unfoldingWord 42 - ਯਿਸੂ ਵਾਪਿਸ ਸਵਰਗ ਚਲੇ ਗਏ
रुपरेखा: Matthew 28:16-20; Mark 16:12-20; Luke 24:13-53; John 20:19-23; Acts 1:1-11
भाषा परिवार: 1242
भाषा: Punjabi
दर्शक: General
लक्ष्य: Evangelism; Teaching
Features: Bible Stories; Paraphrase Scripture
स्थिति: Approved
ये लेख अन्य भाषाओं में अनुवाद तथा रिकौर्डिंग करने के लिए बुनियादी दिशानिर्देश हैं। प्रत्येक भिन्न संस्कृति तथा भाषा के लिए प्रासंगिक बनाने के लिए आवश्यकतानुसार इन्हें अनुकूल बना लेना चाहिए। कुछ प्रयुक्त शब्दों तथा विचारों को या तो और स्पष्टिकरण की आवश्यकता होगी या उनके स्थान पर कुछ संशोधित शब्द प्रयोग करें या फिर उन्हें पूर्णतः हटा दें।
भाषा का पाठ
ਜਿਸ ਦਿਨ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠਿਆ , ਉਸ ਦੇ ਦੋ ਚੇਲੇ ਇੱਕ ਨੇੜੇ ਦੇ ਸ਼ਹਿਰ ਨੂੰ ਜਾ ਰਹੇ ਸਨ । ਉਹ ਚੱਲਦੇ ਹੋਏ ਅਤੇ ਗੱਲਾਂ ਕਰ ਰਹੇ ਸਨ ਕਿ ਯਿਸੂ ਨਾਲ ਕੀ ਹੋਇਆ ਸੀ । ਉਹਨਾਂ ਦੀ ਆਸ ਸੀ ਕਿ ਉਹ ਮਸੀਹਾ ਸੀ, ਪਰ ਫਿਰ ਵੀ ਉਸਨੂੰ ਮਾਰ ਦਿੱਤਾ ਗਿਆ ਸੀ । ਤਦ ਔਰਤਾਂ ਨੇ ਕਿਹਾ, ਉਹ ਫਿਰ ਜ਼ਿੰਦਾ ਹੋ ਗਿਆ । ਉਹ ਨਹੀਂ ਸਮਝ ਸਕੇ ਕਿ, ਕੀ ਵਿਸ਼ਵਾਸ ਕਰੀਏ ।
ਯਿਸੂ ਉਹਨਾਂ ਕੋਲ ਪਹੁੰਚੇ ਅਤੇ ਉਸ ਨੇ ਉਹਨਾਂ ਦੇ ਨਾਲ ਤੁਰਨਾ ਸ਼ੁਰੂ ਕੀਤਾ, ਪਰ ਉਹ ਉਸ ਨੂੰ ਪਛਾਣ ਨਾ ਸਕੇ।ਉਸ ਨੇ ਉਹਨਾਂ ਨੂੰ ਪੁੱਛਿਆ ਤੁਸੀਂ ਕਿਸ ਬਾਰੇ ਗੱਲਾਂ ਕਰ ਰਹੇ ਹੋ, ਅਤੇ ਉਹਨਾਂ ਨੇ ਉਸ ਨੂੰ ਕਿਹਾ ਉਹ ਸਾਰੇ ਚਮਤਕਾਰੀ ਕੰਮਾਂ ਬਾਰੇ ਜੋ ਯਿਸੂ ਨਾਲ ਪਿਛਲੇ ਕੁੱਝ ਦਿਨਾਂ ਦੌਰਾਨ ਹੋਏ, ??? ਬਾਰੇ ਦੱਸਿਆ ।ਉਹਨਾਂ ਸੋਚਿਆ ਕਿ ਉਹ ਇੱਕ ਸੈਲਾਨੀ ਨਾਲ ਗੱਲ ਕਰ ਰਹੇ ਸਨ, ਜੋ ਨਹੀਂ ਜਾਣਦਾ ਸੀ ਕਿ ਯਰੂਸ਼ਲਮ ਵਿੱਚ ਕੀ ਹੋਇਆ ਸੀ ।
ਤਦ ਯਿਸੂ ਨੇ ਉਹਨਾਂ ਨੂੰ ਸਮਝਾਇਆ,ਜੋ ਪਰਮੇਸ਼ੁਰ ਦੇ ਬਚਨ ਵਿੱਚ, ਮਸੀਹ ਬਾਰੇ ਲਿਖਿਆ ਸੀ।ਉਸ ਨੇ ਉਹਨਾਂ ਨੂੰ ਯਾਦ ਕਰਾਇਆ ਕਿ ਨਬੀਆਂ ਨੇ ਕਿਹਾ ਮਸੀਹਾ ਦੁੱਖ ਉਠਾਏਗਾ ਅਤੇ ਉਹ ਮਾਰਿਆ ਜਾਵੇਗਾ, ਪਰ ਤੀਜੇ ਦਿਨ ਫ਼ਿਰ ਜੀਅ ਉੱਠੇਗਾ ।ਜਦ ਉਹ ਸ਼ਹਿਰ ਪਹੁੰਚ ਗਏ ਜਿੱਥੇ ਦੋ ਵਿਅਕਤੀ ਆਂ ਨੇ ਰਹਿਣ ਦੀ ਯੋਜਨਾ ਬਣਾਈ, ਉਹ ਲਗਭਗ ਸ਼ਾਮ ਦਾ ਸਮਾਂ ਸੀ ।
ਦੋ ਵਿਅਕਤੀ ਆ ਨੇ ਯਿਸੂ ਨੂੰ ਰਹਿਣ ਲਈ ਸੱਦਾ ਦਿੱਤਾ, ਇਸ ਲਈ ਉਸ ਨੇ ਕੀਤਾ ।ਜਦੋਂ ਉਹ ਸ਼ਾਮ ਦਾ ਭੋਜਨ ਖਾਣ ਲਈ ਤਿਆਰ ਸਨ, ਯਿਸੂ ਨੇ ਇੱਕ ਰੋਟੀ ਨੂੰ ਚੁੱਕਿਆ ਅਤੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਹੈ, ਅਤੇ ਫਿਰ ਉਸ ਨੂੰ ਤੋਂ ੜਿਆ ।ਅਚਾਨਕ , ਉਹਨਾਂ ਨੂੰ ਪਤਾ ਲੱਗਾ, ਕਿ ਉਹ ਯਿਸੂ ਹੈ ।ਪਰ ਉਸੇ ਹੀ ਪਲ, ਉਹ ਉਹਨਾਂ ਦੀ ਦ੍ਰਿਸ਼ਟੀ ਤੋਂ ਅਲੋਪ ਹੋ ਗਿਆ ।
ਦੋ ਵਿਅਕਤੀ ਆਂ ਨੇ ਇੱਕ ਦੂਜੇ ਨੂੰ ਕਿਹਾ ਕਿ ਉਹ ਯਿਸੂ ਸੀ ।ਸਾਡੇ ਦਿਲ ਕੰਬ ਗਏ, ਜਦ ਉਸ ਨੇ ਸਾਨੂੰ ਪਰਮੇਸ਼ੁਰ ਦੇ ਬਚਨਾਂ ਨੂੰ ਸਮਝਾਇਆ । ਤੁਰੰਤ , ਉਹ ਵਾਪਸ ਯਰੂਸ਼ਲਮ ਨੂੰ ਗਏ ।ਜਦ ਉਹ ਪਹੁੰਚੇ ਤੇ ਉਹਨਾਂ ਨੇ ਚੇਲਿਆਂ ਨੂੰ ਕਿਹਾ, ਯਿਸੂ ਜੀਅ ਉੱਠਿਆ ਹੈ ।ਅਸੀਂ ਉਸ ਨੂੰ ਵੇਖਿਆ ਹੈ ।
ਚੇਲੇ ਆਪਸ ਵਿੱਚ ਗੱਲਾਂ ਕਰ ਰਹੇ ਸਨ ਅਚਾਨਕ ਯਿਸੂ ਉਸ ਕਮਰੇ ਵਿੱਚ ਪ੍ਰਗਟ ਹੋਏ ਅਤੇ ਕਿਹਾ, ਤੁਹਾਨੂੰ ਸਾਂਤੀ ਮਿਲੇ ।ਚੇਲਿਆਂ ਨੇ ਸੋਚਿਆ ਉਹ ਕੋਈ ਭੂਤ ਹੈ, ਪਰ ਯਿਸੂ ਨੇ ਕਿਹਾ ਤੁਸੀਂ ਕਿਉਂ ਡਰ ਰਹੇ ਹੋ ਅਤੇ ਸ਼ੱਕ ਕਰ ਰਹੇ ਹੋ ?ਮੇਰੇ ਹੱਥ ਅਤੇ ਪੈਰਾਂ ਨੂੰ ਵੇਖੋ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਵੇਂ ਮੇਰੇ ਹਨ |ਉਹ ਕੋਈ ਭੂਤ ਨਹੀਂ ਸੀ, ਇਸ ਨੂੰ ਸਾਬਤ ਕਰਨ ਲਈ ਉਸ ਨੇ ਕੁੱਝ ਖਾਣ ਲਈ ਮੰਗਿਆ ।ਉਹਨਾਂ ਨੇ ਉਸ ਨੂੰ ਮੱਛੀ ਦਾ ਇੱਕ ਪਕਾਇਆ ਹੋਇਆ ਟੁਕੜਾ ਦਿੱਤਾ, ਅਤੇ ਉਸ ਨੇ ਇਸ ਨੂੰ ਖਾ ਲਿਆ ।
ਯਿਸੂ ਨੇ ਕਿਹਾ, ਮੈਂ ਸਭ ਤੁਹਾਨੂੰ ਕਿਹਾ ਸੀ ਕਿ ਕੁੱਝ ਜੋ ਪਰਮੇਸ਼ੁਰ ਦੇ ਬਚਨ ਵਿੱਚ ਮੇਰੇ ਬਾਰੇ ਲਿਖਿਆ ਹੈ ਪੂਰਾ ਹੋਵੇਗਾ ।ਤਦ ਉਸਨੇ ਉਨਾਂ ਦੇ ਮਨਾਂ ਨੂੰ ਖੋਲ੍ਹਿਆ,ਤਾਂ ਕਿ ਉਹ ਪਰਮੇਸ਼ੁਰ ਦੇ ਬਚਨਾਂ ਨੂੰ ਸਮਝ ਸਕਣ ।ਉਸਨੇ ਕਿਹਾ, ਇਹ ਲੰਬੇ ਸਮੇ ਤੋਂ ਲਿਖਿਆ ਗਿਆ ਸੀ ਕਿ ਮਸੀਹਾ ਦੁੱਖ ਉਠਾਏਗਾ, ਮਾਰਿਆ ਜਾਵੇਗਾ, ਅਤੇ ਤੀਜੇ ਦਿਨ ਫਿਰ ਜੀਅ ਉੱਠੇਗਾ ।
ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਗਿਆ ਸੀ ਮੇਰੇ ਚੇਲੇ ਹਰ ਕਿਸੇ ਨੂੰ ਆਪਣੇ ਪਾਪਾ ਦੀ ਮਾਫ਼ੀ ਲਈ ਤੋਬਾ ਦਾ ਪ੍ਰਚਾਰ ਕਰਨਗੇ ।ਉਹ ਯਰੂਸ਼ਲਮ ਵਿੱਚ ਇਸ ਨੂੰ ਸ਼ੁਰੂ ਕਰਨਗੇ , ਅਤੇ ਫਿਰ ਹਰ ਜਗ੍ਹਾ ਸਾਰੀਆਂ ਕੋਮਾਂ ਵਿੱਚ ਜਾਣਗੇ ।ਤੁਸੀਂ ਇਹ ਸਭ ਕੁੱਝ ਦੇ ਗਵਾਹ ਹੋ ।
ਅਗਲੇ ਚਾਲੀ ਦਿਨਾਂ ਦੌਰਾਨ, ਯਿਸੂ ਆਪਣੇ ਚੇਲਿਆਂ ਨੂੰ ਕਈ ਵਾਰ ਦਿਖਾਈ ਦਿੱਤੇ | ਇੱਕ ਵਾਰ , ਉਹ 500 ਤੋਂ ਵੀ ਵੱਧ ਲੋਕਾਂ ਨੂੰ ਦਿਖਾਈ ਦਿੱਤੇ !ਉਸ ਨੇ ਆਪਣੇ ਚੇਲਿਆਂ ਨੂੰ ਬਹੁਤ ਸਾਰੇ ਤਰੀਕਿਆ ਨਾਲ ਸਾਬਤ ਕੀਤਾ, ਕਿ ਊਹ ਜੀਉਂਦਾ ਹੈ ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਇਆ ।
ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ ।ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਹਨਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ।ਯਾਦ ਰੱਖੋ, ਮੈ ਹਮੇਸ਼ਾ ਤੁਹਾਡੇ ਨਾਲ ਹੋਵਾਂਗਾ ।
ਯਿਸੂ ਨੇ ਮੁਰਦਿਆ ਵਿੱਚੋ ਜੀਅ ਉੱਠਣ ਦੇ ਚਾਲੀ ਦਿਨਾਂ ਬਾਅਦ, ਚੇਲਿਆਂ ਨੂੰ ਕਿਹਾ,ਤਦ ਤਕ ਯਰੂਸ਼ਲਮ ਵਿੱਚ ਰਹਿਣਾ, ਜਦ ਤਕ ਮੇਰਾ ਪਿਤਾ ਤੁਹਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾ ਦੇਵੇ ।ਤਦ ਯਿਸੂ ਸਵਰਗ ਨੂੰ ਚਲੇ ਗਏ , ਅਤੇ ਇੱਕ ਬੱਦਲ ਨੇ ਉਹਨਾਂ ਦੀ ਦ੍ਰਿਸ਼ਟੀ ਤਕ ਉਸ ਨੂੰ ਓਹਲੇ ਕਰ ਲਿਆ ।ਯਿਸੂ ਪਰਮੇਸ਼ੁਰ ਦੇ ਸੱਜੇ ਹੱਥ ਤੇ ਬੈਠ ਗਿਆ, ਕਿ ਉਹ ਸਭ ਤੇ ਰਾਜ ਕਰੇ |