unfoldingWord 11 - ਪਸਾਹ
Kontuur: Exodus 11:1-12:32
Skripti number: 1211
Keel: Punjabi
Publik: General
Eesmärk: Evangelism; Teaching
Features: Bible Stories; Paraphrase Scripture
Olek: Approved
Skriptid on põhijuhised teistesse keeltesse tõlkimisel ja salvestamisel. Neid tuleks vastavalt vajadusele kohandada, et need oleksid arusaadavad ja asjakohased iga erineva kultuuri ja keele jaoks. Mõned kasutatud terminid ja mõisted võivad vajada rohkem selgitusi või isegi asendada või täielikult välja jätta.
Skripti tekst
ਪਸਾਹਪਰਮੇਸ਼ੁਰ ਨੇ ਫ਼ਿਰਊਨ ਨੂੰ ਚੇਤਾਵਨੀ ਦਿੱਤੀ ਕਿ ਜੇ ਉਸ ਨੇ ਇਸਰਾਏਲੀਆਂ ਨੂੰ ਨਾ ਜਾਣ ਦਿੱਤਾ ਤਾਂ ਉਹ ਉਹਨਾਂ ਦੇ ਅਤੇ ਉਹਨਾਂ ਦੇ ਪਸ਼ੂਆਂ ਦੇ ਪਲੋਠੇ ਮਾਰ ਦੇਵੇਗਾ | ਜਦੋਂ ਉਸ ਨੇ ਸੁਣਿਆ ਤਦ ਵੀ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਅਤੇ ਆਗਿਆ ਮੰਨਣ ਤੋਂ ਇਨਕਾਰ ਕੀਤਾ |
ਜਿਹੜੇ ਪਰਮੇਸ਼ੁਰ ਤੇ ਵਿਸ਼ਵਾਸ ਕਰਦੇ ਹਨ ਉਹਨਾਂ ਦੇ ਪਲੋਠਿਆਂ ਨੂੰ ਬਚਾਉਣ ਲਈ ਉਸ ਨੇ ਤਰੀਕਾ ਦਿੱਤਾ |ਹਰ ਇੱਕ ਪਰਿਵਾਰ ਨੇ ਬੱਜ ਰਹਿਤ ਲੇਲਾ ਲੈਣਾ ਅਤੇ ਉਸ ਨੂੰ ਕੱਟਣਾ ਸੀ |
ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ ਕਿ ਉਹ ਲੇਲੇ ਦੇ ਲਹੂ ਵਿੱਚੋਂ ਕੁੱਝ ਲੈ ਕੇ ਆਪਣੇ ਘਰ ਦੀਆਂ ਚੌਗਾਠਾਂ ਤੇਂ ਲਗਾਉਣ ਅਤੇ ਮੀਟ ਨੂੰ ਭੁੰਨ ਕੇ ਛੇਤੀ ਛੇਤੀ ਵਾਲੀ ਖ਼ਮੀਰ ਰੋਟੀ ਨਾਲ ਖਾਣ |ਅਤੇ ਉਸ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਦੋਂ ਖਾਣ ਤਾਂ ਮਿਸਰ ਛੱਡਣ ਲਈ ਤਿਆਰ ਹੋ ਜਾਣ|
ਇਸਰਾਏਲੀਆਂ ਨੇ ਬਿਲਕੁਲ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਨੇ ਉਹਨਾਂ ਨੂੰ ਕਰਨ ਲਈ ਹੁਕਮ ਦਿੱਤਾ ਸੀ |ਰਾਤ ਦੇ ਅੱਧ ਵਿੱਚ, ਪਰਮੇਸ਼ੁਰ ਮਿਸਰ ਵਿੱਚ ਹਰ ਇੱਕ ਪਲੋਠੇ ਲੜਕੇ ਨੂੰ ਮਾਰਨ ਲਈ ਨਿੱਕਲਿਆ |
ਇਸਰਾਏਲੀਆਂ ਦੇ ਸਾਰੇ ਘਰਾਣਿਆਂ ਦੀਆਂ ਚੌਗਾਠਾਂ ਤੇ ਲਹੂ ਸੀ, ਇਸ ਲਈ ਪਰਮੇਸ਼ੁਰ ਉਹਨਾਂ ਘਰਾਂ ਦੇ ਉੱਪਰੋਂ ਲੰਘ ਗਿਆ |ਉਹਨਾਂ ਵਿਚਕਾਰ ਹਰ ਕੋਈ ਸੁਰੱਖਿਅਤ ਸੀ |ਉਹ ਲੇਲੇ ਦੇ ਲਹੂ ਕਾਰਨ ਬਚ ਗਏ |
ਪਰ ਮਿਸਰੀਆਂ ਨੇ ਪਰਮੇਸ਼ੁਰ ਤੇ ਵਿਸ਼ਵਾਸ ਨਹੀਂ ਕੀਤਾ ਅਤੇ ਉਸ ਦਾ ਹੁਕਮ ਨਹੀਂ ਮੰਨਿਆ |ਇਸ ਲਈ ਪਰਮੇਸ਼ੁਰ ਉਹਨਾਂ ਦੇ ਘਰਾਂ ਉੱਪਰੋਂ ਨਹੀਂ ਲੰਘਿਆ |ਪਰਮੇਸ਼ੁਰ ਨੇ ਮਿਸਰੀਆਂ ਦੇ ਹਰ ਇੱਕ ਪਲੋਠੇ ਲੜਕੇ ਨੂੰ ਮਾਰਿਆ |
ਹਰ ਮਿਸਰੀ ਪਹਿਲੋਠੇ ਲੜਕਾ ਮਰ ਗਿਆ, ਜ਼ੇਲ੍ਹ ਵਿੱਚ ਹਰ ਕੈਦੀ ਦਾ ਪਹਿਲੋਠੇ ਇੱਥੋਂ ਤੱਕ ਕਿ ਫ਼ਿਰਊਨ ਦਾ ਪਲੋਠਾ ਵੀ ਮਰ ਗਿਆ |ਮਿਸਰ ਵਿੱਚ ਬਹੁਤ ਸਾਰੇ ਲੋਕ ਆਪਣੇ ਗਹਿਰੇ ਦੁੱਖ ਦੇ ਕਾਰਨ ਵਿਰਲਾਪ ਕਰਦੇ ਅਤੇ ਰੋਂਦੇ ਸਨ |
ਉਸੇ ਰਾਤ, ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾਇਆ ਅਤੇ ਕਿਹਾ, “ਇਸਰਾਏਲੀਆਂ ਨੂੰ ਲੈ ਅਤੇ ਜਲਦੀ ਨਾਲ ਮਿਸਰ ਵਿੱਚੋਂ ਨਿੱਕਲ ਜਾਹ|”ਮਿਸਰੀ ਲੋਕਾਂ ਨੇ ਵੀ ਇਸਰਾਏਲੀਆਂ ਦੀ ਅੱਗੇ ਬੇਨਤੀ ਕੀਤੀ ਕਿ ਜਲਦੀ ਨਾਲ ਮਿਸਰ ਛੱਡ ਦਿਓ |