unfoldingWord 16 - ਛੁਡਾਉਣ ਵਾਲੇ
إستعراض: Judges 1-3; 6-8; 1 Samuel 1-10
رقم النص: 1216
لغة: Punjabi
الجماهير: General
فصيل: Bible Stories & Teac
الغرض: Evangelism; Teaching
نص من الإنجيل: Paraphrase
حالة: Approved
هذا النص هو دليل أساسى للترجمة والتسجيلات فى لغات مختلفة. و هو يجب ان يعدل ليتوائم مع اللغات و الثقافات المختلفة لكى ما تتناسب مع المنطقة التى يستعمل بها. قد تحتاج بعض المصطلحات والأفكار المستخدمة إلى شرح كامل أو قد يتم حذفها فى ثقافات مختلفة.
النص
ਯਹੋਸ਼ੁਆ ਦੀ ਮੌਤ ਤੋਂ ਬਾਅਦ, ਇਸਰਾਏਲੀਆਂ ਨੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਨਾ ਕੀਤੀ ਅਤੇ ਨਾ ਹੀ ਬਾਕੀ ਦੇ ਕਨਾਨੀਆਂ ਨੂੰ ਬਾਹਰ ਕੱਢਿਆ |ਇਸਰਾਏਲੀ ਸੱਚੇ ਪਰਮੇਸ਼ੁਰ ਯਹੋਵਾਹ ਦੀ ਬਜਾਇ ਕਨਾਨੀਆਂ ਦੇ ਦੇਵਤਿਆਂ ਦੀ ਪੂਜਾ ਕਰਨ ਲੱਗੇ |ਇਸਰਾਏਲੀਆਂ ਦਾ ਕੋਈ ਰਾਜਾ ਨਹੀਂ ਸੀ ਇਸ ਲਈ ਹਰ ਇੱਕ ਨੇ ਓਹੀ ਕੀਤਾ ਜੋ ਉਹਨਾਂ ਨੂੰ ਚੰਗਾ ਲੱਗਾ |
ਕਿਉਂਕਿ ਇਸਰਾਏਲੀਆਂ ਨੇ ਪਰਮੇਸ਼ੁਰ ਦੀ ਪਾਲਣਾ ਨਾ ਕੀਤੀ ਇਸ ਲਈ ਉਸ ਨੇ ਉਹਨਾਂ ਦੇ ਦੁਸ਼ਮਣਾ ਦੁਆਰਾ ਉਹਨਾਂ ਨੂੰ ਹਰਾ ਕੇ ਸਜਾ ਦਿੱਤੀ |ਇਹਨਾਂ ਦੁਸ਼ਮਣਾਂ ਨੇ ਇਸਰਾਏਲੀਆਂ ਕੋਲੋ ਸਭ ਕੁੱਝ ਖੋਹ ਲਿਆ, ਉਹਨਾਂ ਦੇ ਘਰ-ਬਾਰ ਤਬਾਹ ਕੀਤੇ ਅਤੇ ਬਹੁਤਿਆਂ ਨੂੰ ਮਾਰ ਦਿੱਤਾ |ਕਈ ਸਾਲ ਪਰਮੇਸ਼ੁਰ ਦੀ ਅਣਆਗਿਆਕਾਰੀ ਕਰਨ ਅਤੇ ਦੁਸ਼ਮਣਾ ਦੁਆਰਾ ਦਬਾਏ ਜਾਣ ਤੋਂ ਬਾਅਦ ਇਸਰਾਏਲੀਆਂ ਨੇ ਤੋਬਾ ਕੀਤੀ ਅਤੇ ਪਰਮੇਸ਼ੁਰ ਨੂੰ ਕਿਹਾ ਕਿ ਉਹਨਾਂ ਨੂੰ ਛੁਡਾਵੇ |
ਤਦ ਪਰਮੇਸ਼ੁਰ ਨੇ ਛੁਡਾਉਣ ਵਾਲੇ ਦਿੱਤੇ ਜਿਹਨਾਂ ਨੇ ਉਹਨਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਅਤੇ ਦੇਸ ਵਿੱਚ ਸ਼ਾਂਤੀ ਲਿਆਂਦੀ |ਪਰ ਲੋਕ ਪਰਮੇਸ਼ੁਰ ਬਾਰੇ ਭੁੱਲ ਗਏ ਅਤੇ ਫੇਰ ਬੁੱਤਾਂ ਦੀ ਪੂਜਾ ਕਰਨ ਲੱਗੇ |ਇਸ ਲਈ ਪਰਮੇਸ਼ੁਰ ਨੇ ਨੇੜੇ ਰਹਿੰਦੇ ਦੁਸ਼ਮਣਾਂ ਦੇ ਸਮੂਹ ਮਿਦਯਾਨੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਏ |
ਮਿਦਯਾਨੀ ਲਗਾਤਾਰ ਸੱਤ ਸਾਲ ਇਸਰਾਏਲੀਆਂ ਦੀ ਸਾਰੀ ਫ਼ਸਲ ਲੈ ਕੇ ਜਾਂਦੇ ਰਹੇ |ਇਸਰਾਏਲੀ ਬਹੁਤ ਡਰ ਗਏ ਸੀ ਕਿ ਉਹ ਗੁਫਾਵਾਂ ਵਿੱਚ ਛੁੱਪ ਜਾਂਦੇ ਸਨ ਕਿੱਤੇ ਮਿਦਯਾਨੀ ਉਹਨਾਂ ਨੂੰ ਲੱਭ ਨਾ ਲੈਣ |ਆਖ਼ਿਰਕਾਰ ਉਹਨਾਂ ਨੇ ਪਰਮੇਸ਼ੁਰ ਵੱਲ ਦੁਹਾਈ ਦਿੱਤੀ ਕਿ ਉਹਨਾਂ ਨੂੰ ਬਚਾਵੇ |
ਇੱਕ ਦਿਨ ਇੱਕ ਵਿਅਕਤੀ ਜਿਸਦਾ ਨਾਮ ਗਿਦਾਊਨ ਸੀ ਉਹ ਛੁੱਪ ਕੇ ਕਣਕ ਛੱਟ ਰਿਹਾ ਸੀ ਕਿ ਕਿੱਤੇ ਮਿਦਯਾਨੀ ਖੋਹ ਕੇ ਨਾ ਲੈ ਜਾਣ |ਪਰਮੇਸ਼ੁਰ ਦਾ ਦੂਤ ਗਿਦਾਊਨ ਕੋਲ ਆਇਆ ਅਤੇ ਕਿਹਾ, “ ਹੇ ਤਕੜੇ ਸੂਰਬੀਰ, ਪਰਮੇਸ਼ੁਰ ਤੇਰੇ ਨਾਲ ਹੈ |”ਜਾਹ ਅਤੇ ਮਿਦਯਾਨੀਆਂ ਦੇ ਹੱਥੋਂ ਇਸਰਾਏਲੀਆਂ ਨੂੰ ਛੁਡਾ |
ਗਿਦਾਊਨ ਦੇ ਪਿਤਾ ਨੇ ਇੱਕ ਮੂਰਤੀ ਲਈ ਵੇਦੀ ਬਣਾਈ ਹੋਈ ਸੀ |ਪਰਮੇਸ਼ੁਰ ਨੇ ਕਿਹਾ ਕਿ ਇਸ ਵੇਦੀ ਨੂੰ ਢਾਹ ਦੇ |ਪਰ ਗਿਦਾਊਨ ਲੋਕਾਂ ਤੋਂ ਡਰਦਾ ਸੀ, ਇਸ ਲਈ ਉਸ ਨੇ ਰਾਤ ਤੱਕ ਇੰਤਜ਼ਾਰ ਕੀਤਾ |ਤਦ ਉਸ ਨੇ ਵੇਦੀ ਨੂੰ ਢਾਹ ਦਿੱਤਾ ਅਤੇ ਟੁੱਕੜੇ ਟੁੱਕੜੇ ਕਰ ਦਿੱਤੇ |ਪਰ ਜਿੱਥੇ ਉਸ ਮੂਰਤੀ ਦੀ ਵੇਦੀ ਹੁੰਦੀ ਸੀ ਉਸ ਦੇ ਲਾਗੇ ਉਸਨੇ ਯਹੋਵਾਹ ਲਈ ਇੱਕ ਨਵੀਂ ਵੇਦੀ ਬਣਾਈ ਅਤੇ ਪਰਮੇਸ਼ੁਰ ਲਈ ਬਲੀ ਦਿੱਤੀ |
ਅਗਲੀ ਸਵੇਰ ਲੋਕਾਂ ਨੇ ਦੇਖਿਆ ਕਿ ਕਿਸੇ ਨੇ ਵੇਦੀ ਚੂਰ ਚੂਰ ਅਤੇ ਤਬਾਹ ਕਰ ਦਿੱਤੀ ਹੈ ਤਾਂ ਉਹ ਬਹੁਤ ਗੁੱਸੇ ਹੋਏ |ਉਹ ਗਿਦਾਊਨ ਦੇ ਘਰ ਉਸ ਨੂੰ ਮਾਰਨ ਲਈ ਗਏ, ਪਰ ਗਿਦਾਊਨ ਦੇ ਪਿਤਾ ਨੇ ਕਿਹਾ, “ਕਿਉਂ ਤੁਸੀਂ ਆਪਣੇ ਦੇਵਤੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ?ਜੇ ਉਹ ਪਰਮੇਸ਼ੁਰ ਹੈ ਤਾਂ ਉਸ ਨੂੰ ਆਪਣਾ ਬਚਾਓ ਖੁਦ ਕਰਨ ਦਿਓ !”ਕਿਉਂਕਿ ਉਸ ਨੇ ਇਸ ਤਰ੍ਹਾਂ ਕਿਹਾ ਇਸ ਲਈ ਲੋਕਾਂ ਨੇ ਗਿਦਾਊਨ ਨੂੰ ਨਾ ਮਾਰਿਆ |
ਮਿਦਯਾਨੀ ਦੁਬਾਰਾ ਫੇਰ ਇਸਰਾਏਲੀਆਂ ਕੋਲੋਂ ਲੁੱਟਣ ਨੂੰ ਆਏ |ਉਹ ਇੰਨੇ ਜ਼ਿਆਦਾ ਸਨ ਕਿ ਉਹਨਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਸੀ |ਗਿਦਾਊਨ ਨੇ ਉਹਨਾਂ ਨਾਲ ਲੜਨ ਲਈ ਇਸਰਾਏਲੀਆਂ ਨੂੰ ਇਕੱਠਾ ਕੀਤਾ |ਗਿਦਾਊਨ ਨੇ ਪਰਮੇਸ਼ੁਰ ਕੋਲੋਂ ਦੋ ਚਿੰਨ੍ਹ ਮੰਗੇ ਕਿ ਉਹ ਯਕੀਨ ਕਰ ਸਕੇ ਕੀ ਇਸਰਾਏਲ ਨੂੰ ਬਚਾਉਣ ਲਈ ਪਰਮੇਸ਼ੁਰ ਉਸ ਨੂੰ ਇਸਤੇਮਾਲ ਕਰੇਗਾ |
ਪਹਿਲੇ ਚਿੰਨ੍ਹ ਲਈ ਗਿਦਾਊਨ ਨੇ ਧਰਤੀ ਉੱਤੇ ਕੱਪੜਾ ਵਿਛਾਇਆ ਅਤੇ ਪਰਮੇਸ਼ੁਰ ਨੂੰ ਕਿਹਾ ਹੋਣ ਦੇ ਸਵੇਰ ਦੀ ਤ੍ਰੇਲ ਸਿਰਫ਼ ਕੱਪੜੇ ਤੇ ਹੀ ਪਵੇ ਅਤੇ ਧਰਤੀ ਤੇ ਨਾ ਪਵੇ |ਪਰਮੇਸ਼ੁਰ ਨੇ ਓਦਾਂ ਹੀ ਕੀਤਾ |ਅਗਲੀ ਰਾਤ ਉਸ ਨੇ ਕਿਹਾ ਕਿ ਧਰਤੀ ਭਿੱਜੇ ਪਰ ਕੱਪੜਾ ਸੁੱਕਾ ਰਹੇ |ਪਰਮੇਸ਼ੁਰ ਨੇ ਫਿਰ ਉਵੇਂ ਹੀ ਕੀਤਾ |ਇਹਨਾਂ ਦੋ ਚਿੰਨ੍ਹਾ ਨੇ ਗਿਦਾਊਨ ਨੂੰ ਯਕੀਨ ਕਰਾਇਆ ਕਿ ਪਰਮੇਸ਼ੁਰ ਇਸਰਾਏਲੀਆਂ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾਉਣ ਲਈ ਉਸ ਨੂੰ ਇਸਤੇਮਾਲ ਕਰੇਗਾ |
32,000 ਇਸਰਾਏਲੀ ਸਿਪਾਹੀ ਗਿਦਾਊਨ ਕੋਲ ਆਏ ਪਰ ਪਰਮੇਸ਼ੁਰ ਨੇ ਉਸ ਨੂੰ ਕਿਹਾ ਕਿ ਇਹ ਬਹੁਤ ਜ਼ਿਆਦਾ ਹਨ |ਇਸ ਲਈ ਗਿਦਾਊਨ ਨੇ 22,000 ਨੂੰ ਘਰ ਭੇਜ ਦਿੱਤਾ ਜੋ ਲੜਨ ਤੋਂ ਡਰਦੇ ਸਨ |ਪਰਮੇਸ਼ੁਰ ਨੇ ਗਿਦਾਊਨ ਨੂੰ ਕਿਹਾ ਅਜੇ ਵੀ ਬਹੁਤ ਜ਼ਿਆਦਾ ਹਨ |ਇਸ ਲਈ ਗਿਦਾਊਨ ਨੇ ਸਿਵਾਏ 300 ਸਿਪਾਹੀਆਂ ਦੇ ਬਾਕੀ ਸਾਰਿਆਂ ਨੂੰ ਵਾਪਸ ਘਰ ਭੇਜ ਦਿੱਤਾ |
ਉਸ ਰਾਤ ਪਰਮੇਸ਼ੁਰ ਨੇ ਗਿਦਾਊਨ ਨੂੰ ਕਿਹਾ, “ਮਿਦਯਾਨੀਆਂ ਦੇ ਡੇਰੇ ਵਿੱਚ ਜਾਹ ਅਤੇ ਜਦੋਂ ਤੂੰ ਉਹਨਾਂ ਨੂੰ ਗੱਲਾਂ ਕਰਦੇ ਸੁਣੇ ਤੂੰ ਨਹੀਂ ਡਰੇਂਗਾ |ਇਸ ਲਈ ਉਸ ਰਾਤ ਗਿਦਾਊਨ ਉਹਨਾਂ ਦੇ ਡੇਰੇ ਵਿੱਚ ਗਿਆ ਅਤੇ ਸੁਣਿਆ ਕਿ ਇੱਕ ਮਿਦਯਾਨੀ ਸਿਪਾਹੀ ਜੋ ਉਸਨੇ ਆਪਣੇ ਸੁਪਨੇ ਵਿੱਚ ਦੇਖਿਆ ਸੀ ਆਪਣੇ ਮਿੱਤਰ ਨੂੰ ਦੱਸ ਰਿਹਾ ਸੀ |ਉਸ ਦੇ ਮਿੱਤਰ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਗਿਦਾਊਨ ਦੀ ਸੈਨਾ ਮਿਦਯਾਨੀ ਸੈਨਾ ਨੂੰ ਹਰਾ ਦੇਵੇਗੀ !”ਜਦੋਂ ਗਿਦਾਊਨ ਨੇ ਸੁਣਿਆ ਤਾਂ ਉਸ ਨੇ ਪਰਮੇਸ਼ੁਰ ਦੀ ਅਰਾਧਨਾ ਕੀਤੀ |
ਤਦ ਗਿਦਾਊਨ ਸਿਪਾਹੀਆਂ ਕੋਲ ਵਾਪਸ ਆਇਆ ਅਤੇ ਹਰ ਇੱਕ ਨੂੰ ਇੱਕ-ਇੱਕ ਤੁਰ੍ਹੀ , ਕੱਚਾ ਘੜਾ ਅਤੇ ਮਸ਼ਾਲ ਦਿੱਤੀ |ਜਿੱਥੇ ਮਿਦਯਾਨੀ ਸੌਂ ਰਹੇ ਸਨ ਉਹਨਾਂ ਨੇ ਉਹਨਾਂ ਦੀ ਛਾਉਣੀ ਨੂੰ ਘੇਰਾ ਪਾ ਲਿਆ |ਗਿਦਾਊਨ ਦੇ 300 ਸਿਪਾਹੀਆਂ ਕੋਲ ਘੜਿਆਂ ਵਿੱਚ ਮਸ਼ਾਲਾਂ ਸਨ ਤਾਂ ਕਿ ਮਿਦਯਾਨੀ ਉਹਨਾਂ ਮਸ਼ਾਲਾਂ ਦੀ ਰੌਸ਼ਨੀ ਨੂੰ ਨਾ ਦੇਖ ਲੈਣ |
ਤਦ ਗਿਦਾਊਨ ਦੇ ਸਿਪਾਹੀਆਂ ਨੇ ਇੱਕੋ ਸਮੇਂ ਤੇ ਆਪਣੇ ਘੜੇ ਤੋੜੇ ਅਤੇ ਅਚਾਨਕ ਮਸ਼ਾਲਾਂ ਦੀ ਰੌਸ਼ਨੀ ਦਿਸੀ |ਉਹਨਾਂ ਨੇ ਤੁਰ੍ਹੀਆਂ ਬਜਾਈਆਂ ਅਤੇ ਜੈਕਾਰਾ ਗਜਾਇਆ, “ਯਹੋਵਾਹ ਅਤੇ ਗਿਦਾਊਨ ਦੀ ਤਲਵਾਰ !”
ਪਰਮੇਸ਼ੁਰ ਨੇ ਮਿਦਯਾਨੀਆਂ ਨੂੰ ਉਲਝਣ ਵਿੱਚ ਪਾ ਦਿੱਤਾ ਅਤੇ ਉਹ ਇੱਕ ਦੂਸਰੇ ਉੱਤੇ ਹਮਲਾ ਕਰਨ ਲੱਗੇ ਅਤੇ ਮਾਰਨ ਲੱਗੇ |ਛੇਤੀ ਨਾਲ ਬਾਕੀ ਦੇ ਇਸਰਾਏਲੀਆਂ ਨੂੰ ਵੀ ਘਰੋਂ ਬੁਲਾਇਆ ਕਿ ਆਕੇ ਮਿਦਯਾਨੀਆਂ ਦਾ ਪਿੱਛਾ ਕਰਨ ਵਿੱਚ ਮਦਦ ਕਰਨ |ਉਹਨਾਂ ਵਿੱਚੋਂ ਬਹੁਤ ਸਾਰੇ ਮਾਰੇ ਗਏ ਅਤੇ ਬਾਕੀਆਂ ਦਾ ਇਸਰਾਏਲੀਆਂ ਦੇ ਦੇਸ ਦੀਆਂ ਹੱਦਾਂ ਤੋਂ ਬਾਹਰ ਤੱਕ ਪਿੱਛਾ ਕੀਤਾ |ਉਸ ਦਿਨ 120000 ਮਿਦਯਾਨੀ ਮਾਰੇ ਗਏ |ਪਰਮੇਸ਼ੁਰ ਨੇ ਇਸਰਾਏਲ ਨੂੰ ਬਚਾਇਆ |
ਲੋਕਾਂ ਨੇ ਗਿਦਾਊਨ ਨੂੰ ਆਪਣਾ ਰਾਜਾ ਬਣਾਉਣਾ ਚਾਹਿਆ |ਗਿਦਾਊਨ ਨੇ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਨਾ ਦਿੱਤੀ ਪਰ ਉਸ ਨੇ ਉਹਨਾਂ ਕੋਲੋਂ ਕੁੱਝ ਸੋਨੇ ਦੀਆਂ ਮੂੰਦੀਆਂ ਮੰਗੀਆਂ ਜਿਹੜੀਆਂ ਉਹਨਾਂ ਸਾਰਿਆਂ ਨੇ ਮਿਦਯਾਨੀਆਂ ਕੋਲੋਂ ਲਈਆਂ ਸਨ |ਲੋਕਾਂ ਨੇ ਗਿਦਾਊਨ ਨੂੰ ਵੱਡੀ ਮਾਤਰਾ ਵਿੱਚ ਸੋਨਾ ਦਿੱਤਾ |
ਤਦ ਗਿਦਾਊਨ ਨੇ ਆਪਣੇ ਪਹਿਨਣ ਲਈ ਮਹਾਂ ਜਾਜ਼ਕ ਵਰਗੇ ਖਾਸ ਬਸਤਰ ਬਣਾਉਣ ਲਈ ਉਹ ਸੋਨਾ ਵਰਤਿਆ |ਪਰ ਲੋਕਾਂ ਨੇ ਇਹਨਾਂ ਦੀ ਪੂਜਾ ਕਰਨੀ ਸ਼ੁਰੂ ਕੀਤੀ ਜਿਵੇਂ ਉਹ ਇੱਕ ਮੂਰਤੀ ਹੋਵੇ |ਇਸ ਲਈ ਪਰਮੇਸ਼ੁਰ ਨੇ ਫੇਰ ਇਸਰਾਏਲੀਆਂ ਨੂੰ ਸਜ਼ਾ ਦਿੱਤੀ ਕਿਉਂਕਿ ਉਹਨਾਂ ਨੇ ਮੂਰਤੀ ਪੂਜਾ ਕੀਤੀ |ਪਰਮੇਸ਼ੁਰ ਨੇ ਉਹਨਾਂ ਦੇ ਦੁਸ਼ਮਣਾ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਹਰਾਉਣ |ਆਖ਼ਿਰਕਾਰ ਉਹਨਾਂ ਨੇ ਫੇਰ ਪਰਮੇਸ਼ੁਰ ਤੋਂ ਸਹਾਇਤਾ ਮੰਗੀ ਅਤੇ ਪਰਮੇਸ਼ੁਰ ਨੇ ਇੱਕ ਹੋਰ ਛੁਟਕਾਰਾ ਦੇਣ ਵਾਲਾ ਭੇਜਿਆ |
ਇਹ ਨਮੂਨਾ ਕਈ ਵਾਰ ਦੁਹਰਾਇਆ ਗਿਆ: ਇਸਰਾਏਲੀ ਪਾਪ ਕਰਦੇ, ਪਰਮੇਸ਼ੁਰ ਉਹਨਾਂ ਨੂੰ ਸਜ਼ਾ ਦਿੰਦਾ, ਉਹ ਤੋਬਾ ਕਰਦੇ, ਅਤੇ ਪਰਮੇਸ਼ੁਰ ਉਹਨਾਂ ਨੂੰ ਛੁਡਾਉਣ ਲਈ ਛੁਡਾਉਣ ਵਾਲਾ ਭੇਜਦਾ |ਕਈ ਸਾਲਾਂ ਤੋਂ ਪਰਮੇਸ਼ੁਰ ਨੇ ਬਹੁਤ ਸਾਰੇ ਛੁਡਾਉਣ ਵਾਲੇ ਭੇਜੇ ਜੋ ਇਸਰਾਏਲੀਆਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਛੁਡਾਉਣ |
ਆਖ਼ਿਰਕਾਰ , ਲੋਕਾਂ ਨੇ ਪਰਮੇਸ਼ੁਰ ਕੋਲੋਂ ਇੱਕ ਰਾਜੇ ਦੀ ਮੰਗ ਕੀਤੀ ਜੋ ਉਹਨਾਂ ਦੀ ਲੜਾਈ ਵਿੱਚ ਅਗਵਾਈ ਕਰੇ |ਉਹ ਇੱਕ ਲੰਬਾ ਅਤੇ ਤਕੜਾ ਰਾਜਾ ਚਹੁੰਦੇ ਸਨ ਜੋ ਉਹਨਾਂ ਦੀ ਲੜਾਈ ਵਿੱਚ ਅਗਵਾਈ ਕਰ ਸਕੇ |ਪਰਮੇਸ਼ੁਰ ਨੇ ਇਹ ਬੇਨਤੀ ਪਸੰਦ ਨਹੀ ਕੀਤੀ ਪਰ ਫਿਰ ਵੀ ਉਸ ਨੇ ਉਹਨਾਂ ਦੀ ਮੰਗ ਅਨੁਸਾਰ ਇੱਕ ਰਾਜਾ ਦਿੱਤਾ |