unfoldingWord 45 - ਫ਼ਿਲਿਪੁੱਸ ਅਤੇ ਇਥੋਪੀਆਈ ਅਫ਼ਸਰ
מתווה: Acts 6-8
מספר תסריט: 1245
שפה: Punjabi
קהל: General
מַטָרָה: Evangelism; Teaching
Features: Bible Stories; Paraphrase Scripture
סטָטוּס: Approved
סקריפטים הם קווים מנחים בסיסיים לתרגום והקלטה לשפות אחרות. יש להתאים אותם לפי הצורך כדי להפוך אותם למובנים ורלוונטיים לכל תרבות ושפה אחרת. מונחים ומושגים מסוימים שבהם נעשה שימוש עשויים להזדקק להסבר נוסף או אפילו להחלפה או להשמיט לחלוטין.
טקסט תסריט
ਸ਼ੁਰੂਆਤ ਦੇ ਦਿਨਾਂ ਵਿੱਚ ਚਰਚ ਦਾ ਆਗੂ ਇੱਕ ਸਟੀਫਨ ਨਾਮ ਦਾ ਮਨੁੱਖ ਸੀ ।ਉਹ ਇੱਕ ਚੰਗਾ ਨੇਕਨਾਮੀ ਸੀ ਅਤੇ ਪਵਿੱਤਰ ਆਤਮਾ ਅਤੇ ਬੁੱਧ ਨਾਲ ਭਰਪੂਰ ਸੀਸਟੀਫਨ ਨੇ ਬਹੁਤ ਸਾਰੇ ਚਮਤਕਾਰ ਕੀਤੇ ਅਤੇ ਲੋਕਾਂ ਨੂੰ ਯਿਸੂ ਤੇ ਵਿਸ਼ਵਾਸ ਕਰਨ ਲਈ ਕਾਇਲ ਕੀਤਾ ।
ਜਦ ਇੱਕ ਦਿਨ ਸਟੀਫਨ ਯਿਸੂ ਬਾਰੇ ਉਪਦੇਸ਼ ਦੇ ਰਿਹਾ ਸੀ, ਤਦ ਕੁੱਝ ਯਹੂਦੀ ਜੋ ਯਿਸੂ ਤੇ ਵਿਸ਼ਵਾਸ ਨਹੀਂ ਕਰਦੇ ਸਨ, ਸਟੀਫਨ ਨਾਲ ਬਹਿਸ ਕਰਨ ਲੱਗੇ ।ਉਹ ਬਹੁਤ ਗੁੱਸੇ ਨਾਲ ਭਰ ਗਏ ਅਤੇ ਧਾਰਮਿਕ ਆਗੂਆਂ ਨੂੰ ਸਟੀਫਨ ਬਾਰੇ ਝੂਠ ਬੋਲਿਆ ।ਉਹਨਾਂ ਨੇ ਕਿਹਾ, ਅਸੀ ਉਸ ਨੂੰ ਮੂਸਾ ਅਤੇ ਪਰਮੇਸ਼ੁਰ ਬਾਰੇ ਬਦੀ ਬੋਲਦੇ ਸੁਣਿਆ ।ਇਸ ਲਈ ਧਾਰਮਿਕ ਆਗੂਆਂ ਨੇ ਸਟੀਫਨ ਨੂੰ ਗ੍ਰਿਫਤਾਰ ਕੀਤਾ ਅਤੇ ਸਰਦਾਰ ਜਾਜ਼ਕ ਕੋਲ ਲੈ ਆਏ, ਜਿੱਥੇ ਹੋਰ ਯਹੂਦੀ ਝੂਠੇ ਆਗੂਆਂ ਅਤੇ ਗਵਾਹਾਂ ਨੇ ਸਟੀਫਨ ਬਾਰੇ ਝੂਠੀਆਂ ਗਵਾਹੀਆਂ ਦਿੱਤੀਆਂ ।
ਸਰਦਾਰ ਜਾਜ਼ਕ ਨੇ ਸਟੀਫਨ ਨੂੰ ਪੁੱਛਿਆ, ਇਹ ਸਭ ਕੁੱਝ ਸੱਚ ਹੈ ?ਸਟੀਫਨ ਨੇ ਪਰਮੇਸ਼ੁਰ ਦੇ ਉਹਨਾਂ ਮਹਾਨ ਕੰਮਾਂ ਨੂੰ ਯਾਦ ਕਰਕੇ ਜਵਾਬ ਦਿੱਤਾ ਜੋ ਉਸ ਨੇ ਅਬਰਾਹਾਮ ਅਤੇ ਯਿਸੂ ਦੇ ਸਮੇ ਤੇ ਕੀਤੇ ਸੀ ਅਤੇ ਕਿਸ ਤਰਾਂ ਪਰਮੇਸ਼ੁਰ ਦੇ ਲੋਕ ਲਗਾਤਾਰ ਉਸ ਦੀ ਅਣਆਗਿਆਕਾਰੀ ਕਰ ਰਹੇ ਹਨ ।ਫਿਰ ਉਸ ਨੇ ਕਿਹਾ, ਤੁਸੀਂ ਜ਼ਿੱਦੀ ਅਤੇ ਆਕੀ ਲੋਕਾਂ ਨੇ ਹਮੇਸ਼ਾ ਪਵਿੱਤਰ ਆਤਮਾ ਨੂੰ ਅਸਵਿਕਾਰਿਆ, ਜਿਸ ਤਰਾਂ ਤੁਹਾਡੇ ਪੁਰਖਿਆਂ ਨੇ ਹਮੇਸ਼ਾ ਪਰਮੇਸ਼ੁਰ ਨੂੰ ਅਸਵਿਕਰਿਆ ਅਤੇ ਉਸ ਦੇ ਨਬੀਆਂ ਨੂੰ ਮਾਰਿਆ ।ਪਰ ਤੁਸੀਂ ਉਹਨਾਂ ਤੋਂ ਵੀ ਵਧੇਰੇ ਬੁਰਾ ਕੀਤਾ, ਜੋ ਉਹਨਾਂ ਕੀਤਾ ਸੀ ।ਤੁਸੀਂ ਮਸੀਹ ਯਿਸੂ ਨੂੰ ਮਾਰਿਆ !
ਜਦੋ ਧਾਰਮਿਕ ਆਗੂਆਂ ਨੇ ਇਹ ਸੁਣਿਆ, ਉਹ ਗੁੱਸੇ ਵਿੱਚ ਆਏ ਅਤੇ ਆਪਣੇ ਕੰਨਾਂ ਨੂੰ ਢਕਿਆ ਅਤੇ ਜ਼ੋਰ ਨਾਲ ਚਿੱਕਾਂ ਮਾਰੀਆਂ ।ਉਹਨਾਂ ਸਟੀਫਨ ਨੂੰ ਧੂਹ ਕੇ ਸ਼ਹਿਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਮਾਰਨ ਲਈ ਉਸ ਤੇ ਪੱਥਰਾਵ ਕੀਤਾ ।
ਸਟੀਫਨ ਮਰ ਰਿਹਾ ਸੀ , ਉਸ ਨੇ ਕਿਹਾ "ਯਿਸੂ , ਮੇਰੀ ਆਤਮਾ ਨੂੰ ਸਵੀਕਾਰ ਕਰ |”ਫੇਰ ਉਹ ਗੋਡਿਆਂ ਭਾਰ ਡਿੱਗ ਪਿਆ ਅਤੇ ਉੱਚੀ ਬੋਲਿਆ ਕਿ ਹੇ ਪ੍ਰਭੂ ਇਹ ਪਾਪ ਉਨਾਂ ਦੇ ਜੁੰਮੇ ਨਾ ਲਾ,ਫਿਰ ਉਸ ਦੀ ਮੌਤ ਹੋ ਗਈ |
ਸੌਲੁਸ ਨਾਮ ਦਾ ਇੱਕ ਨੌਜਵਾਨ ਵਿਅਕਤੀ ਉਹਨਾਂ ਲੋਕਾਂ ਨਾਲ ਸਹਿਮਤ ਸੀ,ਜਿਹਨਾਂ ਸਟੀਫਨ ਨੂੰ ਮਾਰਿਆ ਸੀ ।ਉਸ ਦਿਨ ਤੋਂ ਯਰੂਸ਼ਲਮ ਵਿੱਚ ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਚੇਲਿਆਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ, ਇਸ ਲਈ ਬਹੁਤ ਸਾਰੇ ਵਿਸ਼ਵਾਸੀ ਹੋਰ ਸਥਾਨਾਂ ਨੂੰ ਭੱਜ ਗਏ ।ਪਰ ਇਸ ਦੇ ਬਾਵਜੂਦ, ਉਹ ਜਿਸ ਵੀ ਜਗ੍ਹਾ ਗਏ ਉਹਨਾਂ ਨੇ ਯਿਸੂ ਦਾ ਪ੍ਰਚਾਰ ਕੀਤਾ ।
ਫ਼ਿਲਿਪੁੱਸ ਨਾਮ ਦਾ ਵਿਅਕਤੀ ਯਿਸੂ ਦਾ ਇੱਕ ਚੇਲਾ ਸੀ ਜੋ ਅੱਤਿਆਚਾਰ ਦੌਰਾਨ ਯਰੂਸ਼ਲਮ ਤੋਂ ਭੱਜ ਗਿਆ ਸੀ ।ਉਹ ਸਾਮਰਿਯਾ ਨੂੰ ਚਲਾ ਗਿਆ ਅਤੇ ਉਸ ਨੇ ਯਿਸੂ ਬਾਰੇ ਪ੍ਰਚਾਰ ਕੀਤਾ, ਜਿੱਥੇ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਬਚਾਇਆ ।ਫਿਰ ਇੱਕ ਦਿਨ, ਪਰਮੇਸ਼ੁਰ ਦਾ ਇੱਕ ਦੂਤ ਫ਼ਿਲਿਪੁੱਸ ਕੋਲ ਆਇਆ ਅਤੇ ਉਜਾੜ ਵਿੱਚ ਜਾਣ ਲਈ ਫ਼ਿਲਿਪੁੱਸ ਨੂੰ ਕਿਹਾ ।ਜਿਸ ਤਰਾਂ ਹੀ ਫ਼ਿਲਿਪੁੱਸ ਸੜਕ ਤੇ ਘੁੰਮ ਰਿਹਾ ਸੀ, ਉਸਨੇ ਆਪਣੇ ਰੱਥ ਵਿੱਚ ਸਵਾਰ ਈਥੋਪੀਆ ਦੇ ਇੱਕ ਮਹੱਤਵਪੂਰਨ ਅਧਿਕਾਰੀ ਨੂੰ ਦੇਖਿਆ ਸੀ ।ਪਵਿੱਤਰ ਆਤਮਾ ਨੇ ਫ਼ਿਲਿਪੁੱਸ ਨੂੰ ਉਸ ਵਿਅਕਤੀ ਕੋਲ ਜਾਣ ਅਤੇ ਉਸ ਵਿਅਕਤੀ ਨਾਲ ਗੱਲ ਕਰਨ ਲਈ ਕਿਹਾ ।
ਜਦੋਂ ਫ਼ਿਲਿਪੁੱਸ ਰੱਥ ਤੇ ਪਹੁੰਚਿਆ ਉਸ ਨੇ ਈਥੋਪੀਅਨ ਨੂੰ ਕੁੱਝ ਪੜ੍ਹਦੇ ਸੁਣਿਆ ਜੋ ਯਸਾਯਾਹ ਨਬੀ ਨੇ ਲਿਖਿਆ ਸੀ ।ਮਨੁੱਖ ਇਹ ਪੜ੍ਹ ਰਿਹਾ ਸੀ ਕਿ ਉਹ ਲੇਲੇ ਦੀ ਨਿਆਈਂ ਕੱਟੇ ਜਾਣ ਲਈ ਲਿਆਂਦਾ ਗਿਆ ਅਤੇ ਜਿਵੇਂ ਲੇਲਾ ਆਪਣੀ ਉੱਨ ਕਤਰਨ ਵਾਲੇ ਦੇ ਅੱਗੇ ਗੂੰਗਾ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ ।ਉਹਨਾਂ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਅਤੇ ਨਾ ਹੀ ਉਸ ਦਾ ਆਦਰ ਕੀਤਾ ।ਉਹ ਉਸਨੂੰ ਉਸ ਦੀ ਜ਼ਿੰਦਗੀ ਤੋਂ ਦੂਰ ਲੈ ਗਏ ।
ਫ਼ਿਲਿਪੁੱਸ ਨੇ ਇਥੋਪੀਆਈ ਨੂੰ ਪੁੱਛਿਆ, ਕੀ ਜੋ ਤੂੰ ਪੜ੍ਹ ਰਿਹਾ ਹੈ ਉਸਨੂੰ ਸਮਝਦਾ ਵੀ ਹੈ ?ਇਥੋਪੀਆਈ ਨੇ ਜਵਾਬ ਦਿੱਤਾ, ਨਹੀਂ ।ਮੈ ਇਸ ਨੂੰ ਸਮਝ ਨਹੀਂ ਸਕਦਾ, ਜਦੋਂ ਤਕ ਕੋਈ ਸਮਝਾਉਣ ਵਾਲਾ ਨਾ ਹੋਵੇ ।ਕਿਰਪਾ ਕਰਕੇ ਆਓ ਤੇ ਮੇਰੇ ਨਾਲ ਬੈਠੋ ।ਯਸਾਯਾਹ ਨੇ ਇਹ ਆਪਣੇ ਬਾਰੇ ਲਿਖਿਆ ਜਾਂ ਕਿਸੇ ਹੋਰ ਵਿਅਕਤੀ ਦੇ ਬਾਰੇ ?
ਫ਼ਿਲਿਪੁੱਸ ਨੇ ਇਥੋਪੀਆਈ ਮਨੁੱਖ ਨੂੰ ਸਮਝਾਇਆ ਕਿ ਯਸਾਯਾਹ ਯਿਸੂ ਬਾਰੇ ਲਿਖ ਰਿਹਾ ਸੀ ।ਫ਼ਿਲਿਪੁੱਸ ਨੇ ਉਸ ਨੂੰ ਯਿਸੂ ਦੀ ਖ਼ੁਸ਼ ਖ਼ਬਰੀ ਦੱਸਣ ਲਈ ਬਾਈਬਲ ਦਾ ਹੋਰ ਵੀ ਇਸਤੇਮਾਲ ਕੀਤਾ।
ਫ਼ਿਲਿਪੁੱਸ ਅਤੇ ਇਥੋਪੀਆਈ ਸਫ਼ਰ ਦੇ ਦੌਰਾਨ, ਪਾਣੀ ਦੇ ਕੋਲ ਪਹੁੰਚੇ ।ਇਥੋਪੀਆਈ ਨੇ ਕਿਹਾ, ਦੇਖੋ ।ਉੱਥੇ ਕੁੱਝ ਪਾਣੀ ਹੈ ।ਮੈਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ ?ਅਤੇ ਉਸ ਨੇ ਰੱਥ ਨੂੰ ਰੋਕਣ ਲਈ ਕਿਹਾ ।
ਇਸ ਲਈ ਉਹ ਪਾਣੀ ਵਿੱਚ ਥੱਲੇ ਚਲੇ ਗਏ, ਅਤੇ ਫ਼ਿਲਿਪੁੱਸ ਨੇ ਇਥੋਪੀਆਈ ਨੂੰ ਬਪਤਿਸਮਾ ਦਿੱਤਾ ।ਬਾਅਦ ਵਿੱਚ ਉਹ ਪਾਣੀ ਦੇ ਬਾਹਰ ਆਏ, ਅਤੇ ਪਵਿੱਤਰ ਆਤਮਾ ਅਚਾਨਕ ਫ਼ਿਲਿਪੁੱਸ ਨੂੰ ਕਿਸੇ ਹੋਰ ਜਗ੍ਹਾ ਤੇ ਲੈ ਗਿਆ ਜਿੱਥੇ ਉਸ ਨੇ ਯਿਸੂ ਬਾਰੇ ਲੋਕਾਂ ਨੂੰ ਦੱਸਣਾ ਜਾਰੀ ਰੱਖਿਆ ।
ਇਥੋਪੀਆਈ ਲਗਾਤਾਰ ਆਪਣੇ ਘਰ ਵੱਲ ਯਾਤਰਾ ਕਰ ਰਿਹਾ ਸੀ, ਉਹ ਬਹੁਤ ਖੁਸ਼ ਸੀ ਕਿ ਉਸ ਨੇ ਯਿਸੂ ਨੂੰ ਜਾਣਿਆ ।