ ਉੱਤਰਿਆ ਅਤੇ ਮੂਰਤ ਨੂੰ ਦੇਖਿਆ ਉਹ ਬਹੁਤ ਗੁੱਸੇ ਹੋਇਆ ਕਿ ਉਸ ਨੇ ਉਹ ਪੱਥਰ ਦੀਆਂ ਫੱਟੀਆਂ ਚਕਨਾਚੂਰ ਕਰ ਦਿੱਤੀਆਂ ਜਿਹਨਾਂ ਉੱਤੇ ਪਰਮੇਸ਼ੁਰ ਨੇ ਦਸ ਹੁਕਮ ਲਿਖੇ ਸਨ |
ਤਦ ਮੂਸਾ ਨੇ ਮੂਰਤ ਨੂੰ ਪੀਸ ਕੇ ਪਾਣੀ ਉੱਤੇ ਸੁੱਟ ਦਿੱਤਾ ਅਤੇ ਅਤੇ ਲੋਕਾਂ ਨੂੰ ਉਹ ਪਾਣੀ ਪਿਆਇਆ |ਪਰਮੇਸ਼ੁਰ ਨੇ ਲੋਕਾਂ ਉੱਤੇ ਬਵਾ ਭੇਜੀ ਅਤੇ ਕਈ ਮਰ ਗਏ |
ਮੂਸਾ ਫੇਰ ਪਹਾੜ ਤੇ ਚੜ੍ਹ ਗਿਆ ਅਤੇ ਪ੍ਰਾਰਥਨਾ ਕੀਤੀ ਕਿ ਪਰਮੇਸ਼ੁਰ ਲੋਕਾਂ ਨੂੰ ਮਾਫ਼ ਕਰੇ |ਪਰਮੇਸ਼ੁਰ ਨੇ ਮੂਸਾ ਨੂੰ ਸੁਣਿਆ ਅਤੇ ਉਹਨਾਂ ਨੂੰ ਮਾਫ਼ ਕੀਤਾ |ਮੂਸਾ ਨੇ ਨਵੀਆਂ ਫੱਟੀਆਂ ਤੇ ਦਸ ਆਗਿਆਵਾਂ ਨੂੰ ਲਿਖਿਆ ਉਹਨਾਂ ਫੱਟੀਆਂ ਦੀ ਜਗ੍ਹਾ ਜੋ ਉਸ ਨੇ ਖ਼ਤਮ ਕਰ ਦਿੱਤੀਆਂ ਸਨ |ਤਦ ਪਰਮੇਸ਼ੁਰ ਨੇ ਸੀਨਈ ਪਹਾੜ ਤੋਂ ਵਾਇਦੇ ਦੇ ਦੇਸ ਵੱਲ ਇਸਰਾਏਲੀਆਂ ਦੀ ਅਗਵਾਈ ਕੀਤੀ |