unfoldingWord 14 - ਜੰਗਲ ਵਿੱਚ ਘੁੰਮਣਾ
Omrids: Exodus 16-17; Numbers 10-14; 20; 27; Deuteronomy 34
Script nummer: 1214
Sprog: Punjabi
Publikum: General
Formål: Evangelism; Teaching
Features: Bible Stories; Paraphrase Scripture
Status: Approved
Scripts er grundlæggende retningslinjer for oversættelse og optagelse til andre sprog. De bør tilpasses efter behov for at gøre dem forståelige og relevante for hver kultur og sprog. Nogle anvendte termer og begreber kan have behov for mere forklaring eller endda blive erstattet eller helt udeladt.
Script tekst
ਨੇਮ ਦੇ ਇੱਕ ਭਾਗ ਵਜੋਂ ਉਹ ਕਾਨੂੰਨ ਜੋ ਪਰਮੇਸ਼ੁਰ ਚਾਹੁੰਦਾ ਸੀ ਕਿ ਇਸਰਾਏਲੀ ਮੰਨਣ ਪਰਮੇਸ਼ੁਰ ਦੁਆਰਾ ਦੱਸਣ ਤੋਂ ਬਾਅਦ ਉਹ ਸੀਨਈ ਪਹਾੜ ਤੋਂ ਚੱਲ ਪਏ |ਪਰਮੇਸ਼ੁਰ ਨੇ ਉਹਨਾਂ ਦੀ ਵਾਇਦੇ ਦੇ ਦੇਸ ਵੱਲ ਅਗਵਾਈ ਕੀਤੀ ਜਿਸ ਨੂੰ ਕਨਾਨ ਕਿਹਾ ਜਾਂਦਾ ਸੀ |ਬੱਦਲ ਦਾ ਥੰਮ੍ਹ ਉਹਨਾਂ ਦੇ ਅੱਗੇ ਅੱਗੇ ਕਨਾਨ ਵੱਲ ਚੱਲ ਪਿਆ ਅਤੇ ਉਹ ਉਸਦੇ ਪਿੱਛੇ ਪਿੱਛੇ ਚੱਲਦੇ ਗਏ |
ਪਰਮੇਸ਼ੁਰ ਨੇ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਵਾਇਦਾ ਕੀਤਾ ਸੀ ਕਿ ਉਹ ਉਹਨਾਂ ਦੀ ਔਲਾਦ ਨੂੰ ਵਾਇਦੇ ਦਾ ਦੇਸ ਦੇਵੇਗਾ ਪਰ ਹੁਣ ਉੱਥੇ ਬਹੁਤ ਸਾਰੇ ਲੋਕਾਂ ਦੇ ਸਮੂਹ ਰਹਿੰਦੇ ਸਨ |ਜਿਹਨਾਂ ਨੂੰ ਕਨਾਨੀ ਕਿਹਾ ਜਾਂਦਾ ਸੀ |ਕਨਾਨੀ ਪਰਮੇਸ਼ੁਰ ਦੀ ਅਰਾਧਨਾ ਨਹੀਂ ਕਰਦੇ ਸਨ ਅਤੇ ਨਾ ਹੀ ਉਸਦੀ ਆਗਿਆ ਮੰਨਦੇ ਸਨ |ਉਹ ਝੂਠੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਬਹੁਤ ਬੁਰੇ ਕੰਮ ਕਰਦੇ ਸਨ |
ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਕਿਹਾ, “ਤੁਸੀਂ ਇਹਨਾਂ ਸਾਰੇ ਕਨਾਨੀਆਂ ਨੂੰ ਵਾਇਦੇ ਦੇ ਦੇਸ ਵਿੱਚੋਂ ਬਾਹਰ ਕੱਢੋ| ਉਹਨਾਂ ਨਾਲ ਸਾਂਝ ਨਾ ਪਾਓ ਅਤੇ ਉਹਨਾਂ ਵਿੱਚ ਵਿਆਹ ਨਾ ਕਰੋ |ਤੁਸੀਂ ਬਿਲਕੁੱਲ ਉਹਨਾਂ ਦੀਆਂ ਮੂਰਤਾਂ ਨੂੰ ਨਸ਼ਟ ਕਰ ਦੇਵੋ |ਜੇਕਰ ਤੁਸੀਂ ਮੇਰੀ ਆਗਿਆ ਨਹੀਂ ਮੰਨੋਗੇ ਅਤੇ ਇਸ ਦੀ ਬਜਾਇ ਉਹਨਾਂ ਦੀਆਂ ਮੂਰਤਾਂ ਦੀ ਪੂਜਾ ਕਰੋਗੇ |”
ਜਦੋਂ ਇਸਰਾਏਲੀ ਕਨਾਨ ਦੀਆਂ ਹੱਦਾਂ ਤੇ ਪਹੁੰਚੇ, ਮੂਸਾ ਨੇ ਇਸਰਾਏਲ ਦੇ ਬਾਰਾਂ ਗੋਤਾਂ ਵਿੱਚੋਂ ਬਾਰਾਂ ਮਨੁੱਖ ਚੁਣੇ |ਉਸ ਨੇ ਉਹਨਾਂ ਮਨੁੱਖਾਂ ਨੂੰ ਹਦਾਇਤਾਂ ਦਿੱਤੀਆਂ ਕਿ ਦੇਸ ਵਿੱਚ ਜਾਣ ਅਤੇ ਸੂਹ ਲੈਣ ਕਿ ਇਹ ਕਿਹੋ ਜਿਹਾ ਲੱਗਦਾ ਹੈ |ਉਹਨਾਂ ਨੇ ਇਹ ਵੀ ਸੂਹ ਲੈਣੀ ਸੀ ਕਿ ਕੀ ਕਨਾਨੀ ਤਕੜੇ ਜਾਂ ਮਾੜੇ ਹਨ ਅਤੇ ਥੋੜ੍ਹੇ ਹਨ ਜਾਂ ਬਹੁਤੇ ਹਨ |
ਇਹ ਬਾਰਾਂ ਆਦਮੀ ਕਨਾਨ ਵਿੱਚ ਚਾਲੀ ਦਿਨ ਫਿਰਦੇ ਰਹੇ ਅਤੇ ਵਾਪਸ ਆਏ |ਉਹਨਾਂ ਨੇ ਲੋਕਾਂ ਨੂੰ ਦੱਸਿਆ, “ਦੇਸ ਬਹੁਤ ਉਪਜਾਊ ਹੈ ਅਤੇ ਫਸਲ ਬਹੁਤ ਹੈ |ਪਰ ਤਿੰਨ ਭੇਦੀਆਂ ਨੇ ਕਿਹਾ, “ਸ਼ਹਿਰ ਬਹੁਤ ਮਜ਼ਬੂਤ ਹਨ ਅਤੇ ਲੋਕ ਬਲਵਾਨ ਹਨ !ਜੇਕਰ ਅਸੀਂ ਉਹਨਾਂ ਉੱਤੇ ਹਮਲਾ ਕਰੀਏ ਤਾਂ ਉਹ ਜ਼ਰੂਰ ਸਾਨੂੰ ਹਰਾ ਦੇਣਗੇ ਅਤੇ ਮਾਰ ਦੇਣਗੇ !”
ਇੱਕ ਦਮ ਦੋ ਦੂਸਰੇ ਭੇਦੀ ਕਾਲੇਬ ਅਤੇ ਯਹੋਸ਼ੁਆ ਬੋਲੇ, “ਇਹ ਸੱਚ ਹੈ ਕਿ ਕਨਾਨ ਦੇ ਲੋਕ ਲੰਬੇ ਅਤੇ ਤਕੜੇ ਹਨ ਪਰ ਅਸੀਂ ਸੱਚ ਮੁਚ ਉਹਨਾਂ ਨੂੰ ਹਰਾ ਦੇਵਾਂਗੇ !ਪਰਮੇਸ਼ੁਰ ਸਾਡੇ ਲਈ ਯੁੱਧ ਲੜੇਗਾ !”
ਪਰ ਲੋਕਾਂ ਨੇ ਕਾਲੇਬ ਅਤੇ ਯਹੋਸ਼ੁਆ ਦੀ ਨਾ ਸੁਣੀ |ਉਹ ਮੂਸਾ ਅਤੇ ਹਾਰੂਨ ਨਾਲ ਗੁੱਸੇ ਹੋਏ ਅਤੇ ਕਿਹਾ, “ਕਿਉਂ ਤੂੰ ਸਾਨੂੰ ਇਸ ਭਿਆਨਕ ਜਗ੍ਹਾ ਤੇ ਲੈ ਕੇ ਆਇਆ ਹੈਂ ?ਇੱਥੇ ਯੁੱਧ ਵਿੱਚ ਮਰਨ ਨਾਲੋਂ ਸਾਡੇ ਲਈ ਮਿਸਰ ਵਿੱਚ ਰਹਿਣਾ ਚੰਗਾ ਸੀ ਜਿੱਥੇ ਸਾਡੀਆਂ ਤੀਵੀਆਂ ਅਤੇ ਬੱਚੇ ਗੁਲਾਮ ਹੁੰਦੇ |”ਲੋਕ ਦੂਸਰਾ ਅਗੂਆ ਲੱਭਣਾ ਚਾਹੁੰਦੇ ਸਨ ਜੋ ਉਹਨਾਂ ਨੂੰ ਵਾਪਸ ਮਿਸਰ ਵਿੱਚ ਲੈ ਜਾਵੇ |
ਪਰਮੇਸ਼ੁਰ ਬਹੁਤ ਗੁੱਸੇ ਹੋਇਆ ਅਤੇ ਕਿਹਾ ਸਭ ਮਿਲਾਪ ਦੇ ਤੰਬੂ ਕੋਲ ਆਓ |ਪਰਮੇਸ਼ੁਰ ਨੇ ਕਿਹਾ, “ਕਿਉਂਕਿ ਤੁਸੀਂ ਮੇਰੇ ਵਿਰੁੱਧ ਬਲਵਾ ਕੀਤਾ ਹੈ ਇਸ ਲਈ ਸਾਰੇ ਲੋਕ ਇਸ ਜੰਗਲ ਵਿੱਚ ਭਟਕਣਗੇ |ਕਾਲੇਬ ਅਤੇ ਯਹੋਸ਼ੁਆ ਨੂੰ ਛੱਡ ਕੇ ਜਿੰਨੇ ਵੀਹ ਸਾਲ ਦੀ ਉਮਰ ਤੋਂ ਉੱਤੇ ਜਾ ਵੀਹ ਸਾਲ ਦੇ ਹਨ ਕਦੀ ਵੀ ਵਾਇਦੇ ਦੇ ਦੇਸ ਵਿੱਚ ਨਾ ਜਾਣਗੇ |”
ਜਦੋਂ ਲੋਕਾਂ ਨੇ ਇਹ ਸੁਣਿਆ ਉਹ ਉਦਾਸ ਹੋਏ ਕਿ ਉਹਨਾਂ ਨੇ ਪਾਪ ਕੀਤਾ ਸੀ |ਉਹਨਾਂ ਨੇ ਆਪਣੇ ਹੱਥਿਆਰ ਲਏ ਅਤੇ ਕਨਾਨ ਦੇ ਲੋਕਾਂ ਉੱਤੇ ਹਮਲਾ ਕਰਨ ਲਈ ਨਿੱਕਲੇ |ਮੂਸਾ ਨੇ ਉਹਨਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਾ ਜਾਣ ਕਿਉਂਕਿ ਪਰਮੇਸ਼ੁਰ ਉਹਨਾਂ ਦੇ ਸੰਗ ਨਹੀਂ ਸੀ ਪਰ ਉਹਨਾਂ ਨੇ ਉਸ ਦੀ ਨਾ ਸੁਣੀ |
ਪਰਮੇਸ਼ੁਰ ਉਹਨਾਂ ਨਾਲ ਯੁੱਧ ਵਿੱਚ ਨਹੀਂ ਗਿਆ ਇਸ ਲਈ ਉਹ ਹਾਰ ਗਏ ਅਤੇ ਕਈ ਮਾਰੇ ਗਏ |ਤਦ ਇਸਰਾਏਲੀ ਕਨਾਨ ਤੋਂ ਵਾਪਸ ਆਏ ਅਤੇ ਜੰਗਲ ਵਿੱਚ ਚਾਲੀ ਸਾਲ ਘੁਮੰਦੇ ਰਹੇ |
ਚਾਲੀ ਸਾਲ ਲੋਕਾਂ ਦੇ ਜੰਗਲ ਵਿੱਚ ਘੁੰਮਣ ਦੇ ਸਮੇਂ ਪਰਮੇਸ਼ੁਰ ਨੇ ਉਹਨਾਂ ਲਈ ਮੁਹੱਈਆ ਕੀਤਾ |ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਦਿੱਤੀ ਜਿਸਨੂੰ “ਮੰਨਾ ” ਕਹਿੰਦੇ ਸਨ |ਉਸ ਨੇ ਉਹਨਾਂ ਦੇ ਤੰਬੂਆਂ ਵਿੱਚ ਬਟੇਰਿਆਂ (ਜੋ ਆਮ ਅਕਾਰ ਦੇ ਪੰਛੀ ਹੁੰਦੇ ਹਨ) ਦੇ ਝੁੰਡ ਵੀ ਭੇਜੇ ਕਿ ਉਹ ਮੀਟ ਖਾ ਸਕਣ |ਇਸ ਸਾਰੇ ਸਮੇਂ ਦੌਰਾਨ ਪਰਮੇਸ਼ੁਰ ਨੇ ਉਹਨਾਂ ਦੇ ਕੱਪੜੇ ਅਤੇ ਜੁੱਤੀਆਂ ਨਾ ਘਸਣ ਦਿੱਤੀਆਂ |
ਇੱਥੋਂ ਤੱਕ ਕੇ ਪਰਮੇਸ਼ੁਰ ਨੇ ਚਮਤਕਾਰੀ ਢੰਗ ਨਾਲ ਉਹਨਾਂ ਨੂੰ ਚੱਟਾਨ ਵਿੱਚੋਂ ਪਾਣੀ ਵੀ ਪਿਲਾਇਆ |ਪਰ ਇਸ ਸਭ ਦੇ ਬਾਵਯੂਦ ਵੀ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਅਤੇ ਮੂਸਾ ਦੇ ਵਿਰੁੱਧ ਸ਼ਿਕਾਇਤ ਕੀਤੀ ਅਤੇ ਕੁੜਕੁੜਾਏ |ਫਿਰ ਵੀ ਪਰਮੇਸ਼ੁਰ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਕੀਤੇ ਆਪਣੇ ਵਾਇਦੇ ਪ੍ਰਤੀ ਵਫ਼ਾਦਾਰ ਸੀ |
ਇੱਕ ਹੋਰ ਸਮੇਂ ਤੇ ਜਦੋਂ ਲੋਕਾਂ ਕੋਲ ਪਾਣੀ ਨਹੀਂ ਸੀ, ਪਰਮੇਸ਼ੁਰ ਨੇ ਮੂਸਾ ਨੂੰ ਕਿਹਾ, “ਚੱਟਾਨ ਨੂੰ ਬੋਲ ਅਤੇ ਇਸ ਵਿੱਚੋਂ ਪਾਣੀ ਨਿੱਕਲ ਆਵੇਗਾ |”ਪਰ ਮੂਸਾ ਨੇ ਸਾਰੇ ਲੋਕਾਂ ਦੇ ਸਾਹਮਣੇ ਚੱਟਾਨ ਨੂੰ ਬੋਲਣ ਦੀ ਬਜਾਇ ਆਪਣੀ ਸੋਟੀ ਨਾਲ ਦੋ ਵਾਰ ਮਾਰ ਕੇ ਪਰਮੇਸ਼ੁਰ ਦਾ ਅਨਾਦਰ ਕੀਤਾ |ਸਭ ਦੇ ਪੀਣ ਲਈ ਚੱਟਾਨ ਵਿੱਚੋਂ ਪਾਣੀ ਬਾਹਰ ਆਇਆ ਪਰ ਪਰਮੇਸ਼ੁਰ ਮੂਸਾ ਨਾਲ ਗੁੱਸੇ ਸੀ ਅਤੇ ਕਿਹਾ, “ਤੂੰ ਵਾਇਦੇ ਦੇ ਦੇਸ ਵਿੱਚ ਪ੍ਰਵੇਸ਼ ਨਹੀਂ ਕਰੇਗਾ |”
ਜੰਗਲ ਵਿੱਚ ਇਸਰਾਏਲ ਦੇ ਚਾਲੀ ਸਾਲ ਘੁੰਮਣ ਦੇ ਬਾਅਦ, ਉਹ ਸਭ ਜਿਹਨਾਂ ਨੇ ਪਰਮੇਸ਼ੁਰ ਦੇ ਵਿਰੁੱਧ ਵਿਦਰੋਹ ਕੀਤਾ ਸੀ ਮਰ ਗਏ ਸਨ |ਤਦ ਦੁਬਾਰਾ ਫੇਰ ਪਰਮੇਸ਼ੁਰ ਲੋਕਾਂ ਨੂੰ ਵਾਇਦੇ ਦੇ ਦੇਸ ਦੇ ਕਿਨਾਰੇ ਤੇ ਲੈ ਕੇ ਗਿਆ |ਹੁਣ ਮੂਸਾ ਬਹੁਤ ਬੁੱਢਾ ਹੋ ਚੁੱਕਾ ਸੀ ਇਸ ਲਈ ਪਰਮੇਸ਼ੁਰ ਨੇ ਲੋਕਾਂ ਦੀ ਅਗੁਵਾਈ ਕਰਨ ਲਈ ਯਹੋਸ਼ੁਆ ਨੂੰ ਚੁਣਿਆ |ਪਰਮੇਸ਼ੁਰ ਨੇ ਮੂਸਾ ਨਾਲ ਇਹ ਵਾਇਦਾ ਵੀ ਕੀਤਾ ਕਿ ਇੱਕ ਦਿਨ ਫੇਰ ਉਹ ਮੂਸਾ ਜਿਹਾ ਨਬੀ ਭੇਜੇਗਾ |
ਤਦ ਪਰਮੇਸ਼ੁਰ ਨੇ ਮੂਸਾ ਨੂੰ ਪਹਾੜ ਦੀ ਚੋਟੀ ਤੇ ਜਾਣ ਨੂੰ ਕਿਹਾ ਤਾਂ ਕਿ ਉਹ ਵਾਇਦੇ ਦੇ ਦੇਸ ਨੂੰ ਦੇਖ ਸਕੇ |ਮੂਸਾ ਨੇ ਵਾਇਦੇ ਦੇ ਦੇਸ ਨੂੰ ਦੇਖਿਆ ਪਰ ਪਰਮੇਸ਼ੁਰ ਨੇ ਉਸ ਨੂੰ ਉਸ ਵਿੱਚ ਵੜਨ ਦੀ ਆਗਿਆ ਨਾ ਦਿੱਤੀ |ਤਦ ਮੂਸਾ ਮਰ ਗਿਆ, ਅਤੇ ਇਸਰਾਏਲੀਆਂ ਨੇ ਤੀਹ ਦਿਨ ਉਸ ਲਈ ਸੋਗ ਕੀਤਾ |ਯਹੋਸ਼ੁਆ ਉਹਨਾਂ ਦਾ ਨਵਾਂ ਅਗੁਵਾ ਬਣ ਗਿਆ |ਯਹੋਸ਼ੁਆ ਇੱਕ ਚੰਗਾ ਅਗੁਵਾ ਸੀ ਕਿਉਂਕਿ ਉਹ ਪਰਮੇਸ਼ੁਰ ਤੇ ਭਰੋਸਾ ਰੱਖਦਾ ਸੀ ਅਤੇ ਉਸਦੀ ਆਗਿਆ ਮੰਨਦਾ ਸੀ |