unfoldingWord 01 - ਸ੍ਰਿਸ਼ਟੀ ਦੀ ਰਚਨਾ
রূপরেখা: Genesis 1-2
লিপি নম্বর: 1201
ভাষা: Punjabi
বিষয়: Bible timeline (Creation)
শ্রোতা: General
উদ্দেশ্য: Evangelism; Teaching
Features: Bible Stories; Paraphrase Scripture
সামাজিক মর্যাদা: Approved
অন্যান্য ভাষায় অনুবাদ এবং রেকর্ড করার জন্য স্ক্রিপ্টগুলি মৌলিক নির্দেশিকা। প্রতিটি ভিন্ন সংস্কৃতি এবং ভাষার জন্য তাদের বোঝার জন্য এবং প্রাসঙ্গিক করে তোলার জন্য তাদের প্রয়োজনীয় হিসাবে উপযোগী করা উচিত। ব্যবহৃত কিছু শর্তাবলী এবং ধারণাগুলির আরও ব্যাখ্যার প্রয়োজন হতে পারে বা এমনকি সম্পূর্ণরূপে প্রতিস্থাপন বা বাদ দেওয়া যেতে পারে।
লিপি লেখা
ਇਸ ਤਰ੍ਹਾਂ ਹਰ ਇੱਕ ਚੀਜ਼ ਦੀ ਸ਼ੁਰੂਆਤ ਹੋਈ |ਪਰਮੇਸ਼ੁਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿੱਚ ਸਾਰੀਆਂ ਚੀਜ਼ਾ ਨੂੰ ਛੇ ਦਿਨਾਂ ਵਿੱਚ ਬਣਾਇਆ |ਪਰਮੇਸ਼ੁਰ ਦੁਆਰਾ ਧਰਤੀ ਦੀ ਰਚਨਾ ਤੋਂ ਬਾਅਦ ਇਹ ਖ਼ਾਲੀ ਅਤੇ ਹਨ੍ਹੇਰੇ ਨਾਲ ਭਰੀ ਹੋਈ ਸੀ ਅਤੇ ਇਸ ਵਿੱਚ ਕੁੱਝ ਵੀ ਰਚਿਆ ਨਹੀਂ ਗਿਆ ਸੀ|ਅਤੇ ਪਰਮੇਸ਼ੁਰ ਦਾ ਆਤਮਾ ਪਾਣੀਆਂ ਉੱਤੇ ਮੰਡਰਾਉਂਦਾ ਸੀ |
ਤਦ ਪਰਮੇਸ਼ੁਰ ਨੇ ਕਿਹਾ, “ ਚਾਨਣ ਹੋ ਜਾਏ !”ਅਤੇ ਚਾਨਣ ਹੋ ਗਿਆ |ਪਰਮੇਸ਼ੁਰ ਨੇ ਦੇਖਿਆ ਕਿ ਚਾਨਣ ਚੰਗਾ ਹੈ ਅਤੇ ਉਸ ਨੇ ਇਸ ਨੂੰ “ਦਿਨ” ਕਿਹਾ |ਉਸ ਨੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕੀਤਾ ਅਤੇ ਉਸ ਨੂੰ “ਰਾਤ” ਕਿਹਾ |ਪਰਮੇਸ਼ੁਰ ਨੇ ਚਾਨਣ ਨੂੰ ਸ੍ਰਿਸ਼ਟੀ ਦੇ ਪਹਿਲੇ ਦਿਨ ਰਚਿਆ |
ਸ੍ਰਿਸ਼ਟੀ ਦੇ ਦੂਸਰੇ ਦਿਨ ਪਰਮੇਸ਼ੁਰ ਨੇ ਆਖਿਆ ਧਰਤੀ ਤੋਂ ਉੱਪਰ ਅੰਬਰ ਹੋਵੇ |ਉਸਨੇ ਅੰਬਰ ਦੀ ਰਚਨਾ ਉੱਪਰਲੇ ਅਤੇ ਹੇਠਲੇ ਪਾਣੀਆਂ ਨੂੰ ਅਲੱਗ ਕਰਕੇ ਕੀਤੀ |
ਤੀਸਰੇ ਦਿਨ ਪਰਮੇਸ਼ੁਰ ਨੇ ਆਖਿਆ ਅਤੇ ਪਾਣੀ ਜ਼ਮੀਨ ਤੋਂ ਅੱਲਗ ਹੋਵੇ ਅਤੇ ਉਸੇ ਤਰ੍ਹਾਂ ਹੋ ਗਿਆ |ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ “ਧਰਤੀ” ਅਤੇ ਪਾਣੀਆਂ ਦੇ ਇੱਕਠ ਨੂੰ “ਸਾਗਰ” ਆਖਿਆ |ਪਰਮੇਸ਼ੁਰ ਨੇ ਦੇਖਿਆ ਕਿ ਜੋ ਕੁੱਝ ਉਸ ਨੇ ਬਣਾਇਆ ਹੈ ਉਹ ਚੰਗਾ ਹੈ |
ਤਦ ਪਰਮੇਸ਼ੁਰ ਨੇ ਕਿਹਾ, “ਧਰਤੀ ਹਰ ਕਿਸਮ ਦੇ ਛੋਟੇ-ਵੱਡੇ ਬੀਜ ਵਾਲੇ ਅਤੇ ਫਲਦਾਰ ਪੌਦਿਆਂ ਨੂੰ ਉਗਾਵੇ | “ਅਤੇ ਉਸੇ ਤਰ੍ਹਾਂ ਹੀ ਹੋ ਗਿਆ | ਪਰਮੇਸ਼ੁਰ ਨੇ ਦੇਖਿਆ ਕਿ ਜੋ ਕੁੱਝ ਉਸ ਨੇ ਬਣਾਇਆ ਹੈ ਉਹ ਚੰਗਾ ਹੈ |
ਸ੍ਰਿਸ਼ਟੀ ਦੇ ਚੌਥੇ ਦਿਨ, ਪਰਮੇਸ਼ੁਰ ਨੇ ਸੂਰਜ, ਚੰਦ, ਅਤੇ ਤਾਰੇ ਆਪਣੇ ਸਮੇਂ ਦੇ ਅਨੁਸਾਰ ਕੰਮ ਕਰਨ ਲਈ ਠਹਿਰਾਏ |ਪਰਮੇਸ਼ੁਰ ਨੇ ਇਹਨਾਂ ਨੂੰ ਧਰਤੀ ਉੱਤੇ ਰੌਸ਼ਨੀ ਦੇਣ ਲਈ ਅਤੇ ਦਿਨ ਅਤੇ ਰਾਤ, ਮੌਸਮ ਅਤੇ ਸਾਲਾਂ ਨੂੰ ਠਹਿਰਾਉਣ ਲਈ ਬਣਾਇਆ |ਪਰਮੇਸ਼ੁਰ ਨੇ ਦੇਖਿਆ ਕਿ ਜੋ ਕੁੱਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ |
ਪੰਜਵੇ ਦਿਨ, ਪਰਮੇਸ਼ੁਰ ਨੇ ਪਾਣੀ ਵਿੱਚ ਤੈਰਨ ਵਾਲੇ ਸਾਰੇ ਜੀਵ-ਜੰਤੂਆਂ ਅਤੇ ਹਰ ਪ੍ਰਕਾਰ ਦੇ ਉੱਡਣ ਵਾਲੇ ਪੰਛੀਆਂ ਨੂੰ ਬਣਾਇਆ |ਪਰਮੇਸ਼ੁਰ ਨੇ ਦੇਖਿਆ ਕਿ ਉਹ ਸਭ ਚੰਗਾ ਹੈ ਅਤੇ ਉਸ ਨੇ ਉਹਨਾਂ ਨੂੰ ਬਰਕਤ ਦਿੱਤੀ |
ਸ੍ਰਿਸ਼ਟੀ ਦੇ ਛੇਵੇਂ ਦਿਨ, “ਪਰਮੇਸ਼ੁਰ ਨੇ ਆਖਿਆ ਕਿ ਧਰਤੀ ਤੇ ਜਾਨਵਰ ਹੋਣ !”ਅਤੇ ਇਹ ਉਸੇ ਤਰ੍ਹਾਂ ਹੋ ਗਿਆ ਜਿਵੇਂ ਪਰਮੇਸ਼ੁਰ ਨੇ ਕਿਹਾ ਸੀ |ਅਤੇ ਖੇਤਾਂ ਦੇ ਜਾਨਵਰ, ਧਰਤੀ ਉੱਤੇ ਰੀਂਗਣ ਵਾਲੇ, ਅਤੇ ਕੁੱਝ ਜੰਗਲੀ ਜਾਨਵਰ ਸਨ |ਅਤੇ ਪਰਮੇਸ਼ੁਰ ਨੇ ਦੇਖਿਆ ਕਿ ਉਹ ਸਭ ਚੰਗਾ ਸੀ |
ਤਦ ਪਰਮੇਸ਼ੁਰ ਨੇ ਕਿਹਾ, “ਆਓ ਅਸੀਂ ਆਪਣੇ ਸਰੂਪ ਉੱਤੇ ਆਪਣੇ ਵਰਗਾ ਇਨਸਾਨ ਬਣਾਈਏ |ਉਹ ਧਰਤੀ ਅਤੇ ਸਾਰੇ ਜਾਨਵਰਾਂ ਉੱਤੇ ਅਧਿਕਾਰ ਰੱਖੇ |”
ਤਦ ਪਰਮੇਸ਼ੁਰ ਨੇ ਜ਼ਮੀਨ ਦੀ ਮਿੱਟੀ ਤੋਂ ਮਨੁੱਖ ਬਣਾਇਆ ਅਤੇ ਉਸ ਵਿੱਚ ਜ਼ਿੰਦਗੀ ਦਾ ਸਾਹ ਫੂਕਿਆ |ਇਸ ਮਨੁੱਖ ਦਾ ਨਾਮ ਆਦਮ ਸੀ |ਪਰਮੇਸ਼ੁਰ ਨੇ ਇੱਕ ਬਾਗ਼ ਲਗਾਇਆ ਜਿੱਥੇ ਆਦਮ ਨੂੰ ਉਸ ਦੀ ਦੇਖ ਭਾਲ ਲਈ ਰੱਖਿਆ |
ਬਾਗ਼ ਦੇ ਵਿਚਕਾਰ ਪਰਮੇਸ਼ੁਰ ਨੇ ਦੋ ਖਾਸ ਦਰੱਖ਼ਤ ਲਗਾਏ – ਜੀਵਨ ਦਾ ਅਤੇ ਭਲੇ ਬੁਰੇ ਦੇ ਗਿਆਨ ਦਾ ਦਰੱਖ਼ਤ | ਪਰਮੇਸ਼ੁਰ ਨੇ ਆਦਮ ਨੂੰ ਕਿਹਾ ਕਿ ਉਹ ਇੱਕ ਫਲ ਨੂੰ ਛੱਡ ਕੇ ਜੋ ਭਲੇ ਬੁਰੇ ਦੇ ਗਿਆਨ ਦਾ ਹੈ ਬਾਕੀ ਸਾਰੇ ਫਲਾਂ ਤੋਂ ਤੂੰ ਖਾ ਸਕਦਾ ਹੈ |ਅਗਰ ਉਹ ਇਸ ਦਰਖ਼ੱਤ ਤੋਂ ਖਾਏਗਾ ਤਾਂ ਮਰ ਜਾਏਗਾ |
ਤਦ ਪਰਮੇਸ਼ੁਰ ਨੇ ਕਿਹਾ, “ਮਨੁੱਖ ਲਈ ਇਕੱਲਾ ਰਹਿਣਾ ਚੰਗਾ ਨਹੀਂ ਹੈ |”ਪਰ ਕੋਈ ਵੀ ਜਾਨਵਰ ਆਦਮ ਦਾ ਮਦਦਗਾਰ ਨਹੀਂ ਹੋ ਸਕਦਾ ਸੀ |
ਤਦ ਪਰਮੇਸ਼ੁਰ ਨੇ ਆਦਮ ਉੱਤੇ ਗਹਿਰੀ ਨੀਂਦ ਭੇਜੀ |ਅਤੇ ਪਰਮੇਸ਼ੁਰ ਨੇ ਆਦਮ ਦੀ ਇੱਕ ਪੱਸਲੀ ਲਈ ਅਤੇ ਉਸ ਵਿੱਚੋਂ ਔਰਤ ਬਣਾਈ ਅਤੇ ਉਸ ਕੋਲ ਲੈ ਆਇਆ |
ਜਦੋਂ ਆਦਮ ਨੇ ਉਸ ਨੂੰ ਦੇਖਿਆ, ਉਸ ਨੇ ਕਿਹਾ, “ਆਖ਼ਿਰਕਾਰ, ਇਹ ਤਾਂ ਮੇਰੇ ਵਰਗੀ ਹੈ |”ਇਹ “ਨਾਰੀ” ਅਖਵਾਏਗੀ ਕਿਉਕਿ ਇਹ ਮਨੁੱਖ ਤੋਂ ਬਣਾਈ ਗਈ ਹੈ |ਇਸ ਲਈ ਮਨੁੱਖ ਆਪਣੇ ਮਾਤਾ ਪਿਤਾ ਛੱਡ ਕੇ ਅਪਣੀ ਪਤਨੀ ਨਾਲ ਮਿਲਿਆ ਰਹੇਗਾ |
ਪਰਮੇਸ਼ੁਰ ਨੇ ਮਨੁੱਖ ਅਤੇ ਔਰਤ ਨੂੰ ਆਪਣੇ ਸਰੂਪ ਤੇ ਬਣਾਇਆ |ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਕਿਹਾ, “ਬਹੁਤ ਸਾਰੇ ਪੁੱਤ ਪੋਤੇ ਪੈਦਾ ਕਰੋ ਅਤੇ ਧਰਤੀ ਭਰ ਦਿਓ |”ਅਤੇ ਪਰਮੇਸ਼ੁਰ ਨੇ ਦੇਖਿਆ ਕਿ ਜੋ ਕੁੱਝ ਉਸ ਨੇ ਬਣਾਇਆ ਸੀ ਉਹ ਚੰਗਾ ਹੈ, ਅਤੇ ਉਹ ਇਸ ਸਭ ਤੋਂ ਬਹੁਤ ਖੁਸ਼ ਸੀ |ਇਹ ਸਭ ਸ੍ਰਿਸ਼ਟੀ ਦੇ ਛੇਵੇਂ ਦਿਨ ਹੋਇਆ |
ਜਦੋਂ ਸੱਤਵਾਂ ਆਇਆ, ਪਰਮੇਸ਼ੁਰ ਆਪਣਾ ਸਾਰਾ ਕੰਮ ਖ਼ਤਮ ਕਰ ਚੁੱਕਾ ਸੀ |ਇਸ ਲਈ ਪਰਮੇਸ਼ੁਰ ਨੇ ਉਸ ਸਭ ਤੋਂ ਅਰਾਮ ਕੀਤਾ ਜੋ ਉਹ ਕਰ ਰਿਹਾ ਸੀ |ਉਸ ਨੇ ਸੱਤਵੇਂ ਦਿਨ ਨੂੰ ਬਰਕਤ ਦਿੱਤੀ ਅਤੇ ਇਸ ਨੂੰ ਪਵਿੱਤਰ ਠਹਿਰਾਇਆ ਕਿਉਂਕਿ ਇਸ ਦਿਨ ਉਸ ਨੇ ਆਪਣੇ ਕੰਮ ਤੋਂ ਅਰਾਮ ਕੀਤਾ |ਇਸ ਤਰ੍ਹਾਂ ਪਰਮੇਸ਼ੁਰ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਇਸ ਵਿੱਚ ਹਰ ਚੀਜ਼ ਨੂੰ ਬਣਾਇਆ |